ਸੁਖਬੀਰ ਦਾ ਅਸਤੀਫ਼ਾ ਮੰਜ਼ੂਰ, ਹੁਕਮਾਂ ਨੂੰ ਚੁਣੌਤੀ, ਸੁਖਬੀਰ ਨੂੰ ਪ੍ਰਧਾਨ ਬਣਾਉਣ ਤਹਿਤ ਬਾਗੀ ਧੜੇ ਨੂੰ ਕਮੇਟੀ ਤੋਂ ਦੂਰ ਰੱਖਣਾ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)– ਆਖਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਦਖਲਅੰਦਾਜੀ ਤੇ ਕੀਤੇ ਹੁਕਮਾਂ ਨੂੰ ਮੁੱਖ ਰੱਖਦਿਆਂ ਬਾਦਲ ਧੜੇ ਦੀ ਵਰਕਿੰਗ ਕਮੇਟੀ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਾਂ ਮਨਜ਼ੂਰ ਕਰ ਲਿਆ ਹੈ ਜੋਂ ਅਕਾਲ ਤਖ਼ਤ ਸਾਹਿਬ ਦੀ ਪਾਲਣਾ ਕਰਨਾ ਸ਼ਲਾਘਾਯੋਗ ਵਰਤਾਰਾ ਹੈ,ਪਰ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਕੀਤੇ ਸਾਰੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਨ ਤੋਂ ਬਾਗੀ ਹੋ ਕੇ ( ਬਾਗੀ ਦਾਗ਼ੀ ਚੁੱਲ੍ਹਾ ਚੌਂਕਾ ਇੱਕ ਕਰਨ ਵਾਲੇ ) ਜਥੇਦਾਰ ਸਾਹਿਬ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਅਤੇ ਸੱਤ ਮੈਂਬਰੀ ਕਮੇਟੀ’ਚ ਬਾਗੀ ਧੜੇ ਦੇ ਮੈਂਬਰਾਂ ਨੂੰ ਦੂਰ ਰੱਖਿਆ ਗਿਆ,ਜਿਸ ਦਾ ਬਾਗੀ ਧੜੇ ਦੇ ਨਾਲ ਨਾਲ ਸਮੂਹ ਸਿੱਖ ਪੰਥ ਨੇ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਥੇਦਾਰ ਸਾਹਿਬ ਤੋਂ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਬਾਦਲਕਾਂ ਨੂੰ ਫਿਰ ਅਕਾਲ ਤਖਤ ਤੇ ਸੱਦਿਆ ਜਾਵੇ ਤੇ ਸਾਰੇ ਕੀਤੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਮਹਾਨਤਾ ਨੂੰ ਉੱਚਾ ਚੁੱਕਿਆ ਜਾ ਸਕੇ, ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਸਾਹਿਬ ਦੇ ਹੁਕਮਾਂ ਤਹਿਤ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਸ਼ਲਾਘਾ ਕਰਦੀ ਹੈ, ਉਥੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਕੀਤੇ ਹੁਕਮ ( ਬਾਗੀ ਦਾਗ਼ੀ ਚੁੱਲ੍ਹਾ ਚੌਂਕਾ ਇੱਕ ਕਰਨ) ਵਾਲੇ ਹੁਕਮ ਨੂੰ ਚੁਣੌਤੀ ਦੇ ਕੇ ਸੱਤ ਮੈਂਬਰੀ ਕਮੇਟੀ ਤੇ ਭਰਤੀ ਚੋਣ ਪ੍ਰਕਿਰਿਆ ਕਮੇਟੀ ਤੋਂ ਬਾਗੀ ਧੜੇ ਨੂੰ ਦੂਰ ਰੱਖਣ ਵਾਲੀ ਖੇਡੀ ਚਲਾਕੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਜਥੇਦਾਰ ਸਾਹਿਬ ਜੀ ਤੋਂ ਮੰਗ ਕਰਦੀ ਹੈ ਕਿ ਸੁਖਬੀਰ ਬਾਦਲ ਦੇ ਨਾਲ ਨਾਲ ਹੋਰਾਂ ਦੇ ਅਸਤੀਫੇ ਨਾ ਪ੍ਰਵਾਨ ਕਰਨ ਅਤੇ ਬਾਗ਼ੀ ਧੜੇ ਦੇ ਆਗੂਆਂ ਨੂੰ ਕਮੇਟੀ ਤੋਂ ਦੂਰ ਰੱਖਣ ਦੀ ਨੀਤੀ ਸਬੰਧੀ ਬਾਦਲਕਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਜਾਵੇ ,ਕਿਉਂਕਿ ਇਸ ਨੀਤੀ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਫਿਰ ਤੋਂ ਪ੍ਰਧਾਨ ਬਣਾਉਣ ਦੀ ਖਤਰਨਾਕ ਚਲਾਕੀ ਖੇਡੀ ਜਾ ਰਹੀ ਹੈ, ਜੋਂ ਵਿਰੋਧੀਆਂ ਤੇ ਸਮੁੱਚੇ ਸਿੱਖ ਪੰਥ ਨੂੰ ਬਿਲਕੁਲ ਪ੍ਰਵਾਨ ਨਹੀਂ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਸ਼ਲਾਘਾ ਅਤੇ ਬਾਗ਼ੀ ਦਾਗ਼ੀ ਚੁੱਲ੍ਹਾ ਚੌਂਕਾ ਇੱਕ ਕਰਨ ਵਾਲੇ ਕੀਤੇ ਹੁਕਮਾਂ ਦੀ ਉਲੰਘਣਾ ਦੀ ਨਿੰਦਾ ਤੇ ਜਥੇਦਾਰ ਸਾਹਿਬ ਤੋਂ ਬਾਦਲਕਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਫਿਰ ਸੱਦਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਵਾਲੇ ਇਲਾਹੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਵੱਲੋਂ ਕੀਤੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ’ਚ ਅਸਫਲ ਰਹਿਣ ਵਾਲੇ ਬਾਦਲਕਿਆਂ ਵਿਰੁੱਧ ਬਾਗ਼ੀ ਧੜੇ ਅਤੇ ਸਿੱਖ ਪੰਥ ਵਿੱਚ ਤਿਖਾ ਵਿਰੋਧ ਪਾਇਆ ਜਾ ਰਿਹਾ ਸੀ ਅਤੇ ਇਸ ਰੋਸ ਨੂੰ ਦਰੁਸਤ ਕਰਨ ਕਰਦਿਆਂ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਨਾ ਸ਼ਲਾਘਾਯੋਗ ਹੈ, ਪਰ ਜਥੇਦਾਰ ਸਾਹਿਬ ਵੱਲੋਂ ਕੀਤੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਨਾ ਕਰਨਾ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਭਾਈ ਖਾਲਸਾ ਨੇ ਕਿਹਾ ਹਰ ਗੁਰੂ ਕੇ ਸਿੱਖ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮਾਨਯੋਗ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਲੋੜ ਤੇ ਜ਼ੋਰ ਦੇਣ ਚਾਹੀਦੀ ਹੈ,ਤਾਂ ਕਿ ਭਵਿੱਖ ਵਿੱਚ ਸਿੱਖਾਂ ਨੂੰ ਸਿੱਖਾਂ ਦੀ ਸਰਬਉਚਤਾ ਸੁਪਰੀਮ ਪਾਵਰ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨਾਲ ਜੋੜਿਆ ਜਾ ਸਕੇ ਅਤੇ ਜਥੇਦਾਰ ਸਾਹਿਬ ਵੱਲੋਂ ਕੀਤੇ ਹੁਕਮਾਂ ਦੀ ਕੋਈ ਅਕਾਲੀ ਅਖਵਾਉਣ ਵਾਲਾਂ ਉਲੰਘਣਾ ਕਰਨ ਦੀ ਜੁਰਅਤ ਨਾ ਕਰ ਸਕੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਸਾਹਿਬ ਜੀ ਹੁਕਮਾਂ ਤਹਿਤ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਇਸ ਨਾਲ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਮਹਾਨਤਾ ਨੂੰ ਬੜਾਵਾ ਮਿਲਿਆ ਹੈ ਉਥੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਬਾਗ਼ੀ ਦਾਗ਼ੀ ਚੁੱਲ੍ਹਾ ਚੌਂਕਾ ਇੱਕ ਕਰਨ ਵਾਲੇ ਕੀਤੇ ਹੁਕਮਾਂ ਤੋਂ ਬਾਗੀ ਬਾਦਲਕਿਆਂ ਦੀ ਤਖ਼ਤ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੋਈ ਜਥੇਦਾਰ ਸਾਹਿਬ ਜੀ ਤੋਂ ਮੰਗ ਕਰਦੀ ਹੈ ਕਿ ਬਾਦਲਕਿਆਂ ਨੂੰ ਕੀਤੇ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਵਾਉਣ ਤਹਿਤ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਜਾਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪ੍ਰਿਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਜਸਬੀਰ ਸਿੰਘ ਚੌਕੀਮਾਨ, ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *