ਦੁਨੀਆਂ ਦੇ ਸਰੀਫ ਨੇਕ ਦਿਲ ਤੇ ਇਮਾਨਦਾਰ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਰਥ ਸ਼ਾਸਤਰੀ ਦੀ ਤਸਵੀਰ ਸਿੱਖ ਅਜਾਇਬ ਘਰ’ਚ ਲੱਗਣੀ ਜ਼ਰੂਰੀ,ਵਿਰੋਧ ਕਰਨ ਵਾਲੇ ਮੁੜ ਵਿਚਾਰ ਕਰਨ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 24 ਮਈ (ਸਰਬਜੀਤ ਸਿੰਘ)– ਅਜਾਦ ਭਾਰਤ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਰਥ ਸ਼ਾਸਤਰੀ ਦੀ ਤਸਵੀਰ ਹਰਮੰਦਰ ਸਾਹਿਬ ਦੇ ਸਿੱਖ ਅਜਾਇਬ ਘਰ’ਚ ਲੱਗਣੀ ਚਾਹੀਦੀ ਹੈ ਅਤੇ ਇਸ ਦਾ ਭਾਰਤ’ਚ ਵੱਸਦੇ ਕਿਸੇ ਵੀ ਸਿੱਖ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਕਾ ਸਿੱਖ ਕਦੇ ਵੀ ਬਦਲੇ ਦੀ ਭਾਵਨਾ ਨਹੀਂ ਰੱਖਦਾ ? ਅਗਰ ਅਜਿਹਾ ਹੁੰਦਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲੇ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਰਾਜ ਭਾਗ ਦਿਵਾਉਣ ਲਈ ਯੁੱਧ ਨਾਂ ਕਰਦੇ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਰਤ ਦੇਸ਼ ਦੇ ਅਰਥ ਸ਼ਾਸਤਰੀ ਦੇ ਨਾਲ ਨਾਲ ਸਾਦਗੀ ਸੁਭਾਅ ਦੇ ਮਾਲਕ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨਮਾਨ ਯੋਗ ਡਾਕਟਰ ਮਨਮੋਹਨ ਸਿੰਘ ਜੀ ਦੀ ਤਸਵੀਰ ਸਿੱਖ ਅਜਾਇਬ ਘਰ’ਚ ਲਾਉਣ ਦੀ ਸਿਫਾਰਸ਼ ਕਰਦੀ ਹੈ ਕਿਉਂਕਿ ਉਨ੍ਹਾਂ ਵਰਗਾ ਇਮਾਨਦਾਰ ਸਿੱਖ ਪ੍ਰਧਾਨ ਮੰਤਰੀ ਕਦੇ ਨਹੀਂ ਬਣਾ ਸਕਦਾ, ਜਿਸ ਤੇ ਇੱਕ ਪੈਸੇ ਦੇ ਭਿਰਸ਼ਟਾਚਾਰ ਦਾ ਵੀ ਕੋਈ ਦੋਸ ਨਹੀਂ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ’ਚ ਲਾਉਣ ਤੇ ਵਿਰੋਧ ਕਰਨ ਵਾਲਿਆਂ ਦੇ ਵਰਤਾਰੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ,ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਵੇਂ ਕਾਂਗਰਸ ਪਾਰਟੀ ਦੀ ਕੱਟੜ ਵਿਰੋਧੀ ਹੈ ਕਿਉਂਕਿ ਇਸ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ,ਪਰ ਗੁਰ ਸਿਧਾਂਤ ਤੇ ਸਿੱਖੀ ਪ੍ਰੰਪਰਾ ਅਨੁਸਾਰ ਹਰਮੰਦਰ ਸਾਹਿਬ ਅਤੇ ਸਿੱਖ ਧਰਮ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹੈ ,ਇਸ ਕਰਕੇ ਕਿਸੇ ਪਾਰਟੀ ਦੀ ਨਿੱਜੀ ਗਲਤੀ ਕਰਕੇ ਦੁਨੀਆ ਵਿੱਚ ਪ੍ਰਧਾਨ ਮੰਤਰੀ ਦੇ ਉੱਚ ਅਹੁਦੇ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਕਰਨ ਵਾਲੇ ਭਾਰਤ ਦੇਸ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਨ੍ਹਾਂ ਦੋਸ਼ਾਂ ਦੇ ਭਾਈਵਾਲ ਕਿਉਂ ਬਣਾਇਆ ਜਾਵੇ,ਜਿਸ ਨੇ ਇਮਾਨਦਾਰੀ ਤੇ ਸਖ਼ਤ ਮਿਹਨਤ ਨਾਲ ਸਿੱਖਾਂ ਦਾ ਨਾਂ ਰੌਸ਼ਨ ਕੀਤਾ ਹੋਵੇ, ਭਾਈ ਖਾਲਸਾ ਨੇ ਕਿਹਾ ਕਾਂਗਰਸ ਪਾਰਟੀ ਦੀ ਪ੍ਰਧਾਨ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਤੇ ਸਿੱਖ ਨੇ ਉਸ ਤੋਂ ਬਦਲਾਂ ਲੈ ਲਿਆ, ਉਹਨਾਂ ਕਿਹਾ ਅਸਲ ਵਿੱਚ ਹਰਮੰਦਰ ਸਾਹਿਬ ਤੇ ਅਟੈਕ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਹਰਮੰਦਰ ਸਾਹਿਬ’ਚ ਕੱਢਣ ਲਈ ਕਰਵਾਇਆ ਸੀ,ਪਰ ਡਾਕਟਰ ਮਨਮੋਹਨ ਸਿੰਘ ਨੇ ਸਿਫਾਰਸ਼ ਕਰਕੇ ਹਮਲਾ ਨਹੀਂ ਕਰਵਾਇਆ,ਭਾਈ ਖਾਲਸਾ ਨੇ ਕਿਹਾ ਭਾਜਪਾਈ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਹਰਮੰਦਰ ਸਾਹਿਬ ਤੇ ਹਮਲਾ ਕਰਨ ਲਈ ਮੈਂ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਹਮਲਾ ਕਰਨ ਲਈ ਕਿਹਾ ਸੀ, ਭਾਈ ਖਾਲਸਾ ਨੇ ਕਿਹਾ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਵਿਰੋਧ ਵਿੱਚ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਤੇ ਮਰਹੂਮ ਨੇਤਾ ਪ੍ਰਕਾਸ਼ ਸਿੰਘ ਬਾਦਲ ਨੇ ਇੰਦਰਾ ਗਾਂਧੀ ਨੂੰ ਚਿਠੀ ਲਿਖੀ ਸੀ ਕਿ ਤੁਸੀਂ ਹਰਮੰਦਰ ਸਾਹਿਬ ਹਮਲਾ ਕਰ ਦਿਉਂ ,ਭਾਈ ਖਾਲਸਾ ਨੇ ਕਿਹਾ ਇਸੇ ਹੀ ਕਰਕੇ ਓਪਰੇਸ਼ਨ ਬਲੂ ਸਟਾਰ ਸਮੇਂ ਇਹਨਾਂ ਆਗੂਆਂ ਨੂੰ ਹਰਮੰਦਰ ਸਾਹਿਬ ਤੋਂ ਬਾਇੱਜ਼ਤ ਕੱਢ ਦਿੱਤਾ ਗਿਆ ਤੇ ਲੱਖਾਂ ਬੇਗੁਨਾਹ ਸਿੱਖ ਸ਼ਰਧਾਲੂਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ,ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਸਿੱਖ ਬੁੱਧੀਜੀਵੀਆਂ ਨੂੰ ਇਹ ਵੀ ਭਲੀਭਾਂਤ ਪਤਾ ਹੈ ਕਿ ਸਤਾ ਦੀ ਭੁੱਖ ਖਾਤਰ ਬਾਦਲਕਿਆਂ ਨੂੰ 30 ਸਾਲ ਬਾਅਦ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ’ਚ ਲਾਉਣ ਦਾ ਚੇਤਾ ਆਇਆ ਤੇ ਜੇਲ’ਚ ਬੰਦ ਰਾਜੂ ਆਣਾ ਦੇ ਵਿਰੋਧ ਕਾਰਨ ਉਹ ਪਲਟੀ ਮਾਰ ਗਏ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਬਾਦਲ ਕਿ ਰਾਜੂ ਆਣਾ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਬਣਾਉਣ ਦੀ ਵਿਉਂਤਬੰਦੀ ਬਣਾਈ ਬੈਠੀ ਹੈ ਤਾਂ ਕਿ ਖਾੜਕੂ ਸਫਾ ਵਿਚ ਫੁੱਟ ਪਾਈ ਜਾ ਸਕੇ, ਕਿਉਂਕਿ ਸਿੱਖ ਕੌਮ ਤਾਂ ਪਹਿਲਾਂ ਹੀ ਜੇਲ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣਾ ਜਥੇਦਾਰ ਬਣਾਈ ਬੈਠੀ ਹੈ,ਉਨ੍ਹਾਂ ਕਿਹਾ ਇਹ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ? ਰਾਜੂ ਆਣਾ ਬਾਦਲਕਿਆਂ ਦਾ ਤੇ ਬਾਦਲ ਕੇ ਰਾਜੂਆਣੇ ਦੇ ਵੇਖੋ ਦਾਲ ਗਲਦੀ ਕਿ ਨਹੀਂ ? ਜਾਂ ਫਿਰ ਭਾਈ ਰਣਜੀਤ ਸਿੰਘ ਖਾੜਕੂ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਵਾਂਗ ਕਦੋਂ ਪੇਚਾ ਪੈਦਾ ਇਹ ਤਾਂ ਭਵਿੱਖ ਦੀ ਕੁੱਖ ਵਿੱਚ ਹੈ ਪਰ ਇੱਕ ਵਾਰ ਰਾਜੂ ਆਣਾ ਦੇ ਕਹਿਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਉਣ ਤੋਂ ਪਲਟੀ ਮਾਰ ਲਈ ਹੈ ਪਰ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੀ ਮੰਗ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਜਰੂਰ ਲੱਗਣੀ ਚਾਹੀਦੀ ਹੈ ।

Leave a Reply

Your email address will not be published. Required fields are marked *