ਆਰਮੀ ਭਰਤੀ ਵਿੱਚ ਮੈਡੀਕਲ ਫਿੱਟ ਹੋਏ ਯੁਵਕਾਂ ਦੇ ਪੇਪਰ ਦੀ ਮੁਫ਼ਤ ਤਿਆਰੀ ਲਈ ਡੇਰਾ ਬਾਬਾ ਨਾਨਕ ਵਿਖੇ ਕੈਂਪ ਸ਼ੁਰੂ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ) – ਜਿਨ੍ਹਾਂ ਨੌਜਵਾਨਾਂ ਨੇ ਤਿੱਬੜੀ ਛਾਉਣੀ ਵਿਖੇ ਆਰਮੀ ਦੀ ਭਰਤੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਜੋ ਚੁੱਕੇ ਹਨ ਉਨ੍ਹਾਂ ਯੁਵਕਾਂ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਹੋ ਗਈਆਂ ਹਨ। ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ […]

Continue Reading

ਡਿਪਟੀ ਕਮਿਸ਼ਨਰ ਅਤੇ ਬੀ.ਐੱਸ.ਐੱਫ ਅਧਿਕਾਰੀਆਂ ਵੱਲੋਂ ਪੰਚਾਇਤ ਭਵਨ ਵਿਖੇ ਸਰਹੱਦੀ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ

ਸਰਹੱਦ ਨੇੜੇ ਡਰੋਨ ਜਾਂ ਕੋਈ ਵੀ ਸ਼ੱਕੀ ਹਰਕਤ ਦਿਖਾਈ ਦੇਵੇ ਤਾਂ ਤੁਰੰਤ 112 ਨੰਬਰ ’ਤੇ ਸੂਚਨਾ ਦਿੱਤੀ ਜਾਵੇ – ਡੀ.ਸੀ. ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਬੀ.ਐੱਸ.ਐੱਫ ਅਧਿਕਾਰੀਆਂ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਸਰਹੱਦੀ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ […]

Continue Reading

ਪੰਜਾਬ ਸਰਕਾਰ ਨੇ ਟਿਊਬਵੈੱਲਾਂ ’ਤੇ ਲੋਡ ਵਧਾਉਣ ਲਈ ਵੀ.ਡੀ.ਐਸ. ਦੀ ਸਮਾਂ ਸੀਮਾ 23 ਅਕਤੂਬਰ ਤੱਕ ਵਧਾਈ – ਵਿਧਾਇਕ ਅਮਰਪਾਲ ਸਿੰਘ

ਕਿਸਾਨਾਂ ਨੂੰ  ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਦੂਜੀ ਵਾਰ ਵਧਾਈ ਗਈ ਸਮਾਂ ਸੀਮਾ 10 ਜੂਨ ਨੂੰ ਸ਼ੁਰੂ ਹੋਈ ਇਸ ਸਕੀਮ ਦਾ ਲਾਭ ਲੈਂਦਿਆਂ ਲਗਭਗ 1.70 ਲੱਖ ਕਿਸਾਨਾਂ  ਨੇ ਹੁਣ ਤੱਕ ਬਚਾਏ 160 ਕਰੋੜ ਰੁਪਏ ਗੁਰਦਾਸਪੁਰ, 22 ਸਤੰਬਰ ( ਸਰਬਜੀਤ ਸਿੰਘ ) – ਆਪਣੇ ਟਿਊਬਵੈੱਲਾਂ ਦੇ ਬਿਜਲੀ ਲੋਡ ਨੂੰ ਵਧਾਉਣ ਦੇ ਚਾਹਵਾਨ ਸੂਬੇ […]

Continue Reading

ਲੜਕਿਆਂ ਦੇ ਹੈਂਡਬਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਛੀਨਾ ਬੇਟ ਦੀ ਝੰਡੀ ਰਹੀ

ਗੁਰਦਾਸਪੁਰ, 21 ਸਤੰਬਰ ( ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹੈਂਡਬਾਲ ਦੇ ਮੁਕਾਬਲੇ ਬੇਹੱਦ ਦਿਲਸਚਪ ਰਹੇ ਹਨ। ਲੜਕਿਆਂ ਦੇ ਅੰਡਰ-14 ਅਤੇ ਅੰਡਰ-17 ਵਰਗ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਛੀਨਾ ਬੇਟ ਦੀ ਟੀਮ ਦੀ ਝੰਡੀ ਰਹੀ ਹੈ। ਜ਼ਿਲ੍ਹਾ ਖੇਡ ਅਫ਼ਸਰ […]

Continue Reading

ਜ਼ਿਲ੍ਹਾ ਬਾਲ ਭਲਾਈ ਕੌਂਸਲ 12 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਕਰਵਾਏਗੀ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ

ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਵੱਲੋਂ 12 ਅਕਤੂਬਰ 2022 ਨੂੰ ਐੱਚ.ਆਰ.ਏ. ਇੰਟਰਨੈਸ਼ਨਲ ਸੀਨੀਅਰ ਸਕੈਂਡਰੀ ਸਕੂਲ, ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਸਥਾਨਕ ਬਾਲ ਭਵਨ ਵਿਖੇ ਮੋਹਤਰਮਾ ਸਾਹਲਾ ਕਾਦਰੀ, ਚੇਅਰਪਰਸਨ, ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ […]

Continue Reading

ਅਧਾਰ ਕਾਰਡ ਨੂੰ ਵੋਟਰ ਸੂਚੀਆਂ ਨਾਲ ਲਿੰਕ ਕਰਨ ਲਈ ਬੀ.ਐੱਲ.ਓਜ਼ ਘਰ-ਘਰ ਪੁੱਜਣਗੇ

ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ) – ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਨੂੰ ਸ਼ੱੁਧ ਅਤੇ ਤਰੁੱਟੀ ਰਹਿਤ ਤਿਆਰ ਕਰਨ ਸਬੰਧੀ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਬਤੌਰ ਰਜਿਸਟਰ ਹੋਏ ਵੋਟਰਾਂ ਦੇ ਡਾਟੇ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਬੂਥ ਲੈਵਲ ਅਫ਼ਸਰਾਂ ਵੱਲੋਂ […]

Continue Reading

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ 27 ਸਤੰਬਰ ਨੂੰ ਸ਼ਹੀਦੀ ਸਮਾਰਕ, ਛੋਟਾ ਘੱਲੂਘਾਰਾ ਵਿਖੇ ਮਨਾਏਗਾ ਵਿਸ਼ਵ ਸੈਰ ਸਪਾਟਾ ਦਿਵਸ

ਗੁਰਦਾਸਪੁਰ, 21 ਸਤੰਬਰ ( ਸਰਬਜੀਤ ਸਿੰਘ ) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ 27 ਸਤੰਬਰ ਨੂੰ ਸ਼ਹੀਦੀ ਸਮਾਰਕ, ਛੋਟਾ ਘੱਲੂਘਾਰਾ, ਕਾਹਨੂੰਵਾਨ ਛੰਬ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਸ਼ਹੀਦੀ ਸਮਾਰਕ ਵਿਖੇ ਵਿਸ਼ੇਸ਼ ਪ੍ਰੋਗਾਰਮ ਕੀਤਾ ਜਾਵੇਗਾ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਬਾਰੇ ਅਵਾਮ ਨੂੰ ਜਾਣੂ […]

Continue Reading

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਖੇਤੀਬਾੜੀ ਦਫਤਰਾਂ ਨੂੰ ਝੋਨੇ ਦੇ ਮੱਧਰੇਪਨ ਦੀ ਰਿਪੋਰਟ ਭੇਜਣ ਦੀ ਕੀਤੀ ਹਦਾਇਤ

ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵੱਲੋ ਸੂਬੇ ਦੇ ਸਮੂਹ ਖੇਤੀਬਾੜੀ ਦਫਤਰਾਂ ਨੂੰ ਇੱਕ ਪੱਤਰ ਭੇਜ ਕੇ ਡਾਟਾ ਇਕੱਠਾ ਕਰਨ ਲਈਕਿਹਾ ਹੈ ਕਿ ਜਿੰਨਾਂ ਕਿਸਾਨਾਂ ਦੇ ਝੋਨੇ ਵਿੱਚ ਮੱਧਰੇਪਨ (ਬੋਨਾ) ਦੀ ਸਮੱਸਿਆ ਹੈ, ਉਹ ਪ੍ਰੋਫਾਰਮੇ ਸਹਿਤ ਸਰਕਾਰ ਨੂੰ ਸੂਚਿਤ ਕਰਨ ਜਿਵੇਂ ਕਿ ਕਿਸਾਨ ਦਾ ਨਾਮ, ਪੂਰਾ ਪਤਾ, ਟੈਲੀਫੋਨ ਨੰਬਰ, ਕਿਸ ਕਿਸਮ ਵਿੱਚ ਝੋਨਾ ਪ੍ਰਭਾਵਿਤ ਹੋਇਆ […]

Continue Reading

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਰਹੱਦੀ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਵਿਸ਼ੇਸ਼ ਮੈਡੀਕਲ ਕੈਂਪ

ਇਸ ਹਫ਼ਤੇ ਡੇਰਾ ਬਾਬਾ ਨਾਨਕ ਬਲਾਕ ਦੇ ਸਰਹੱਦੀ ਪਿੰਡਾਂ ਵਿੱਚ ਲੱਗਣਗੇ ਮੈਡੀਕਲ ਕੈਂਪ ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਭਾਰਤ-ਪਕਿਸਤਾਨ ਸਰਹੱਦ ਨਾਲ ਲੱਗਦੇ ਦੂਰ-ਦੁਰਾਡੇ ਦੇ ਦਿਹਾਤੀ ਖੇਤਰਾਂ ਦੇ ਵਸਨੀਕਾਂ ਨੂੰ ਉਨਾਂ ਦੇ ਘਰ ਦੇ ਕੋਲ ਸਿਹਤ ਸੇਵਾਵਾਂ ਦੇਣ […]

Continue Reading

ਸਿਹਤ ਵਿਭਾਗ ਦੇ ਅਮਲੇ ਦੀ 6 ਰੋਜ਼ਾ ਸਕਿਲ ਲੈਬ ਟ੍ਰੇਨਿੰਗ ਸ਼ੁਰੂ ਹੋਈ

ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ) – ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾ.  ਹਰਭਜਨ ਰਾਮ ਮਾਂਡੀ ਦੀ ਅਗੁਵਾਈ ਹੇਠ ਏ.ਐੱਨ.ਐੱਮ./ਜੀ.ਐੱਨ.ਐੱਮ. ਸਕੂਲ ਬੱਬਰੀ ਗੁਰਦਾਸਪੁਰ ਵਿਖੇ ਸਿਹਤ ਵਿਭਾਗ ਦੇ ਅਮਲੇ ਦੀ 6 ਦਿਨਾਂ ਸਕਿਲ ਲੈਬ ਟ੍ਰੇਨਿੰਗ ਸ਼ੁਰੂ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਆਰ.ਐੱਮ.ਐੱਨ.ਸੀ. ਐੱਚ-ਏ ਪ੍ਰੋਗਰਾਮ ਤਹਿਤ […]

Continue Reading