ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)— ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਵਿੱਚ ਲਗਾਤਾਰ ਬਦਤਰ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ ਉਪਰ ਗਹਿਰੀ ਚਿੰਤਾ ਦਾ ਇਜ਼ਹਾਰ ਕਰਦਿਆਂ ਇਸ ਲਈ ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਦਸਿਆ ਹੈ।
ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਲੁਧਿਆਣੇ ਵਿੱਚ ਹੋਏ ਸਮੂਹਿਕ ਕਤਲ, ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਏ ਵਿਚ ਇਕ ਧਨਾਢ ਪਰਿਵਾਰ ਵਲੋਂ ਅੰਗਰੇਜ ਸਿੰਘ ਦਲਿਤ ਨੌਜਵਾਨ ਨੂੰ ਕੁਟ ਕੁਟ ਕੇ ਜਾਨੋਂ ਮਾਰ ਦੇਣਾ,ਥਾਨਾ ਸਿਟੀ ਗੁਰਦਾਸਪੁਰ ਵਿੱਚ ਦਲਿਤ ਬੱਚੀ ਮਮਤਾ ਉਪਰ ਬੇਤਹਾਸ਼ਾ ਪੁਲਿਸ ਤਸ਼ੱਦਦ,ਡਾਕੇ, ਖੋਹਾਂ ਅਤੇ ਨਿਤ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਸਾਬਤ ਕਰਦੀਆਂ ਹਨ ਕਿ ਪੰਜਾਬ ਸਰਕਾਰ ਅਤੇ ਉਸ ਦੀ ਪੁਲਿਸ ਪੰਜਾਬ ਵਿੱਚ ਕਨੂੰਨ ਦਾ ਰਾਜ ਚਲਾਉਣ ਵਿਚ ਪੂਰੀ ਤਰ੍ਹਾਂ ਅਸਮਰੱਥ ਹੈ। ਚੋਣਾਂ ਦੌਰਾਨ ਤਿੰਨ ਮਹੀਨਿਆਂ ਵਿਚ ਪੰਜਾਬ ਤੋਂ ਨਸ਼ੇ ਖਤਮ ਕਰਨ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੀਆਂ ਗਰੰਟੀਆ ਕਰਨ ਵਾਲ਼ੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਅਮਨ ਕਾਨੂੰਨ ਨੂੰ ਸੰਭਾਲਣ ਅਤੇ ਪੁਲਿਸ ਨੂੰ ਪੰਜਾਬੀਆਂ ਦੀ ਰਾਖੀ ਲਈ ਜੁਆਬਦੇਹ ਬਨਾਉਣ ਦੀ ਬਜਾਏ ਵਿਰੋਧੀਆਂ ਧਿਰਾਂ ਨਾਲ ਵਿਅਕਤੀਵਾਦੀ ਦੂਸ਼ਣਬਾਜ਼ੀ ਵਿਚ ਉਲਝੀ ਪਈ ਹੈ। ਬੱਖਤਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਤਗੜੇ ਦਾ ਸਤੀਂ ਵੀਹ ਸੌ ਵਰਗੇ ਹਾਲਾਤ ਹਨ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਜਹਾਜ਼ ਉਪਰ ਆਪਣੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਰਾਜਸਥਾਨ,ਮੱਧ ਪ੍ਰਦੇਸ਼ ਅਤੇ ਸਤਿਸਗੜ ਆਦਿ ਸੂਬਿਆਂ ਦੇ ਚੋਣ ਪ੍ਰਚਾਰ ਵਿਚ ਘੁਮਾਇਆ ਜਾ ਰਿਹਾ ਹੈ। ਬਾਲਗ਼ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਸਮੇਤ ਹੋਰ ਗਰੰਟੀਆ ਪੂਰੀਆਂ ਕਰਨ ਦੀ ਬਜਾਏ ਸਰਕਾਰ ਜਨਤਾ ਦਾ ਕਰੋੜਾਂ ਰੁਪਏ ਆਪਣੀ ਮਸ਼ਹੂਰੀ ਕਰਨ ਦੇ ਇਸ਼ਤਿਹਾਰਾਂ ਉਪਰ ਉਡਾ ਰਹੀ ਹੈ। ਸਰਕਾਰ ਦਾ 15 ਮਹੀਨੇ ਦੇ


