ਪੈਰਾਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਹੋਇਆ ਗਠਨ -ਡਾ ਸੁਨੀਲ ਤਰਗੋਤਰਾ

ਮਾਲਵਾ

23 ਜੁਲਾਈ ਨੂੰ ਸਿਹਤ ਡਾਇਰੈਕਟਰ ਨੂੰ ਮਿਲੇਗਾ ਇੱਕ ਵਿਸ਼ਾਲ ਮਾਸ ਡੈਪੂਟੇਸ਼ਨ

ਮੋਗਾ, ਗੁਰਦਾਸਪੁਰ 13 ਜੁਲਾਈ (ਸਰਬਜੀਤ ਸਿੰਘ)– ਕੱਲ੍ਹ ਕਾਮਰੇਡ ਨਛੱਤਰ ਸਿੰਘ ਹਾਲ ਮੋਗਾ ਵਿਖੇ ਵਿਰਸਾ ਸਿੰਘ ਪੰਨੂ ਅਤੇ ਗਗਨਦੀਪ ਸਿੰਘ ਭੁੱਲਰ ਦੀ ਸਾਂਝੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੈਰਾਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ।ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਸੰਘਰਸ਼ ਕਮੇਟੀ ਪੰਜਾਬ ਅੰਦਰ ਮੁਲਾਜ਼ਮਾਂ ਦੇ ਹਿੱਤਾਂ ਲਈ ਚੱਲ ਰਹੀਆਂ ਦੋ ਪ੍ਰਮੁੱਖ ਪੈਰਾਮੈਡੀਕਲ ਜਥੇਬੰਦੀਆਂ ਵਿੱਚੋਂ ਸਾਂਝੇ ਤੌਰ ‘ਤੇ ਚੁਣੀ ਗਈ। ਇਸ ਕਮੇਟੀ ਵਿੱਚ ਜਥੇਬੰਦਕ ਕਾਰਵਾਈਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਰਿੰਦਰ ਸ਼ਰਮਾ ਫਿਰੋਜ਼ਪੁਰ ਅਤੇ ਗੁਲਜ਼ਾਰ ਖਾਨ ਮਲੇਰਕੋਟਲਾ ਨੂੰ ਬਤੌਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ।ਮੀਟਿੰਗ ਦੌਰਾਨ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਮੰਗਵਾਲ ਡਾਕਟਰ ਸੁਨੀਲ ਤਰਗੋਤਰਾ ਗੁਰਦਾਸਪੁਰ ਸੀ ਐਚ ਓ, ਡਾਕਟਰ ਪ੍ਰੀਤ ਮੁਖੀਜਾ, ਸੰਦੀਪ ਸਿੰਘ ਸਿੱਧੂ ਰੇਡੀਓਗ੍ਰਾਫਰ, ਮਨਜੀਤ ਸਿੰਘ ਤਰਨਤਾਰਨ, ਗੁਰਜਿੰਦਰ ਸਿੰਘ ਢਿੱਲੋਂ, ਹਰਮਿੰਦਰ ਪਾਲ ਫ਼ਤਹਿਗੜ੍ਹ ਸਾਹਿਬ, ਅਸ਼ੋਕ ਕੁਮਾਰ ਸੰਗਰੂਰ, ਚਮਕੌਰ ਸਿੰਘ ਐਮ ਐਲ ਟੀ, ਸੁਖਵਿੰਦਰ ਸਿੰਘ ਦੋਦਾ, ਮੁਨੱਵਰ ਜਹਾਂ ਮਲੇਰਕੋਟਲਾ, ਗੁਰਜਿੰਦਰ ਸਿੰਘ ਪ੍ਰਧਾਨ ਆਊਟਸੋਰਸ ਯੂਨੀਅਨ, ਗੁਰਦੇਵ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਹਰਜੀਤ ਸਿੰਘ ਪਹੁਵਿੰਡ, ਸੁਰਿੰਦਰ ਸੋਨੀ ਲੁਧਿਆਣਾ, ਰਾਮ ਪ੍ਰਸ਼ਾਦ ਫਿਰੋਜ਼ਪੁਰ, ਗੁਰਦੇਵ ਸਿੰਘ ਬੱਲ, ਪਵਨਜੀਤ ਸਿੰਘ ਵਿਰਕ ਫ਼ਾਜ਼ਿਲਕਾ, ਗੁਰਪਾਲ ਸਿੰਘ ਲੁਧਿਆਣਾ, ਜਸਮੇਲ ਸਿੰਘ ਮੋਗਾ, ਹਰਵਿੰਦਰ ਸਿੰਘ ਅਤੇ ਜਸਮੇਲ ਸਿੰਘ ਏਡਜ਼ ਕੰਟਰੋਲ ਪ੍ਰੋਗਰਾਮ, ਚਰਨਜੀਤ ਸਿੰਘ ਟਹਿਣਾਂ ਫ਼ਰੀਦਕੋਟ, ਸੁਖਜੀਤ ਸਿੰਘ ਮੁਕਤਸਰ, ਰਜਵੰਤ ਸਿੰਘ ਬਾਗੜੀਆ, ਅਮਨਦੀਪ ਸਿੰਘ ਜਲੰਧਰ, ਸਿਕੰਦਰ ਸਿੰਘ ਢੇਰ ਰੋਪੜ ਅਤੇ ਹਰਵਿੰਦਰ ਸਿੰਘ ਛੀਨ੍ਹਾਂ ਨੂੰ ਬਤੌਰ ਕਮੇਟੀ ਮੈਂਬਰ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੈੱਸ ਸਕੱਤਰ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਰਾਜਿੰਦਰ ਬਲੂਆਣਾਂ ਅਤੇ ਜਸਵਿੰਦਰ ਸਿੰਘ ਫਿਰੋਜ਼ਪੁਰ ਨੂੰ ਸੌਂਪੀ ਗਈ।ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਅਤੇ ਅਗਲੇਰੀ ਰਣਨੀਤੀ ‘ਤੇ ਗੰਭੀਰ ਚਰਚਾ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਪੈਰਾਮੈਡੀਕਲ ਸਿਹਤ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਆਉਂਦੀ 23 ਜੁਲਾਈ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਇੱਕ ਵਿਸ਼ਾਲ ਮਾਸ ਡੈਪੂਟੇਸ਼ਨ (ਵਫ਼ਦ) ਮਿਲ ਕੇ ਮੰਗ ਪੱਤਰ ਸੌਂਪੇਗਾ। ਇਸ ਸਮੇਂ ਸਿਹਤ ਵਿਭਾਗ ਦੇ ਵੱਖ ਵੱਖ ਕੇਡਰਾਂ ਤੋਂ ਵੱਡੀ ਗਿਣਤੀ ਵਿੱਚ ਪੈਰਾ ਮੈਡੀਕਲ ਕਾਮੇ ਹਾਜ਼ਰ ਸਨ।

Leave a Reply

Your email address will not be published. Required fields are marked *