ਗੁਰਦਾਸਪੁਰ, 4 ਜੂਨ (ਸਰਬਜੀਤ ਸਿੰਘ)– ਅੱਜ ਪਾਵਰਕਾਮ ਉੱਪ ਮੰਡਲ ਦਫਤਰ ਸ਼ਹਿਰੀ,ਗੁਰਦਾਸਪੁਰ ਵਲੋਂ ਇਕ ਕੈਂਪ, ਉੱਪ ਮੁੱਖ ਇੰਜ: ਅਰਵਿੰਦਰ ਜੀਤ ਸਿੰਘ ਬੋਪਾਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਵਧੀਕ ਨਿਗਰਾਨ ਇੰਜ: ਕੁਲਦੀਪ ਸਿੰਘ ਜੀ ਦੀ ਨਿਗਰਾਨੀ ਹੇਠ, ਪਿੰਡ ਹਜ਼ਾਤ ਨਗਰ ਵਿਖੇ ਇੰਜ: ਜਤਿੰਦਰ ਸ਼ਰਮਾ, ਐਸ. ਡੀ. ਓ. ਪਾਵਰਕਾਮ ਸ਼ਹਿਰੀ ਗੁਰਦਾਸਪੁਰ ਵੱਲੋਂ ਲਗਾਇਆ ਗਿਆ। ਇੰਜ: ਸ਼ਰਮਾ ਨੇ ਖਪਤਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਵਣਜੀ ਸਰਕੂਲਰ ਨੰਬਰ 22/2023 ਅਨੁਸਾਰ ਜਿਨ੍ਹਾਂ ਖਪਤਕਾਰਾਂ ਦਾ ਬਕਾਇਆ ਬਿੱਲ 30-9-22 ਤੋਂ ਪਹਿਲਾਂ ਦਾ ਹੈ, ਉਹ ਪ੍ਰੋਸੈਸਿੰਗ ਫੀਸ ਜਮ੍ਹਾ ਕਰਵਾ ਕੇ, ਆਪਣੀ ਅੰਡਰਟੇਕਿੰਗ ਦਫਤਰ ਵਿਖੇ ਦੇ ਸਕਦਾ ਹੈ। ਜਤਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਸਕੀਮ 26 ਅਗਸਤ,2023 ਤੱਕ ਚੱਲੇਗੀ।
ਇਸ ਸਬੰਧੀ ਸ਼ਨੀਵਾਰ ਅਤੇ ਐਤਵਾਰ ਵੀ ਦਫਤਰ ਖੁੱਲਾ ਰਹੇਗਾ। ਇਸ ਮੌਕੇ ਵਿਕਾਸ ਸ਼ਿੰਗਾਰੀ ਉੱਪ ਮੰਡਲ ਕਲਰਕ, ਤੇ ਗੁਰਦੀਪ ਸਿੰਘ ਜੇ. ਈ. ਅਤੇ ਪਿੰਡ ਹਜਾਤ ਨਗਰ ਦੇ ਖਪਤਕਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਤੋਂ ਇਲਾਵਾ ਸ਼ਹਰੀ ਦਫਤਰ ਵਿਖੇ ਵੀ ਕੈਂਪ ਲਗਾਇਆ ਗਿਆ। ਜਿਸ ਵਿੱਚ ਆਰ. ਏ. ਸ਼ਿਵਾਨੀ ਮਹਾਜਨ, ਮਿਸ. ਸ਼ਾਇਨਾ, ਸੁਮਨਦੀਪ, ਨੀਲਮ ਸਹਿਗਲ, ਮਿਸ ਤਰਾਨਾ, ਜਸਵੰਤ,ਅਨਿਰੁਧ ਖਾਜੁਰਿਆ ਆਦਿ ਹਾਜ਼ਰ ਸਨ।


