ਕਿਸਾਨ ਯੂਨੀਅਨ ਵੱਲੋਂ ਡੇਰਾ ਬਾਬਾ ਨਾਨਕ ਦੇ‌ ਥਾਣੇ ਮੋਹਰੇ ਧਰਨਾ ਦਿੱਤਾ

ਗੁਰਦਾਸਪੁਰ

ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)–ਅੱਜ ਇੱਥੇ ਪੰਜਾਬ ਕਿਸਾਨ ਯੂਨੀਅਨ ਵਲੋਂ ਡੇਰਾ ਬਾਬਾ ਨਾਨਕ ਦੇ‌ ਥਾਣੇ ਮੋਹਰੇ ਧਰਨਾ ਦਿੱਤਾ ਗਿਆ।

ਧਰਨੇ ਵਿੱਚ ਬੋਲਦਿਆ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਲੱਖਣਕਲਾਂ‌, ਸੂਬਾਈ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਕਰਮਜੀਤ ਸਿੰਘ ਸੰਧੂ ‌ਅਤੇ‌ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਡੇਰਾ ਬਾਬਾ ਨਾਨਕ ‌ਦੀ ਪੁਲਿਸ ਅਤੇ ਇਕ ਧਨਾਢ ਕਿਸਾਨ ਵੱਲੋਂ ਮਿਲੀਭੁਗਤ ਕਰਕੇ ਘਣੀਏਂ ਕੇ ਬੇਟ ਦੇ ਇਕ ਦਲਿਤ ਅਤੇ ਗਰੀਬ ਮੁਜਾਰੇ ਕਿਸਾਨ ਦੀ ਜ਼ਮੀਨ ਉਪਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ ਲਾਉਂਦਿਆਂ ਕਿਹਾ ਕਿ ਜਗੀਰ ਸਿੰਘ ਦਾ ਪਰਿਵਾਰ ਦਹਾਕਿਆਂ ਤੋਂ ਕਸਟੋਡੀਅਮ ਦੀ 6 ਏਕੜ ਜ਼ਮੀਨ ਉਪਰ ਖੇਤੀ ਕਰ ਰਿਹਾ ਹੈ ਜਿਸ ਪਰਿਵਾਰ ਦੀ ਰਹਾਇਸ਼ ਵੀ ਇਸ ਜ਼ਮੀਨ ਵਿਚ ਹੀ ਸਥਿਤ ਹੈ।ਹੁਣ ਜਦੋਂ ਇਹ ਪਰਿਵਾਰ ਝੋਨੇ ਦੀ ਫ਼ਸਲ ਬੀਜਣ ਦੀ ਤਿਆਰੀ ਕਰਨ ਲੱਗਾ ਤਾਂ ਸਤਾਧਾਰੀ ਪਾਰਟੀ ਨਾਲ ਸਬੰਧਤ ਧਰਮ ਕੋਟ ਦੇ ਇੱਕ ਧਨਾਢ ਕਿਸਾਨ ਨੇ ਪੁਲਿਸ ਦੀ ਮਦਦ ਨਾਲ ਜਗੀਰ ਸਿੰਘ ਮੁਜਾਰੇ ਨੂੰ ਜ਼ਮੀਨ ਵਾਹੁਣ ਤੋਂ ਰੋਕ ਦਿੱਤਾ। ਇਸ ਪੀੜਤ ਮੁਜਾਰੇ ਵਲੋਂ ਐਸ ਐਸ ਪੀ ਬਟਾਲਾ, ਐਸ ਐਂਚ ਓ‌ ਡੇਰਾ ਬਾਬਾ ਨਾਨਕ ਅਤੇ ਧਰਮ ਕੋਟ ਦੇ ਚੌਕੀ ਇੰਚਾਰਜ ਨੂੰ ਬਾਰ ਬਾਰ ਮਿਲ ਕੇ ਜ਼ਮੀਨ ਵਹਾਉਣ ਦੀ ਗੁਹਾਰ ਲਗਾਈ ਹੈ ਪਰ ਪੁਲੀਸ ਵੱਲੋਂ ਮੁਜਾਰੇ ਕਿਸਾਨ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ, ਪੁਲਿਸ ਉਸ ਨੂੰ ਨਿਸ਼ਾਨਦੇਹੀ ਕਰਾਉਣ ਦੀਆਂ ਹਦਾਇਤਾਂ ਕਰ ਰਹੀ ਹੈ ਜਦੋਂ ਕਿ ਮੁਜਾਰੇ ਕਿਸਾਨ ਦਾ ਕਹਿਣਾ ਹੈ ਕਿ ਉਸਦਾ ਰਕਬਾ ਬਿਲਕੁਲ ਸਹੀ ਥਾਂ ਉੱਪਰ ਹੈ,ਉਸ ‌ਵਿਚ ਕਿਸੇ ਦੀ ਜ਼ਮੀਨ ਦਾ ਕੋਈ ਵਾਧਾ ਘਾਟਾ ਨਹੀਂ ਹੈ। ਇਸ ਰਕਬੇ ਦਾ ਮੁਜਾਰੇ ਕਿਸਾਨ ਵਲੋਂ ਬਕਾਇਦਾ ਲਗਾਨ‌‌ ਵੀ ਭਰਿਆ ਜਾ ਰਿਹਾ ਹੈ। ਆਗੂਆਂ ਕਿਹਾ ਭੂ ਮਾਫੀਆ ਅਤੇ ਪੁਲਿਸ ਦੇ ਗਠਜੋੜ ਨੂੰ ਦਲਿਤ ਮੁਜਾਰੇ ਦੀ ਜ਼ਮੀਨ ਉਪਰ ਕਿਸੇ ਵੀ ਹਾਲਤ ਵਿੱਚ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਸਮੇਂ ਲਖਵਿੰਦਰ ਸਿੰਘ ਰੋਸ਼ਾ, ਗੁਰਦੀਪ ਸਿੰਘ ਕਾਮਲਪੁਰਾ, ਕੁਲਵੰਤ ਸਿੰਘ ਰਾਮਦੀਵਾਲੀ, ਰਣਜੀਤ ਸਿੰਘ ਲਾਲੀ, ਸੁਰਜੀਤ ਸਿੰਘ ਬਾਜਵਾ, ਸਤਨਾਮ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਸਪਰਾਕੋਠੀ ਅਤੇ ਧੀਰ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *