ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)– ਪੰਜਾਬੀ ਗਾਇਕ ਅਮਨ ਹੈਪੀ ਆਪਣੀ ਸਾਫ ਸੁਥਰੀ ਗਾਇਕੀ ਨਾਲ ਜਾਣਿਆ ਜਾਂਦਾ ਹੈ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਇਹ ਗਾਇਕ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ, ਆਪਣੇ ਬਹੁਤ ਹੀ ਸੁਪਰਹਿੱਟ ਗਾਣੇ ਦੇਣ ਵਾਲਾ ਇਹ ਨਾਮਵਰ ਗਾਇਕ ਆਪਣੇ ਨਵੇਂ ਗੀਤ “ਸੱਚ” ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ। ਗਾਇਕ ਅਮਨ ਹੈਪੀ ਨੇ ਜਾਣਕਾਰੀ ਦਿੰਦਾਆ ਹੋਇਆ ਦੱਸਿਆ ਹੈ। ਕੀ ਇਸ ਗੀਤ ਨੂੰ ਆਪਣੀ ਕਲਮ ਨਾਲ ਪਰੋਇਆ ਹੈ ਪ੍ਰਤਾਪ ਪਾਰਸ ਨੇ ਔਰ ਗੀਤ ਦੇ ਸੰਗੀਤਕਾਰ ਨੇ ਹਰੀ ਅਮਿਤ ਜੀ ਹਨ ਤੇ ਪੇਸ਼ਕਸ਼ ਜਸਬੀਰ ਦੋਲਿਕੇ ਨਿਊਜ਼ੀਲੈਂਡ ਦੀ ਹੈ ਪ੍ਰੋਡਿਊਸਰ ਮਨੋਹਰ ਧਾਰੀਵਾਲ ਜੀ ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਹਨ ਇਸ ਗੀਤ ਨੂੰ ਪੰਜਾਬੀ ਟੀਵੀ ਚੈਨਲ ਤੇ ਟੈਲੀਕਾਸਟ ਕੀਤਾ ਜਾਵੇਗਾ ਔਰ ਯੂਟੀਊਬ ਚੈਨਲ ਤੇ ਗੋਲਡ ਰਕਾਟ ਮਿਊਜ਼ਿਕ ਕੰਪਨੀ ਨਿਊਜ਼ੀਲੈਂਡ ਵੱਲੋਂ ਦਿਖਾਇਆ ਜਾਵੇਗਾ ਉਮੀਦ ਹੈ ਜਿਸ ਤਰ੍ਹਾਂ ਤੁਸੀਂ ਅਮਨ ਹੈਪੀ ਦੇ ਪਹਿਲੇ ਗੀਤਾ ਨੂੰ ਪਿਆਰ ਦਿੱਤਾ ਹੈ ਉਸੇ ਹੀ ਤਰਾਂ ਇਸ ਗੀਤ ਨੂੰ ਵੀ ਪਿਆਰ ਦੇਵੋਗੇ


