ਪੰਜਾਬ ਸਰਕਾਰ ਫੋਰੀ ਤੌਰ ਤੇ ਬਿਜਲੀ ਮੁਲਾਜ਼ਮਾ ਦੀਆ ਜੱਥੇਬੰਦੀਆ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆ ਮੰਗਾ ਪੂਰੀਆ ਕਰੇ
ਮਾਨਸਾ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੇ ਸੀਨੀਅਰ ਆਗੂਆ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਬਲਦੇਵ ਸਿੰਘ ਬਾਜੇਵਾਲਾ ਤੇ ਸਾਧੂ ਸਿੰਘ ਰਾਮਾਨੰਦੀ ਨੇ ਸਾਝੇ ਪ੍ਰੈਸ ਬਿਆਨ ਜਾਰੀ ਕਰਦਿਆ ਪੰਜਾਬ ਦੇ ਬਿਜਲੀ ਮੁਲਾਜ਼ਮਾ ਦੀਆ ਸਾਰੀਆ ਜੱਥੇਬੰਦੀਆ ਵੱਲੋ ਮੁਲਾਜਮਾ ਦੀਆਂ ਹੱਕੀ ਤੇ ਚਿਰਾ ਤੋ ਲਟਕਦੀਆਂ ਮੰਗਾ ਨੂੰ ਪੂਰੀਆਂ ਕਰਵਾਉਣ ਲਈ 21,22 ਜੁਲਾਈ ਨੂੰ ਸੂਬਾ ਪੱਧਰੀ ਸਮੂਹਿਕ ਛੁੱਟੀ ਦੇ ਸੱਦਾ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਬਿਜਲੀ ਮੁਲਾਜ਼ਮਾ ਦੀਆ ਜੱਥੇਬੰਦੀਆ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆ ਹੱਕੀ ਤੇ ਜਾਇਜ ਮੰਗਾ ਪੂਰੀਆ ਕਰੇ ਤੇ ਅੱਤ ਦੀ ਗਰਮੀ ਦੀ ਰੁੱਤ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਤੋ ਬਾਝਾ ਹੋਣ ਤੋ ਬਚਾਏ ।
ਸੀਟੂ ਆਗੂਆ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਜੋ ਗਰੰਟੀਆ ਮੁਲਾਜ਼ਮਾਂ ਨੂੰ ਦਿੱਤੀਆ ਸਨ , ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇੱਕ ਵੀ ਗਰੰਟੀ ਪੂਰੀ ਨਹੀ ਕੀਤੀ ਤੇ ਮੁਲਾਜ਼ਮਾਂ ਨੂੰ ਤਾਲਮਟੋਲ ਦੀ ਨੀਤੀ ਤਹਿਤ ਰੱਖਿਆ।
ਸੀਟੂ ਆਗੂਆ ਨੇ ਕਿਹਾ ਕਿ 21, 22 ਜੁਲਾਈ ਦਾ ਪ੍ਰਦਰਸ਼ਨ ਮਾਨ ਸਰਕਾਰ ਦੀਆ ਅੱਖਾ ਖੋਲਣ ਵਾਲਾ ਹੋਵੇਗਾ ਤੇ ਸੀਟੂ ਵਰਕਰ ਇਸ ਸੰਘਰਸ ਵਿੱਚ ਵੱਧ ਚੜਕੇ ਸਮੂਲੀਅਤ ਕਰਨਗੇ।


