ਅਖਿਰ ਨੌਜਵਾਨਾਂ ਦੇ ਰੋਹ ਅੱਗੇ ਝੁਕਦਿਆਂ ਪੰਜਾਬੀ ਯੂਨੀਵਰਸਿਟੀ ਚੰਡੀਗੜ ਦਾ ਮਸਲਾ ਹੱਲ ਕਰਨ ਲਈ ਕੇਂਦਰ ਸਰਕਾਰ ਇੱਕ ਦੋ ਦਿਨਾਂ’ਚ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਕੇਂਦਰ ਸਰਕਾਰ ਨੇ ਪਹਿਲਾਂ ਪਾਖੜਾ ਮੈਨੇਜਮੈਂਟ ਤੋਂ ਆਪਣੇ ਕਬਜ਼ੇ ਦੀ ਨੀਤੀ ਖੇਡੀ ਅਤੇ ਪੰਜਾਬ ਤੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਖੋਹਣ ਲਈ 40 ਸਾਲਾਂ ਤੋਂ ਚੱਲ ਰਹੇ ਸਿਸਟਮ’ਚ ਬਦਲਾ ਕਰਨ ਦੀ ਚਾਲ ਖੇਡੀ ਤਾਂ ਵਿਆਰਥੀਆ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਮਰਨ ਵਰਤ ਤੇ ਵੀ ਬੈਠੇ, ਇਸ ਰੋਸ ਧਰਨੇ’ਚ ਕਾਂਗਰਸ ਤੇ ਅਕਾਲੀ ਲੀਡਰਸ਼ਿਪ ਦੇ ਨਾਲ ਨਾਲ ਆਪ ਸਰਕਾਰ ਦੇ ਮੰਤਰੀ ਵੀ ਇਸ ਵਿੱਚ ਸ਼ਾਮਲ ਹੋ ਗਿਆ, ਇਹ ਪੰਜਾਬ ਦਾ ਵੱਡਾ ਮਸਲਾ ਬਣ ਗਿਆ ਤੇ ਸਾਰੇ ਪੰਜਾਬ ‘ਚ ਦੁਹਾਈ ਪੈ ਗਈ ਕਿ ਕੇਂਦਰ ਦੀ ਭਾਜਭਾਈ ਮੋਦੀ ਸਰਕਾਰ ਪੰਜਾਬ ਤੋਂ ਪੰਜਾਬੀ ਯੂਨੀਵਰਸਿਟੀ ਖੋਹ ਰਹੀ ਹੈ ਤਾਂ ਇਸ ਮਸਲੇ ‘ ਚ ਇੰਟਰ ਹੁੰਦਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੇਂਦਰ ਦੇ ਇੱਕ ਸੁਨੇਹੇ ਰਾਹੀਂ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਸਪੱਸ਼ਟ ਕਰ ਦਿੱਤਾ ਕਿ ਕੇਂਦਰ ਸਰਕਾਰ ਨੇ ਬਦਲਾਂ ਵਾਲੀ ਨੀਤੀ ਤੋਂ ਯੂ ਟਰਨ ਲੈਂਦਿਆਂ ਉਹੀ ਪੁਰਾਣਾ ਸਿਸਟਮ ਲਾਗੂ ਕਰਨ ਲਈ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਪਹਿਲਾਂ ਵਾਲੇ ਸਿਸਟਮ ਨੂੰ ਲਾਗੂ ਕਰਨ ਲਈ ਇੱਕ ਦੋ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦੇਵੇਗੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕੇਂਦਰ ਵੱਲੋਂ ਭੇਜੇ ਫੈਸਲਾ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਬਦਲਾਂ ਵਾਲੀ ਨੀਤੀ ਤੇ ਯੂ ਟਰਨ ਲੈ ਕੇ ਪਹਿਲੇ ਵਾਲੇ ਸਿਸਟਮ ਸਬੰਧੀ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਵਿਦਿਆਰਥੀਆਂ ਦੀ ਭੁੱਖ ਹੜਤਾਲ ਤੇ ਰੋਸ ਮੁਜ਼ਾਹਰੇ ਨੂੰ ਖਤਮ ਕਰਵਾਇਆ ਜਾ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਦਲਾਅ ਤਹਿਤ ਕਬਜ਼ਾ ਕਰਨ ਦੀ ਨੀਤੀ ਤੋਂ ਯੂ ਟਰਨ ਲੈ ਕੇ ਪਹਿਲਾਂ ਸਿਸਟਮ ਲਾਗੂ ਕਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ‘ਚ ਸ਼ਲਾਘਾ ਕਰਦਿਆਂ ਪੁਰਾਣੀ ਨੀਤੀ ਸਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਪੰਜਾਬ ਲਈ ਇੱਕ ਅਹਿਮ ਤੇ ਗੰਭੀਰ ਬਣ ਚੁੱਕਾ ਸੀ ਅਤੇ ਸਾਰੇ ਪੰਜਾਬੀਆਂ ਲਈ ਇਹ ਮੁੱਦਾ ਘਰ ਕਰ ਗਿਆ ਸੀ ਕਿ ਕੇਂਦਰ ਸਰਕਾਰ ਪੰਜਾਬ ਤੋਂ ਭਾਖੜਾ ਮੈਨੇਜਮੈਂਟ ਵਾਂਗ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਤੋਂ ਖੋਹ ਰਹੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ  ਇਹ ਮਸਲਾ ਭਾਜਪਾਈਆਂ ਲਈ ਗੰਭੀਰ ਬਣਦਾ ਵੇਖ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਰੀਪੋਰਟ ਤੇ ਕੇਂਦਰ ਦੀ ਭਾਜਭਾਈ ਸਰਕਾਰ ਨੇ ਹੁਣ ਇਸ ਬਦਲਾਅ ਵਾਲੇ ਪੈਂਤੜੇ ਤੇ ਯੂ ਟਰਨ ਲੈਂਦਿਆਂ ਪਹਿਲਾਂ ਵਾਲਾ ਸਿਸਟਮ ਲਾਗੂ ਰੱਖਣ ਦਾ ਭਰੋਸਾ ਦਿਵਾਇਆ ਅਤੇ ਇੱਕ ਦੋ ਦਿਨਾਂ ਵਿੱਚ ਇਸ ਸਬੰਧੀ ਕੇਂਦਰ ਵੱਲੋਂ ਨੌਟੀ ਫਿਕੇਸਨ ਜਾਰੀ ਕਰ ਦਿੱਤਾ ਜਾਵੇਗਾ, ਭਾਈ ਖਾਲਸਾ ਨੇ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਇਹ ਵੀ ਦੱਸਿਆ ਕਿ ਕੇਂਦਰ ਨੂੰ ਇਸ ਸਬੰਧੀ ਗਲਤ ਰੀਪੋਰਟ ਦੇ ਗੁਮਰਾਹ ਕੀਤਾ ਗਿਆ ਜਿਵੇਂ ਖੇਤੀ ਬਿੱਲਾਂ ਸਬੰਧੀ ਗਲਤ ਰੀਪੋਰਟ ਦੇ ਕੇ ਅਕਾਲੀ ਦਲ ਬਾਦਲ ਨੇ ਕੀਤਾ, ਬਿੱਟੂ ਕਹਿੰਦਾ ਕਿ ਕੇਂਦਰ ਨੇ ਮੈਨੂੰ ਪੰਜਾਬ ਦੇ ਲੋਕਾਂ ਦੀ ਮਨਸ਼ਾ ਸਬੰਧੀ ਰਿਪੋਰਟ ਦੇਣ ਲਈ ਹੀ ਕੇਂਦਰੀ ਮੰਤਰੀ ਨਿਯੁਕਤ ਕੀਤਾ ਹੈ ਇਸ ਕਰਕੇ ਮੈਂ ਕੇਂਦਰ ਸਰਕਾਰ ਇਸ ਮੁੱਦੇ ਤੇ ਪੰਜਾਬ ਦੇ ਲੋਕਾਂ ਦੀ ਅਵਾਜ਼ ਬਾਰੇ ਦੱਸਿਆ ਤੇ ਕੇਂਦਰ ਨੇ ਉਸੇ ਵੇਲੇ ਬਦਲਾਅ ਵਾਲੀ ਨੀਤੀ ਤੇ ਯੂ ਟਰਨ ਲੈਂਦਿਆਂ ਪਹਿਲਾਂ ਵਾਲਾ ਸਿਸਟਮ ਜਾਰੀ ਰੱਖਣ ਲਈ ਯੌਕੀਨ ਦੁਵਾਇਆ ਹੈ ਅਤੇ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਪੰਜਾਬ ਦੀ ਰਹੇਗੀ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਂਦਰ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ ਦੀ ਨੀਤੀ ‘ਚ ਬਦਲਾਅ ਤੋਂ ਯੂ ਟਰਨ ਲੈਣ ਲੈ ਕੇ ਪਹਿਲਾਂ ਵਾਲਾ ਸਿਸਟਮ ਲਾਗੂ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਤੇ ਪੰਜਾਬ ਦੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਮੰਨਦੀ ਕੇਂਦਰ ਸਰਕਾਰ ਤੋਂ ਇਸ ਸਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰਦੀ ਹੈ ਤਾਂ ਵਿਦਿਆਰਥੀਆਂ ਵਿਚੋਂ ਬੇਚੈਨੀ ਦੂਰ ਕੀਤੀ ਜਾ ਸਕੇ ਅਤੇ ਪੰਜਾਬ ਦੇ ਲੋਕਾਂ ਪਤਾ ਤੇ ਯਕੀਨ ਹੋ ਸਕੇ ਕਿ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਸੀ ਤੇ ਪੰਜਾਬ ਦੀ ਰਹੇਗੀ ਕਿਸੇ ਖੋਹਣ ਦੀ ਅਜ਼ਾਜ਼ਤ ਨਹੀਂ ਦਿੱਤੀ ਜਾਵੇਗੀ, ਇਸ ਵਕਤ ਭਾਈ ਖਾਲਸਾ ਨਾਲ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਸੁਰਿੰਦਰ ਸਿੰਘ ਆਦਮਪੁਰ, ਭਾਈ ਵਿਕਰਮ ਸਿੰਘ ਪੰਡੋਰੀ ਨਿੱਜਰ ਤੋਂ ਇਲਾਵਾ ਕਈ ਕਾਰਕੁਨ ਹਾਜ਼ਰ ਸਨ ।

Leave a Reply

Your email address will not be published. Required fields are marked *