ਨੌਜਵਾਨ ਦਾ ਗੁੱਟ ਵੱਢਣ ਵਾਲੇ ਹਮਲਾਵਰਾਂ ਦੀ ਹੋਈ ਪਹਿਚਾਣ, ਪੁਲਸ ਦੀ ਗ੍ਰਿਫਤ ਤੋਂ ਬਾਹਰ

ਗੁਰਦਾਸਪੁਰ

ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਨੇ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਡਣ ਦੇ ਮਾਮਲੇ ਵਿੱਚ ਨਾਮਜਦ ਕੀਤੇ ਗਏ ਹਮਲਾਵਰਾਂ ਦੀ ਪਹਿਚਾਣ ਕਰ ਲਈ ਗਈ ਹੈ। ਪਰ ਅਜੇ ਤੱਕ ਹਮਲਾਵਰ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।

ਮੋਹਨ ਲਾਲ ਪੁੱਤਰ ਈਸ਼ਰ ਦਾਸ ਵਾਸੀ ਬੀ.ਐਸ.ਐਫ ਚੌਂਕ ਨਜਦੀਕ ਸੰਨੀ ਮੰਦਿਰ ਗੁਰਦਾਸਪੁਰ ਨੇ ਦੱਸਿਆ ਕਿ 12 ਜੁਲਾਈ ਨੂੰ ਉਸਦਾ ਲੜਕਾ ਰਾਜਨ (23) ਪੰਮਾ ਸੈਲੂਨ ਸਾਹ੍ਹਮਣੇ ਕੁਲਦੀਪ ਗੰਨ ਹਾਊਸ ਜੀ.ਟੀ ਰੋਡ ਵਿਖੇ ਸਿਰ ਦੇ ਵਾਲ ਕਟਵਾ ਕੇ ਆਪਣੀ ਕਾਰ ਵਿੱਚ ਬੈਠਣ ਲੱਗਾ ਤਾਂ ਪਿੱਛੋ ਇੱਕ ਬਲੈਰੋ ਗੱਡੀ ਆਈ। ਜਿਸ ਵਿੱਚ ਰੋਹਿਤ ਉਰਫ ਬੈਕੀ ਪੁੱਤਰ ਬੂਟਾ, ਪ੍ਰੀਤ ਪੁੱਤਰ ਅਤੂ ਵਾਸੀਆਂ ਬਰਿਆਰ, ਅਭੀ ਪੁੱਤਰ ਸ਼ਿਵ ਕੁਮਾਰ, ਕਨਾਲ ਵਾਸੀਆ ਆਈ.ਟੀ.ਆਈ ਕਲੀਨ ਗੁਰਦਾਸਪੁਰ, ਥੰਗਲ ਵਾਸੀ ਬਾਬੋਵਾਲ ਅਤੇ 3 ਅਣਪਛਾਤੇ ਸਵਾਰ ਸਨ। ਜਿਨ੍ਹਾ ਰਾਜਨ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਦਸਤੀ ਹਥਿਆਰਾ ਨਾਲ ਰਾਜਨ ਦੀ ਸੱਜੀ ਬਾਜੂ ਦਾ ਗੁੱਟ ਵੱਡ ਦਿੱਤਾ। ਰਾਜਨ ਦੀ ਗੱਡੀ ਦੀ ਭੰਨ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ।

ਥਾਣਾ ਮੁੱਖੀ ਕਰਿਸ਼ਮਾ ਨੇ ਦੱਸਿਆ ਕਿ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *