ਲੁਧਿਆਣਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਦੀ ਬੇਵਕਤ ਮੌਤ ਨੇ ਪਰਿਵਾਰ ਅਤੇ ਦੇਸ਼ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਾਇਆ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਲੁਧਿਆਣਾ ਦੇ ਆਪ ਪਾਰਟੀ ਐਮ ਐਲ ਏ ਗੁਰਪ੍ਰੀਤ ਗੋਗੀ ਦੀ ਆਪਣੇ ਹੀ ਲਾਇਸੈਂਸ ਰਿਵਾਲਵਰ ਨਾਲ ਅਚਾਨਕ ਗੋਲੀ ਲੱਗਣ ਨਾਲ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਜਥੇਦਾਰ ਬਾਬਾ ਰਣਜੀਤ ਸਿੰਘ ਲੋਹਟਬੱਦੀ ਰਾਏਕੋਟ ਤੇ ਕੁਲਵੰਤ ਸਿੰਘ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਇਹਨਾਂ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਲੁਧਿਆਣਾ ਦੇ ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਗੁਰਪ੍ਰੀਤ ਗੋਗੀ ਐਮ ਐਲ ਏ ਲੰਮਾਂ ਸਮਾਂ ਕੌਂਸਲਰ ਵੀ ਰਹੇ ਅਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਣਨ ਤੋਂ ਬਾਅਦ ਵੀ ਉਹ ਹਰ ਮਨੁੱਖ ਦੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਦੁਖੀ ਮਨੁੱਖ ਦੀ ਹਮੇਸ਼ਾ ਗੱਲਬਾਤ ਸੁਣਦੇ ਤੇ ਉਨ੍ਹਾਂ ਨਾਲ ਇਨਸਾਫ਼ ਵੀ ਕਰਵਾਉਂਦੇ ਸਨ, ਉਹ ਹਰ ਪ੍ਰਾਣੀ ਨੂੰ ਖੁਸ਼ ਹੋ ਕੇ ਮਿਲਦੇ ਤੇ ਆਮ ਹੀ ਲੋਕਾਂ ਵਿਚ ਆਪਣੇ ਪੁਰਾਣੇ ਸਕੂਟਰ ਤੇ ਸਵਾਰ ਹੋ ਕੇ ਘੁਮਦੇ ਫਿਰਦੇ ਰਹਿੰਦੇ ਸਨ, ਭਾਈ ਖਾਲਸਾ ਨੇ ਦੱਸਿਆ ਲੁਧਿਆਣਾ’ਚ ਉਹ ਉਸ ਵਕਤ ਸੁਰਖੀਆਂ ਵਿੱਚ ਆਏਂ ਜਦੋਂ ਉਹਨਾਂ ਨੇ ਬੁੱਢੇ ਨਾਲੇ ਦੀ ਸਾਫ਼ ਸਫਾਈ ਵਿਚ ਅਸਫਲ ਰਹਿਣ ਕਾਰਨ ਆਪਣੇ ਲਗਾਏ ਯਾਦਗਾਰੀ ਪੱਥਰ ਨੂੰ ਤੋੜ ਦਿੱਤਾ ਸੀ ਅਤੇ ਉਸ ਤੋਂ ਉਪਰੰਤ ਸਰਕਾਰ ਨੇ ਬੁੱਢੇ ਨਾਲੇ ਦੀ ਸਾਫ਼ ਸਫਾਈ ਲਈ ਵਾਤਾਵਰਣ ਪ੍ਰੇਮੀ ਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੇਵਾ ਸੌਂਪੀ ਸੀ ਅਤੇ ਐਮ ਐਲ ਏ ਗੁਰਪ੍ਰੀਤ ਗੋਗੀ ਹਮੇਸ਼ਾ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਇਸ ਕਾਰਜ਼ ਲਈ ਜੰਗੀ ਪੱਧਰ ਤੇ ਉਪਰਾਲੇ ਕਰਦੇ ਸਨ।

ਭਾਈ ਖਾਲਸਾ ਨੇ ਦੱਸਿਆ ਉਹਨਾਂ ਦੀ ਬੇਵਕਤ ਮੌਤ ਤੇ ਸਮੂਹ ਲੁਧਿਆਣਾ ਨਿਵਾਸੀਆਂ ਤੇ ਸਰਕਾਰ ਦੇ ਮੰਤਰੀਆਂ ਤੇ ਪਾਰਟੀ ਅਹੁਦੇਦਾਰਾਂ ਵੱਲੋਂ ਪ੍ਰਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਜਾ ਰਿਹਾ ਸੀ, ਪਰ ਪਰਿਵਾਰਕ ਮੈਂਬਰਾਂ ਦਾ ਰੌਣਾ ਦੇਖਿਆ ਨਹੀਂ ਸੀ ਜਾ ਰਿਹਾ ਅਤੇ ਸਥਾਨਕ ਲੋਕਾਂ ਨੂੰ ਵੀ ਗਹਿਰਾ ਸਦਮਾ ਲੱਗਿਆ ਹੈ, ਭਾਈ ਖਾਲਸਾ ਨੇ ਦੱਸਿਆ ਅੱਜ ਉਹਨਾਂ ਦੀ ਮਿਰਤਕ ਦੇਹ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ, ਜਿਥੇ ਉਹਨਾਂ ਦੇ ਭੈਣ ਭਰਾਵਾਂ ਤੇ ਸਾਰੇ ਰਿਸ਼ਤੇਦਾਰ ਦਾ ਰੋਣਾ ਕੁਰਲਾਉਣਾ ਲੋਕਾਂ ਤੋਂ ਦੇਖਿਆ ਨਹੀਂ ਸੀ ਜਾਂ ਰਿਹਾ, ਉਹਨਾਂ ਦੀ ਭੈਣ ਉੱਚੀ ਉੱਚੀ ਰੋ ਰੋ ਕੇ ਆਪਣੇ ਭਰਾ ਨੂੰ ਗੋਗੀ ਗੋਗੀ ਕਰਕੇ ਅਵਾਜਾ ਮਾਰ ਰਹੀ ਸੀ ਤੇ ਕਹੇ ਰਹੀ ਸੀ ਕਿ ਹੁਣ ਮੇਰੇ ਘਰ ਅੱਗੇ ਕੌਂਣ ਹੂਟਰ ਵਜਾਉਂਦਾ ਆਏਗਾ, ਇਹਨਾਂ ਭੁੱਬਾਂ ਭਰੀਆਂ ਚੀਕਾਂ ਨੇ ਸਥਾਨਕ ਲੋਕਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ, ਲੋਕਾਂ ਦੇ ਦੱਸਣ ਮੁਤਾਬਕ ਗੋਗੀ ਨੇਕ ਇਮਾਨਦਾਰ ਤੇ ਇਨਸਾਫ਼ ਪਸੰਦ ਲੀਡਰ ਸੀ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਹੋਣਹਾਰ ਇਨਸਾਨ ਪਸੰਦ ਲੀਡਰ ਸਭਨਾਂ ਦੀ ਬਾਂਹ ਫੜਨ ਵਾਲੇ ਮਰਹੂਮ ਨੇਤਾ ਦੇ ਬੇਵਕਤ ਆਤਮ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Leave a Reply

Your email address will not be published. Required fields are marked *