ਸਮੂਹ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ

ਮਾਲਵਾ

ਸੰਗਰੂਰ, ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)–  ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਦੀ ਮੀਟਿੰਗ ਪੰਜਾਬ ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਬੀਐਸਐਨਐਲ ਪਾਰਕ ਵਿਖੇ ਹੋਈ ਜਿਸ ਵਿੱਚ ਉਚੇਚੇ ਤੋਰ ਤੇ ਪੰਜਾਬ ਦੇ ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ ਅਤੇ ਜਿਲ੍ਹਾ ਪ੍ਰਧਾਨ ਨਿਵਾਸ ਸ਼ਰਮਾ ਦੀ ਅਗਵਾਈ ਵਿੱਚ ਵੱਖ ਵੱਖ ਜਥੇਬੰਦੀਆਂ ਨੂੰ ਛੱਡ ਕੇ ਜੰਗਲਾਤ ਵਿਭਾਗ ਦੇ ਕਰਮਚਾਰੀ ਜਥੇਬੰਦੀ ਵਿੱਚ ਸ਼ਾਮਲ ਹੋਏ ਉਪਰੋਕਤ ਆਗੂਆਂ ਤੋਂ ਇਲਾਵਾ ਬ੍ਰਾਂਚ ਲਹਿਰਾ ਦੇ ਸਾਥੀ ਜੋਰਾ ਸਿੰਘ ਨੰਗਲਾ, ਬ੍ਰਾਂਚ ਸੰਗਰੂਰ ਤੋਂ ਬ੍ਰਾਂਚ ਪ੍ਰਧਾਨ ਅਵਤਾਰ ਸਿੰਘ ਸੈਣੀ, ਕੁਲਦੀਪ ਸਿੰਘ ਸੈਣੀ, ਸ਼ਮਸ਼ੇਰ ਸਿੰਘ, ਪ੍ਰੇਮ ਸਿੰਘ ਕਾਕਾ, ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਖਾ, ਸ਼ਾਮਲ ਹੋਏ ਆਏ ਹੋਏ ਨਵੇਂ ਸਾਥੀਆਂ ਦਾ ਸੂਬਾਈ ਆਗੂ ਹਰਦੀਪ ਕੁਮਾਰ ਬਲੋਂ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕੇ ਸਮੂਹ ਵਿਭਾਗਾਂ ਵਿੱਚ ਠੇਕੇ ਤੇ ਕਮ ਕਰਦੇ ਕਾਮਿਆ ਨੂੰ ਪੱਕਾ ਕੀਤਾ ਜਾਵੇ ਜਗਲਾਤ ਵਿਭਾਗ ਵਿੱਚ ਮਾਸਟਰੋਲ ਤੇ ਕਮ ਕਰਦੇ ਕਰਮਚਾਰੀ ਪੱਕੇ ਕੀਤੇ ਜਾਨ ਡੀਏ ਦੀਆਂ ਰਹਿੰਦੀਆਂ ਕਿਸਤਾ ਰਲੀਜ਼ ਕਰਕੇ ਬਣਦਾ ਏਰੀਅਰ ਦਿੱਤਾ ਜਾਵੇ ਵਿਭਾਗਾ ਦਾ ਨਿਜੀਕਰਨ ਕਰਨਾ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਨਹੀਂ ਤਾ ਜੋ ਵੀ ਮਲਾਜਮ ਤੇ ਪੈਂਨਸ਼ਨਰ ਤੇ ਸਾਂਝਾ ਫਰੰਟ ਬਲੋਂ ਦਿੱਤੇ ਗਏ ਪ੍ਰੋਗਰਾਮਾ ਵਿੱਚ ਜਥੇਬੰਦੀ ਪੰਜਾਬ ਸੁਬਾਰਡੀਨੈਂਟ ਸਰਵਿਸ ਫੈਡਰੇਸਨ (ਵਿਗਿਆਨਿਕ ) ਦੇ ਝੰਡੇ ਹੇਠ ਸ਼ਾਮਲ ਹੋਵੇਗੀ

Leave a Reply

Your email address will not be published. Required fields are marked *