ਔਰਤ ਨਾਲ ਤਸ਼ੱਸ਼ਦ ਕਰਨ ਵਾਲੇ ਦੋਸ਼ੀ ਅਤੇ ਹੱਲਾਸ਼ੇਰੀ ਦੇਣ ਵਾਲੇ ਵਿਅਕਤੀਆਂ ਖਿਲਾਫ ਕੀਤਾ ਜਾਵੇਗਾ ਕੇਸ ਦਰਜ਼-ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)—ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਮਾਨ ਸਰਕਾਰ ਦੇ ਰਾਜ ਵਿੱਚ ਸਾਰੇ ਪੰਜਾਬ ਵਿੱਚ ਦਲਿਤ ਵਰਗ ਦੇ ਲੋਕਾਂ ਉਪਰ ਜ਼ਬਰ ਜ਼ੁਲਮ ਵਿੱਚ ਵਾਧਾ ਹੋਣ ਦੇ ਦੋਸ ਲਾਏ ਹਨ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਥਾਨਾ‌‌ ਕਲਾਨੌਰ ਅਧੀਨ ਪੈਂਦੇ ਪਿੰਡ ਬਖ਼ਸ਼ੀਵਾਲ ਵਿਖੇ ਪਿੰਡ ਦੇ ਸਾਬਕਾ ਸਰਪੰਚ ਮੌਜੂਦਾ ਸਰਪੰਚ ਦੇ ਪਤੀ ਅਤੇ ਕਾਂਗਰਸ ਪਾਰਟੀ ਦੇ ਉਘੇ ਆਗੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਲਿਤ ਪਰਿਵਾਰ ਦੇਸ ਰਾਜ ਦੇ ਘਰ ਅੰਦਰ ਦਾਖਲ ਹੋ ਕੇ ਦੇਸ ਰਾਜ ਦੀ ਪਤਨੀ ਸਿਦਰ ਦੀ ਬੜੀ ਹੀ ਬੇਦਰਦੀ ਨਾਲ ਕੁਟਮਾਰ ਕੀਤੀ,ਉਸ ਨੂੰ ਉਸ ਦੇ ਘਰ ਵਿੱਚ ਭਜਾ ਭਜਾ ਕੇ ਕੁਟਿਆ‌ ਅਤੇ ਉਸ ਦੀ ਧੂਹ ਘਸੀਟ ਕਰਦਿਆਂ ਔਰਤ ਦੇ ਕਪੜੇ ਵੀ ਪਾੜ ਦਿੱਤੇ, ਦੋਸ਼ੀਆਂ ਦੀ ਨੀਅਤ ਔਰਤ ਨੂੰ ਜਾਨੋਂ ਮਾਰ ਦੇਣ ਦੀ ਸੀ‌‌ ਪਰ
ਔਰਤ ਦੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਉਸਦੀ ਜਾਨ ਬਚਾਈ,ਪੀੜਤ ਪਰਿਵਾਰ ਦਾ ਕਸੂਰ ਇਹ ਸੀ ਕਿ ਉਨ੍ਹਾਂ ਦੀ ਘਰੇਲੂ ਗਾ ਨੇ‌‌ ਸਾਬਕਾ ਸਰਪੰਚ ਦੇ ਦੋਸਤ ਦੇ ਚਾਰੇ ਨੂੰ ਮੂੰਹ ਮਾਰਿਆ ਸੀ,ਜਿਸ‌ ਕਾਰਣ‌‌ ਔਰਤ ਨੂੰ ਏਡੀ‌ ਵਡੀ ਸਜ਼ਾ ਦਿੱਤੀ ਗਈ।ਪੀੜਤ ਔਰਤ ਜਦੋਂ ਸਰਕਾਰੀ ਹਸਪਤਾਲ ਦਾਖਲ ਹੋਣ ਗਈ‌ ਤਾਂ ਦੋਸ਼ੀਆਂ ਨੇ ਮੌਕੇ ਤੇ ਪਹੁੰਚ ਕੇ ਇਕ ਘੰਟਾ ਔਰਤ ਨੂੰ ਦਾਖਲ ਹੀ‌ ਨਹੀਂ ਹੋਣ ਦਿੱਤਾ ਤਾਂ ਕਾਫੀ ਜਦੋਂ ਜਹਿਦ ਬਆਦ ਉਸ ਨੂੰ ਦਾਖਲ ਕੀਤਾ ਗਿਆ ਤਾਂ ਔਰਤ ਕਲਾਨੌਰ ਦੇ ਸਰਕਾਰੀ ਹਸਪਤਾਲ ਵਿਚ ਚਾਰ ਦਿਨ ਜੇਰੇ ਇਲਾਜ ਰਹੀ
। ਬੱਖਤਪੁਰਾ ਨੇ‌ ਮਾਨ ਸਰਕਾਰ ਦੇ ਰਾਜ ਵਿੱਚ ਦਲਿਤਾਂ ਉਪਰ ਵੱਧ ਰਹੇ ਸਮਾਜਿਕ ਜ਼ਬਰ ਦੀ ਨਿਖੇਦੀ ਕਰਦਿਆਂ ਮੰਗ ਕੀਤੀ ਕਿ ਦੋਸੀ ਅਤੇ ਉਸ ਨੂੰ ਹਲਾਸ਼ੇਰੀ ਦੇਣ ਵਾਲੇ ਵਿਅਕਤੀਆਂ ਵਿਰੁੱਧ ਘਰ ਅੰਦਰ ਦਾਖਲ ਹੋ ਕੇ ਮਾਰਕੁਟ ਕਰਨ, ਕਪੜੇ ਪਾੜਨ‌ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਬਾਬਤ ਬਣਦੀਆਂ ਧਾਰਾਵਾਂ ਤਹਿਤ ਕਲਾਨੌਰ ਪੁਲਿਸ ਫੌਰੀ ਕੇਸ ਦਰਜ ਕਰੇ। ਉਨ੍ਹਾਂ ਦੋਸ ਲਾਇਆ ਕਿ ਦੋਸੀ ਪੀੜਤ ਪਰਿਵਾਰ ਉਪਰ ਸਮਝੌਤਾ ਕਰਨ ਲਈ ਤਰਾਂ ਤਰਾਂ ਦਾ ਦਬਾਅ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਕੇਸ ਦਰਜ ਕਰਾਉਣ ਲਈ ਐਸ ਐਸ ਪੀ ਗੁਰਦਾਸਪੁਰ ਨੂੰ ਵੀ ਲਿਖਤੀ ਸਕਾਇਤ ਦੇ ਚੁੱਕੇ ਹਨ

Leave a Reply

Your email address will not be published. Required fields are marked *