ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਬੀਤੇ ਦਿਨੀਂ ਹਰਿਆਣਾ ਕਰਨਾਲ ਤੋਂ ਭੱਜੇ ਆਪ ਦੇ ਭਗੌੜੇ ਐਮ ਐਲ ਏ ਸਰ ਹਰਮੀਤ ਸਿੰਘ ਪਠਾਣ ਮਾਜਰਾ ਅੱਜ ਕੱਲ੍ਹ ਕਨੇਡਾ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਤੇ ਅਨਜਾਣ ਹੋਣ ਦੇ ਇਲਜਾਮ ਹੋਣ ਦੇ ਇਲਜ਼ਾਮ ਲਾਏ ਅਤੇ ਦਿੱਲੀ ਦੇ ਹੁਕਮਰਾਨਾਂ ਦਾ ਗੁਲਾਮ ਦੱਸਿਆ, ਉਨ੍ਹਾਂ ਕਿਹਾ ਪੰਜਾਬ ਦੇ ਸਾਰੇ ਐਮ ਐਲ ਏ ਲਕੀਰ ਦੇ ਫਕੀਰ ਹਨ ਅਤੇ ਪੰਜਾਬ ਦੇ ਸਾਰੇ ਐਮ ਐਲ ਏ ਸਾਰਾ ਕੰਮਾਂ ਲਈ ਦਿੱਲੀ ਹੀ ਜਾਂਦੇ ਹਨ ਉਨ੍ਹਾਂ ਕਿਹਾ ਮੇਰੇ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਅਤੇ ਉਹ ਉਨ੍ਹਾਂ ਦੇਰ ਤੱਕ ਪੰਜਾਬ ਨਹੀਂ ਆਉਣਗੇ, ਜਿਨ੍ਹਾਂ ਦੇਰ ਉਨ੍ਹਾਂ ਨੂੰ ਅਗਾਂਹ ਵਧੂ ਜ਼ਮਾਨਤ ਨਹੀਂ ਮਿਲ ਜਾਂਦੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੇ ਐਮਐਲਏ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਕਨੇਡਾ ਜਾ ਕੇ ਇੰਟਰਵਿਊ ਦੌਰਾਨ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਤੇ ਅਣਜਾਣ ਹੋਣ ਦੇ ਨਾਲ ਨਾਲ ਕਈ ਹੋਰ ਗੰਭੀਰ ਦੋਸ਼ ਲਾਉਣ ਦੀ ਨਿੰਦਾ ਕਰਦਿਆਂ ਪਠਾਣਮਾਜਰਾ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਪਣੇ ਤੇ ਲੱਗੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪੰਜਾਬ ਵਿੱਚ ਰਹਿ ਕੇ ਚਾਰਾਜੋਈ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਸੀ ਕਿਉਂਕਿ ਸਰਕਾਰ ਦਾ ਚੁਣਿਆ ਹੋਇਆ ਐਮ ਐਲ ਏ ਹੀ ਅਗਰ ਗੈਰ ਕਾਨੂੰਨੀ ਢੰਗ ਦਾ ਇਸਤੇਮਾਲ ਕਰੇਗਾ ਤਾਂ ਆਮ ਲੋਕਾਂ ਦੀ ਗੱਲ ਕੀ ਕੀਤੀ ਜਾ ਸਕਦੀ ਹੈ ਇਸ ਕਰਕੇ ਅਸੀਂ ਫੈਡਰੇਸ਼ਨ ਪਠਾਣ ਮਾਜਰਾ ਨੂੰ ਬੇਨਤੀ ਕਰਦੀ ਹੈ ਕਿ ਆਪਣੇ ਤੇ ਪਾਏ ਝੂਠੇ ਕੇਸ ਦਾ ਮੁਕਾਬਲਾ ਆਪਣੇ ਵਤਨ ਆਣ ਕੇ ਕਰਨ ਦੂਸਰੇ ਦੇਸ਼ ਜਾ ਕੇ ਪੰਜਾਬ ਦੀ ਆਪਣੀ ਹੀ ਸਰਕਾਰ ਨੂੰ ਭੰਡਣਾ ਸ਼ੋਭਾ ਨਹੀਂ ਦਿੰਦਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਸਰਕਾਰ ਦੇ ਐਮਐਲਏ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਕਨੇਡਾ ਜਾ ਕੇ ਲਾਏ ਇਲਜਾਮਾਂ ਦੀ ਨਿੰਦਾ ਅਤੇ ਇਹ ਸਭ ਕੁਝ ਪੰਜਾਬ ਆ ਕੇ ਕਰਨ ਦੀ ਮੰਗ ਕਰਦਿਆਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਦੱਸਿਆ ਫੈਡਰੇਸ਼ਨ ਮੰਨਦੀ ਹੈ ਕਿ ਪਠਾਣ ਮਾਜਰਾ ਸੱਚੇ ਹੋਣਗੇ ਅਤੇ ਅਜਿਹਾ ਹੁੰਦਾ ਹੀ ਆਇਆਂ ਹੈ ਪਰ ਸਰਕਾਰ ਦੇ ਚੁਣੇ ਹੋਏ ਐਮ ਐਲ ਏ ਨੂੰ ਬਾਹਰਲੇ ਮੁਲਕ ਜਾ ਪੰਜਾਬ ਸਰਕਾਰ ਤੇ ਇੰਟਰਵਿਊ ਰਾਹੀਂ ਇਲਜ਼ਾਮ ਲਾਉਣੇ ਸਹੀ ਨਹੀਂ ਕਿਉਂਕਿ ਅਗਰ ਉਹ ਸੱਚੇ ਹਨ ਤਾਂ ਉਨ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਸ ਦਾ ਮੁਕਾਬਲਾ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਜੋ ਕਿ ਸਰਕਾਰ ਦੇ ਇਕ ਜੁਮੇਵਾਰ ਐਮ ਐਲ ਨੂੰ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ।


