ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)– ਬੀਤੇ ਦਿਨੀਂ ਅਮਰੀਕਾ ਤੋਂ ਡਾਕਟਰੀ ਡਿਗਰੀ ਹਾਸਲ ਕਰਕੇ ਆਪਣੇ ਹੀ ਇਲਾਕੇ ਫਿਲੌਰ ਜਲੰਧਰ ਦੇ ਸਿਵਲ ਹਸਪਤਾਲ ਵਿਚ ਸਰਕਾਰੀ ਨੌਕਰੀ ਤੇ ਤਾਇਨਾਤ ਹੋਏ ਡਾਕਟਰ ਅਮਰਜੋਤ ਸਿੰਘ ਸੰਧੂ ਜੋਂ ਆਲੋਵਾਲ ਨੰਗਲ ਬੇਟ ਫਿਲੌਰ ਜਲੰਧਰ ਦੇ ਵਾਸੀ ਹਨ ਨੇ ਡਾਕਟਰ ਬਣ ਕੇ ਆਪਣੇ ਦਾਦਾ ਸੰਤ ਜਰਨੈਲ ਸਿੰਘ ਸੰਧੂ,ਪਿਤਾ ਸੰਤ ਸੁਖਵਿੰਦਰ ਸਿੰਘ ਸੰਧੂ ਅਤੇ ਮਾਤਾ ਕਰਮਜੀਤ ਕੌਰ ਸੰਧੂ ਦੀ ਦਿਲ ਦੀ ਖਾਹਿਸ਼ ਪੂਰੀ ਕੀਤੀ ਹੈ। ਡਾਕਟਰ ਅਮਰਜੋਤ ਸਿੰਘ ਸੰਧੂ ਦੇ ਆਪਣੇ ਹੀ ਇਲਾਕੇ ਫਿਲੌਰ ਸਿਵਲ ਹਸਪਤਾਲ ਨੌਕਰੀ ਤੇ ਤਾਇਨਾਤ ਹੋਣ ਕਰਕੇ ਇਲਾਕੇ ਦੇ ਗਰੀਬ ਲੋਕ ਬਹੁਤ ਖੁਸ਼ੀਆਂ ਮਨਾ ਰਹੇ ਹਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਡਾਕਟਰ ਅਮਰਜੋਤ ਸਿੰਘ ਸੰਧੂ ਦੇ ਡਾਕਟਰ ਬਣ ਕੇ ਸਰਕਾਰੀ ਨੌਕਰੀ ਤੇ ਤਾਇਨਾਤ ਹੋਣ ਲਈ ਦਾਦਾ ਜਰਨੈਲ ਸਿੰਘ, ਪਿਤਾ ਬਾਬਾ ਸੁਖਵਿੰਦਰ ਸਿੰਘ ਅਤੇ ਮਾਤਾ ਕਰਮਜੀਤ ਕੌਰ ਸੰਧੂ ਨੂੰ ਵਧਾਈ ਦਿੱਤੀ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਇਸ ਸਰਕਾਰੀ ਅਹੁੱਦੇ ਤੇ ਮਿਹਨਤ ਇਮਾਨਦਾਰੀ ਤੇ ਹਿੰਮਤ ਨਾਲ ਗਰੀਬਾ ਅਮੀਰਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਬਖਸ਼ਣ।
ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਡਾਕਟਰ ਅਮਰਜੋਤ ਸਿੰਘ ਸੰਧੂ ਦੇ ਡਾਕਟਰ ਬਣ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਸਮੂਹ ਪਰਿਵਾਰ ਨੂੰ ਵਧਾਈ ਦਿੰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਭਾਈ ਖਾਲਸਾ ਨੇ ਸਪਸ਼ਟ ਕੀਤਾ ,ਦਾਦੇ ਸੰਤ ਜਰਨੈਲ ਸਿੰਘ ਸੰਧੂ, ਪਿਤਾ ਸੰਤ ਸੁਖਵਿੰਦਰ ਸਿੰਘ ਅਤੇ ਮਾਤਾ ਕਰਮਜੀਤ ਕੌਰ ਸੰਧੂ ਨੇ ਕਿਸੇ ਵਕਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਸੀ ਕਿ ਉਨ੍ਹਾਂ ਦਾ ਲੜਕਾ ਡਾਕਟਰ ਬਣ ਕੇ ਲੋੜਵੰਦ ਦੁਖੀਆ ਦੀ ਸਹਾਇਤਾ ਕਰੇ, ਭਾਈ ਖਾਲਸਾ ਨੇ ਕਿਹਾ ਸੱਚੇ ਦਿਲੋਂ ਕੀਤੀ ਅਰਦਾਸ ਵਿਰਥੀ ਨਹੀਂ ਜਾਂਦੀ ਜ਼ਰੂਰ ਪੂਰੀ ਹੁੰਦੀ ਹੈ ਅਤੇ ਇਸੇ ਹੀ ਕਰਕੇ ਉਨ੍ਹਾਂ ਦੀ ਸੱਚੇ ਮਨੋਂ ਕੀਤੀ ਅਰਦਾਸ ਰੱਬ ਦੇ ਪ੍ਰਵਾਨ ਹੋਈ ਅਤੇ ਲੜਕਾ ਡਾਕਟਰ ਅਮਰਜੋਤ ਸਿੰਘ ਸੰਧੂ ਅਮਰੀਕਾ ਤੋਂ ਡਾਕਟਰੀ ਡਿਗਰੀ ਹਾਸਲ ਕਰਕੇ ਸਿਵਲ ਹਸਪਤਾਲ ਫਿਲੌਰ ਜਲੰਧਰ ਵਿਖੇ ਸਰਕਾਰੀ ਨੌਕਰੀ ਤੇ ਤਾਇਨਾਤ ਹੋਇਆਂ ਅਤੇ ਆਪਣੇ ਦਾਦਾ, ਪਿਤਾ ਅਤੇ ਮਾਤਾ ਦੀ ਦਿਲੀ ਖਾਹਿਸ਼ ਪੂਰੀ ਕੀਤੀ,ਭਾਈ ਖਾਲਸਾ ਨੇ ਪੰਜਾਬ ਦੇ ਸਾਰੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰ ਅਮਰਜੋਤ ਸਿੰਘ ਸੰਧੂ ਵਾਂਗ ਸਖ਼ਤ ਮਿਹਨਤ ਕਰਕੇ ਅਪਣੇ ਮਾਤਾ ਪਿਤਾ ਦੀਆਂ ਖਹਾਇਸ਼ਾ ਪੂਰੀਆਂ ਕਰਨ ਦੀ ਲੋੜ ਤੇ ਜ਼ੋਰ ਦੇਣ । ਇਸ ਮੌਕੇ ਸਮੂਹ ਪਰਵਾਰਕ ਮੈਂਬਰਾਂ ਨੇ ਡਾਕਟਰ ਅਮਰਜੋਤ ਸਿੰਘ ਸੰਧੂ ਦਾ ਡਿਊਟੀ ਤੋਂ ਵਾਪਸ ਆ ਘਰ ਵਿੱਚ ਮੂੰਹ ਮਿੱਠਾ ਕਰਵਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ।
ਦਾਦਾ ਸੰਤ ਜਰਨੈਲ ਸਿੰਘ,ਪਿਤਾ ਬਾਬਾ ਸੁਖਵਿੰਦਰ ਸਿੰਘ ਤੇ ਮਾਤਾ ਕਰਮਜੀਤ ਕੌਰ ਸੰਧੂ ਡਾਕਟਰ ਅਮਰਜੋਤ ਸਿੰਘ ਸੰਧੂ ਦਾ ਮੂੰਹ ਮਿੱਠਾ ਤੇ ਗੁਰੂ ਸਾਹਿਬਾਨਾਂ ਦਾ ਸ਼ੁਕਰਾਨਾ ਕਰਦੇ ਹੋਏ।