ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਚੋਰ ਮੋਰੀ ਰਾਹੀਂ ਕਰਨ ਵਾਲੇ ਬਾਦਲਕਿਆਂ ਨੂੰ ਸ਼ਰਮ ਨਾਲ ਕਿਸੇ ਨਹਿਰ ਵਿਚ ਡੁੱਬ ਕੇ ਮਰ ਜਾਣਾ ਚਾਹੀਦਾ ਹੈ ,ਸਿੱਖ ਪਰੰਪਰਾ ਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲੇ ਪੰਥ ਦੋਖੀਆਂ, ਤਖ਼ਤਾ ਦੇ ਜਥੇਦਾਰਾਂ ਦੀ ਤਾਜਪੋਸ਼ੀ ਤੇ ਪਗੜੀ ਰਸਮ ਸਮੂਹ ਸੰਪਰਦਾਵਾਂ ਦੇ ਮੁੱਖੀਆਂ ਦੀ ਹਾਜ਼ਰੀ ਵਿੱਚ ਕਰਨੀ ਪੁਰਾਤਨ ਮਰਿਯਾਦਾ ਤੇ ਸਿੱਖੀ ਸਿਧਾਂਤ ਹੈ ਤਾਂ ਹੀ ਜਥੇਦਾਰ ਸਾਹਿਬ ਸਰਬ ਪ੍ਰਵਾਨਤ ਹੋ ਸੱਕਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਖਾਲਸਾ ਨੇ ਨਵੇਂ ਬਣੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਚੋਰ ਮੋਰੀ ਰਾਹੀਂ ਕਰਨ ਵਾਲੀ ਨੀਤੀ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਦਾ ਐਲਾਨ 11/30 ਵਜੇ ਕਰਕੇ ਚੋਰਮੋਰੀ ਰਾਹੀਂ ਸਵੇਰੇ ਉਸ ਵਕਤ ਕੀਤੀ ਗਈ ਜਦੋਂ ਨਾ ਤਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸੀ ਅਤੇ ਨਾ ਸੰਗਤਾਂ ਹਾਜ਼ਰ ਸਨ, ਭਾਈ ਖਾਲਸਾ ਨੇ ਕਿਹਾ ਸਾਦੇ ਢੰਗ ਨਾਲ ਗ੍ਰੰਥ ਪੰਥ ਤੋਂ ਬਗੈਰ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਨਵੇਂ ਜਥੇਦਾਰ ਨੂੰ ਸੀਰੋਪੋ ਦੇ ਕੇ ਨਿਯੁਕਤੀ ਕਰ ਦਿੱਤੀ ਗਈ, ਉਨ੍ਹਾਂ ਕਿਹਾ ਅਜਿਹਾ ਕਰਕੇ ਪੰਥ ਦੇ ਗੰਧਾਰ ਬਾਦਲਾਂ ਨੇ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਇੱਕ ਹੋਰ ਫਰਜੀ ਜਥੇਦਾਰ ਰੂਪੀ ਨੌਕਰ ਰੱਖ ਲਿਆ ਤੇ ਕੁਝ ਸਮੇਂ ਤੋਂ ਬਾਅਦ ਇਨ੍ਹਾਂ ਵੀ ਹਟਾ ਦਿੱਤਾ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਇਸ ਵਰਤਾਰੇ ਰਾਹੀਂ ਬਾਦਲਕਿਆਂ ਨੇ ਸਿੱਖਾਂ ਦੀ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਮਰਯਾਦਾ ਦੀ ਘੋਰ ਉਲੰਘਣਾ ਕੀਤੀ ਹੈ, ਭਾਈ ਖਾਲਸਾ ਨੇ ਕਿਹਾ ਅਜਿਹੇ ਹਲਾਤਾਂ ਵਿੱਚ ਕੁਲਦੀਪ ਸਿੰਘ ਗੜਗੱਜ ਨੂੰ ਇਸ ਆਹੁਦੇ ਤੋਂ ਪਿੱਛੇ ਹਟਣਾ ਚਾਹੀਦਾ ਸੀ, ਪਰ ਉਹ ਅਜਿਹਾ ਨਹੀਂ ਕਰ ਸਕੇ, ਖਾਲਸਾ ਨੇ ਕਿਹਾ ਅਗਰ ਇਹ ਸ਼ੋਹਰਤ ਦਾ ਭੁੱਖਾ ਲਾਲਚੀ ਜਥੇਦਾਰ ਸਿੱਖ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਜਥੇਦਾਰ ਬਣਨ ਤੋਂ ਇਨਕਾਰ ਕਰਦਾ, ਤਾਂ ਲੰਮੇ ਸਮੇਂ ਤੋਂ ਬਾਦਲਾਂ ਵੱਲੋਂ ਜਥੇਦਾਰਾ ਦੀ ਕਿਰਦਾਰਕੁਸ਼ੀ ਕਰਕੇ ਆਹੁਦੇ ਤੋਂ ਹਟਾਉਣ ਵਾਲੀ ਨੀਤੀ ਦਾ ਜਲਦੀ ਹੱਲ ਹੋ ਜਾਣਾ ਸੀ ਤੇ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਹੀਰੋ ਬਣ ਜਾਣਾ ਸੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਹੁਣ ਤਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਸਿੱਧਾ ਐਲਾਨ ਕਰ ਦਿੱਤਾ ਹੈ ਕਿ ਅਜਿਹੇ ਹਲਾਤਾਂ ਵਿੱਚ ਬਣਨ ਵਾਲੇ ਜਥੇਦਾਰ ਨੂੰ ਅਸੀਂ ਜਥੇਦਾਰ ਨਹੀਂ ਮੰਨਾਂਗੇ, ਭਾਈ ਖਾਲਸਾ ਨੇ ਕਿਹਾ ਨਾ ਗ੍ਰੰਥ ,ਨਾ ਪੰਥ, ਨਾ ਸੰਪਰਦਾਵਾਂ ਤੇ ਨਾ ਹੀ ਸੰਗਤਾਂ,ਸਿਰਫ ਕਮੇਟੀ ਦੇ ਤੀਜੇ ਦਰਜੇ ਦੇ ਕੁਝ ਮੁਲਾਜ਼ਮਾਂ ਰਾਹੀਂ ਸਰੋਪਾ ਲੈ ਕੇ ਬਣੇ ਨਵੇਂ ਜਥੇਦਾਰ ਨੇ ਆਪਣੇ ਪਹਿਲੇ ਐਲਾਨ’ਚ ਕਿਹਾ ਮੈਨੂੰ ਦਸ ਗੁਰੂ ਸਾਹਿਬਾਨਾਂ ਨੇ ਜਥੇਦਾਰੀ ਬਖਸ਼ੀ ਹੈ, ਭਾਈ ਖਾਲਸਾ ਨੇ ਕਿਹਾ ਅਜਿਹਾ ਕਰਕੇ ਉਸ ਨੇ ਪਲੇਠੇ ਐਲਾਨ’ਚ ਹੀ ਵੱਡਾ ਝੂਠ ਬੋਲ ਕੇ ਸੰਗਤਾਂ ਨੂੰ ਗੁਮਰਾਹ ਤੇ ਪਾਪ ਕੀਤਾ ਹੈ, ਕਿਉਂਕਿ ਸੱਚ ਤਾਂ ਇਹ ਹੈ ਕਿ ਇਹ ਜਥੇਦਾਰੀ ਤਾਂ ਬਾਦਲਕਿਆਂ ਨੇ ਇੱਕ ਸੌਦੇਬਾਜੀ ਰਾਹੀਂ ਆਪਣੇ ਸਿਆਸੀ ਲਾਹੇ ਲਈ ਦਿੱਤੀ ਗਈ ਹੈ,ਪਰ ਤੁਸੀਂ ਗੁਰੂ ਹਰਿਗੋਬਿੰਦ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਦੀ ਰਾਖੀ ਕਰਨ ਹਿੱਤ ਅਕਾਲ ਤਖ਼ਤ ਸਾਹਿਬ ਤੇ ਬਣੀ ਫਸੀਲ ਤੋਂ ਝੂਠ ਬੋਲਣ ਦੀ ਸ਼ੁਰੂਆਤ ਕਰ ਦਿੱਤੀ ਹੈ,ਅਜਿਹੇ ਕੌਮ ਦੇ ਗੰਧਾਰ ਜਥੇਦਾਰ ਤੋ ਸਿੱਖ ਕੌਮ ਨੂੰ ਕੀ ਆਸ ਕੀਤੀ ਜਾ ਸਕਦੀ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਚੋਰ ਮੋਰੀ ਰਾਹੀਂ ਕਰਕੇ ਪੁਰਾਤਨ ਮਰਿਯਾਦਾ ਪਰੰਪਰਾ ਤੇ ਸਿਧਾਂਤਾਂ ਨੂੰ ਦਰਕਿਨਾਰ ਕਰਕੇ ਦੇਸ਼ਾਂ ਵਿਦੇਸ਼ਾਂ ਦੀਆਂ ਕਰੌੜਾਂ ਨਾਨਕ ਲੇਵਾ ਸੰਗਤਾਂ ਦੀਆਂ ਧਰਮੀਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰਨ ਵਾਲੀ ਬਾਦਲਕਿਆਂ ਦੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ,ਉਥੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਜਿਹੇ ਹਲਾਤਾਂ’ਚ ਪਿੱਛੇ ਹਟਣ ਦੀ ਅਪੀਲ ਕਰਦੀ ਹੋਈ ਸਿੱਖ ਪੰਥ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਜਲਦੀ ਤੋਂ ਜਲਦੀ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਕਰਦੀ ਹੈ, ਭਾਈ ਖਾਲਸਾ ਨੇ ਕਿਹਾ ਅਜਿਹਾ ਕਰਕਾ ਬਾਦਲਕਿਆਂ ਨੂੰ ਨੱਥ ਪਾਈ ਜਾ ਸਕਦੀ ਹੈ ਤੇ ਇਤਿਹਾਸਕ ਗੁਰਦੁਆਰਿਆਂ ਵਿਚੋਂ ਧੱਕੇ ਮਾਰ ਮਾਰ ਕੇ ਬਾਹਰ ਕੱਢਿਆਂ ਜਾ ਸਕਦਾ ਹੈ,ਭਾਈ ਖਾਲਸਾ ਨੇ ਦੱਸਿਆ ਗੈਰ ਮਰਯਾਦਾ ਨਾਲ ਬਣੇ ਜਥੇਦਾਰ ਨੂੰ ਪਿਛੇ ਹਟਣ ਦੀ ਬੇਨਤੀ ਕੀਤੀ ਗਈ ਸੀ, ਉਹਨਾਂ ਦੀ ਤਾਜਪੋਸ਼ੀ ਸਮੇਂ ਸਮੁਚੀਆਂ ਸਿੱਖ ਪੰਥ ਦੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਉਹ ਨਵੇਂ ਬਣਾਏ ਜਾ ਰਹੇ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ, ਅਜਿਹੇ ਹਲਾਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਜਥੇਦਾਰ ਨਹੀਂ ਬਣਨਾ ਚਾਹੀਦਾ ਸੀ,ਭਾਈ ਖਾਲਸਾ ਨੇ ਸਪੱਸ਼ਟ ਕੀਤਾ, ਪੁਰਾਤਨ ਮਰਿਯਾਦਾ ਅਨੁਸਾਰ ਜਥੇਦਾਰ ਦੀ ਨਿਯੁਕਤੀ ਗ੍ਰੰਥ ਪੰਥ ਦੀ ਹਾਜਰੀ’ਚ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਦਾ ਹੈਂਡ ਗ੍ਰੰਥੀ ਪਹਿਲੀ ਪੱਗ ਭੇਂਟ ਕਰਨ ਤੋਂ ਉਪਰੰਤ ਸਾਰੇ ਤਖ਼ਤ ਸਾਹਿਬਾਨਾ ਦੇ ਹੈੱਡ ਗ੍ਰੰਥੀ ਮਰਯਾਦਾ ਅਨੁਸਾਰ ਦਸਤਾਰਾਂ ਭੇਂਟ ਕਰਨ ਦੇ ਨਾਲ-ਨਾਲ ਸਮੂਹ ਸੰਪਰਦਾਵਾਂ ਦੇ ਮੁਖੀਆਂ ਵੱਲੋਂ ਦਸਤਾਰਾ ਭੇਂਟ ਕਰਨ ਦੀ ਸਿੱਖੀ ਪ੍ਰੰਪਰਾ ਮਰਯਾਦਾ ਤੇ ਸਿਧਾਂਤ ਹੈ, ਭਾਈ ਖਾਲਸਾ ਨੇ ਕਿਹਾ ਨਵੇਂ ਜਥੇਦਾਰ ਦੀ ਗ੍ਰੰਥ ਪੰਥ ਤੇ ਸੰਗਤਾਂ ਤੋਂ ਬਗੈਰ ਚੋਰ ਮੋਰੀ ਰਾਹੀਂ ਕੀਤੀ ਨਿਯੁਕਤੀ ਸਿੱਖ ਮਰਯਾਦਾ ਦਾ ਵੱਡਾ ਘਾਣ ਹੈ ਅਜਿਹੇ ਬਣੇ ਜਥੇਦਾਰ ਨੂੰ ਸਰਬ ਪ੍ਰਮਾਣਿਤ ਨਹੀਂ ਮੰਨਿਆ ਜਾਂ ਸਕਦੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੰਗਤਾਂ ਨੂੰ ਸਪੱਸ਼ਟ ਕਰਦੀ ਹੈ ਕਿ,ਨਿਹੰਗ ਸਿੰਘ ਜਥੇਬੰਦੀਆਂ ਤੇ ਸਮੁੱਚਾ ਨਾਨਕ ਨਾਮ ਲੇਵਾ ਸਿੱਖ ਪੰ…
