ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵੱਲੋ ਸੂਬੇ ਦੇ ਸਮੂਹ ਖੇਤੀਬਾੜੀ ਦਫਤਰਾਂ ਨੂੰ ਇੱਕ ਪੱਤਰ ਭੇਜ ਕੇ ਡਾਟਾ ਇਕੱਠਾ ਕਰਨ ਲਈਕਿਹਾ ਹੈ ਕਿ ਜਿੰਨਾਂ ਕਿਸਾਨਾਂ ਦੇ ਝੋਨੇ ਵਿੱਚ ਮੱਧਰੇਪਨ (ਬੋਨਾ) ਦੀ ਸਮੱਸਿਆ ਹੈ, ਉਹ ਪ੍ਰੋਫਾਰਮੇ ਸਹਿਤ ਸਰਕਾਰ ਨੂੰ ਸੂਚਿਤ ਕਰਨ ਜਿਵੇਂ ਕਿ ਕਿਸਾਨ ਦਾ ਨਾਮ, ਪੂਰਾ ਪਤਾ, ਟੈਲੀਫੋਨ ਨੰਬਰ, ਕਿਸ ਕਿਸਮ ਵਿੱਚ ਝੋਨਾ ਪ੍ਰਭਾਵਿਤ ਹੋਇਆ ਹੈ ਅਤੇ ਪ੍ਰਭਾਵਿਤ ਹੋਣ ਦਾ ਕੁੱਲ ਰਕਬਾ ਤੇ ਨੁਕਸਾਨ ਦੀ ਦਰ ਸਮੇਤ ਰਿਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ।


