ਗੁਰਦਾਸਪੁਰ, 7 ਜਨਵਰੀ ( ਸਰਬਜੀਤ ਸਿੰਘ)— ਮੁੱਖ ਮੰਤਰੀ ਪੰਜਾਬ ਸਰਕਾਰ ਸ੍ਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਿਛਲੇ ਦਿਨੀਂ ਗੁਰੂ ਕੀਆਂ ਗੋਲਕਾਂ ਦਾ ਗ਼ਲਤ ਇਸਤੇਮਾਲ ਕਰਨ ਦਾ ਬਿਆਨ ਦਿੱਤਾ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਕਈ ਬਾਦਲਾਂ ਦੇ ਚਮਚਿਆਂ ਨੂੰ ਬੜੀਆਂ ਮਿਰਚਾਂ ਲੱਗੀਆਂ ਅਤੇ ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਨੂੰ ਤਲਬ ਕਰਨਾ ਸੀ ਪਰ ਉਹਨਾਂ ਨੂੰ ਪਤਿਤ ਸਮਝਕੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਹੈ ਜਿਸ ਦੀ ਬਹੁਤ ਸਾਰੇ ਸਿੱਖ ਵਿਦਵਾਨਾਂ ਤੇ ਹੋਰਾਂ ਨੇ ਤਿਖੀ ਅਲੋਚਨਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੁੱਛਿਆ ਕਿ ਅਗਰ ਪਤਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੋਲਕ ਦੇ ਪੈਸੇ ਦੀ ਕੀਤੀ ਜਾ ਦੁਰਵਰਤੋਂ ਸਬੰਧੀ ਪੁੱਛਣ ਦਾ ਹੱਕ ਨਹੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਦਾ ਮਾਲਕ ਇੱਕ ਕਰੋੜ ਦੀ ਸੈਲਰੀ ਲੈਣ ਵਾਲਾ ਸੁਖਬੀਰ ਬਾਦਲ ਦਾ ਖਾਸਮਖਾਸ 328 ਪਾਵਨ ਸਰੂਪ ਲਾਪਤਾ ਕਰਨ ਵਾਲੇ ਮਾਮਲੇ ‘ ਚ ਮੁੱਖ ਦੋਸ਼ੀ ਸਾਬਕਾ ਸੀਏ ਸਤਿੰਦਰ ਕੋਹਲੀ ਪਤਿਤ ਤੋਂ ਘੱਟ ਹੈ ਜਿਸ ਨੂੰ ਬਚਾਉਣ ਲਈ ਪੰਜਾਬ ਸਰਕਾਰ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਬੇਲੋੜਾ ਵਿਵਾਦ ਪੈਦਾ ਕਰ ਹਨ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਨੂੰ ਪਤਿਤ ਦੱਸ ਕੇ ਗੋਲਕ ਦੀ ਮਾਇਆ ਦਾ ਸਵਾਲ ਨਾ ਪੁੱਛਣ ਵਾਲੇ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਤੇ ਕਮੇਟੀ ਪ੍ਰਧਾਨ ਨੂੰ ਪੁੱਛਣਾ ਚਾਹੁੰਦੀ ਹੈ ਕਿ ਸਾਬਕਾ ਚਾਰਟਡ ਸਤਿੰਦਰ ਕੋਹਲੀ ਗੁਰੂ ਕੇ ਖ਼ਜ਼ਾਨੇ ਦਾ ਮਾਲਕ ਬਣਿਆ ਪਤਿਤ ਤੋਂ ਘੱਟ ਹੈ ਜਿਸ ਨੂੰ ਬਚਾਉਣ ਲਈ ਬਾਦਲ ਦੇ ਕਹਿਣ ਤੇ ਬਾਦਲ ਲਾਣਾ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਅਗਰ ਪਤਿਤ ਲੱਖਾਂ ਦਾ ਦਾਨ ਦੇ ਸਕਦਾ ਹੈ ਤਾਂ ਉਸ ਨੂੰ ਇਸ ਪੈਸੇ ਦੁਰਵਰਤੋਂ ਕਰਨ ਵਾਲਿਆਂ ਨੂੰ ਪੁੱਛਣ ਦਾ ਪੂਰਾ ਅਧਿਕਾਰ ਹੈ ਜਾ ਫਿਰ ਪਤਿਤ ਆਦਮੀਆਂ ਦਾ ਪੈਸਾ ਨਾ ਲਿਆ ਕਰੋ, ਭਾਈ ਖਾਲਸਾ ਨੇ ਦੱਸਿਆ ਅਗਰ ਸ਼੍ਰੋਮਣੀ ਕਮੇਟੀ ਕੁਝ ਗ਼ਲਤ ਕਰਦੀ ਹੈ ਤਾਂ ਸਰਕਾਰ ਦੀ ਕਾਰਵਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬਰਨਾਲਾ ਦੀ ਅਕਾਲੀ ਸਰਕਾਰ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਪਰ ਮੁੱਖ ਮੰਤਰੀ ਤਾਂ 328 ਪਾਵਨ ਪਵਿੱਤਰ ਸਰੂਪ ਲਾਪਤਾ ਹੋਏ ਮਾਮਲੇ ‘ਚ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਥਕ ਜਥੇਬੰਦੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਾਬਕਾ ਸੀਏ ਸਤਿੰਦਰ ਕੋਹਲੀ ਤੇ 16 ਹੋਰ ਕਮੇਟੀ ਮੁਲਾਜ਼ਮਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਹੋਈ ਜਾਂਚ ਪੜਤਾਲ’ਚ ਦੋਸ਼ੀ ਪਾਇਆ ਗਿਆ ਉਹਨਾਂ ਤੇ ਪਰਚਾ ਦਰਜ ਕੀਤਾ ਹੈ ਅਤੇ ਤੁਸੀਂ ਸਤਿੰਦਰ ਕੋਹਲੀ ਨੂੰ ਦੋਸ਼ੀ ਹੋਣ ਦੇ ਬਾਵਜੂਦ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੋਂ ਹੋ ਜੋ ਅਤਨਿੰਦਣਯੋਗ ਕਾਰਵਾਈ ਹੈ ਇਸ ਕਰਕੇ ਅਸੀਂ ਸਰਕਾਰ ਦੀ ਕਾਰਵਾਈ ਨੂੰ ਜਾਇਜ਼ ਸਮਝਦੇ ਹਾਂ ਭਾਈ ਖਾਲਸਾ ਨੇ ਕਿਹਾ ਬਾਦਲਾਂ ਦੇ ਹੱਥਠੋਕੇ ਪ੍ਰਧਾਨ ਧਾਮੀ ਅਤੇ ਜਥੇਦਾਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੇ ਦਿਨੀਂ ਕਮੇਟੀ ਪ੍ਰਧਾਨ ਧਾਮੀ ਨੇ ਬਿਆਨ ‘ਚ ਕਿਹਾ ਸੀ ਅਜਿਹੇ ਘੌਟਾਲੇ ਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਰੋਜ਼ ਹੁੰਦੇ ਰਹਿੰਦੇ ਹਨ, ਭਾਈ ਖਾਲਸਾ ਨੇ ਕਿਹਾ ਅਗਰ ਤੁਸੀਂ ਗੁਰੂ ਕੇ ਗੋਲਕ ਦੇ ਘੁਟਾਲੇ ਕਰੋਗਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਕਰੋਗੇ ਤਾਂ ਲੋਕਾਂ ਦੇ ਕਹਿਣ ਤੇ ਸਰਕਾਰ ਨੂੰ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ ਇਸ ਕਰਕੇ ਧਾਮੀ ਸਾਹਿਬ ਜੀ ਸਰਕਾਰ ਵੱਲੋਂ ਬਣਾਈ ਸਿੱਟ ਨੂੰ ਸੰਯੋਗ ਕੀਤਾ ਜਾਵੇ ਅਤੇ ਇਸ ਸਬੰਧੀ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਮਾਮਲਿਆਂ ‘ਚ ਦਖਲ ਅੰਦਾਜੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ ।।


