ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)–ਪੰਜਾਬ ਪੁਲਸ ਦੀ ਕਾਰਗੁਜ਼ਾਰੀ ਅਤੇ ਅਣਗਹਿਲੀਆਂ ਵਾਲੇ ਕਿੱਸੇ ਆਮ ਅਖ਼ਬਾਰਾਂ ਵਿੱਚ ਛਪਦੇ ਹੀ ਰਹਿੰਦੇ ਹਨ ਅਤੇ ਅਜਿਹੀ ਪੁਲਿਸ ਦੀ ਵੱਡੀ ਅਣਗਹਿਲੀ ਦਾ ਮਾਮਲਾ ਅਜ ਉਸ ਵਕਤ ਸਹਾਮਣੇ ਆਇਆ ਜਿਸ ਨੇ ਸਭ ਨੂੰ ਹਿਰਾਨ ਕਰਕੇ ਰੱਖ ਦਿੱਤਾ ਅਤੇ ਲੋਕ ਜਿਥੇ ਪੁਲਿਸ ਦੀ ਅਣਗਹਿਲੀ ਦੀ ਨਿੰਦਾ ਕਰ ਰਹੇ ਹਨ, ਉਥੇ ਮੰਗ ਕਰ ਹਨ ਕਿ ਬੀਤੇ ਦਿਨੀਂ ਬੰਗਲੋਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਬਰਗਾੜੀ ਕਾਂਡ ਦਾ ਸਾਜਿਸ਼ਗਾੜਾ ਸੰਦੀਪ ਬਲੇਡਾ ਨਹੀਂ ਹੈ, ਤਾਂ ਫਿਰ ਉਹ ਕੌਣ ਹੈ ਜਿਸ ਨੂੰ ਬੀਤੇ ਦਿਨੀਂ ਬੰਗਲੋਰ ਹਵਾਈ ਅੱਡੇ ਤੋਂ ਕਾਬੂ ਕਰਕੇ ਪੁਲਸ ਨੇ ਦਾਵਾ ਕੀਤਾ ਸੀ ਕਿ ਅਸੀਂ ਬਰਗਾੜੀ ਕਾਂਡ ਦਾ ਮੁੱਖ ਸਾਜਿਸ਼ ਘਾੜਾ ਸੰਦੀਪ ਬਲੇਡਾ ਗ੍ਰਿਫਤਾਰ ਕਰ ਲਿਆ ਹੈ,ਜੋਂ ਲੰਮੇ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੰਗਲੋਰ ਹਵਾਈ ਅੱਡੇ ਤੋਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਸੰਦੀਪ ਬਲੇਡਾ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪੰਜਾਬ ਪੁਲਿਸ ਦੀ ਵੱਡੀ ਅਣਗਹਿਲੀ ਵਾਲ਼ੀ ਘਟਨਾ ਦੀ ਨਿੰਦਾ ਅਤੇ ਫੜੇ ਵਿਅਕਤੀ ਬਾਰੇ ਪੂਰੀ ਜਾਣਕਾਰੀ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਸਪਸ਼ਟ ਕੀਤਾ ਲੋਕ ਜਿਥੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ ,ਉਥੇ ਇਹ ਵੀ ਜਾਨਣਾ ਚਾਹੁੰਦਾ ਹਨ ਕਿ ਕੱਲ੍ਹ ਤੁਸੀਂ ਲੋਕਾਂ ਨੂੰ ਇਹ ਦੱਸ ਕਿ ਗੁਮਰਾਹ ਕੀਤਾ ,ਕਿ ਅਸੀਂ ਜੀ ਬਰਗਾੜੀ ਕਾਂਡ ਦਾ ਮੁੱਖ ਸਾਜਿਸ਼ ਘਾੜਾ ਸੰਦੀਪ ਬਲੇਡਾ ਬੰਗਲੋਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਜ ਜਦੋਂ ਸਾਰੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਇਹ ਖ਼ਬਰ ਛਪਣ ਤੋਂ ਇੱਕ ਦਮ ਬਾਦ ਆਪਣੇ ਬਿਆਨ ਤੋਂ ਪਲਟਾ ਮਾਰ ਇਹ ਕਹਿਣਾ ਕਿ ਫੜਿਆ ਵਿਅਕਤੀ ਸੰਦੀਪ ਬਲੇਡਾ ਨਹੀਂ, ਉਹ ਤਾਂ ਕੋਈ ਹੋਰ ਹੀ ਹੈ ਅਸੀਂ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰਨਾ ਚਾਹੁੰਦੇ ਭਾਈ ਖਾਲਸਾ ਨੇ ਕਿਹਾ ਪੰਜਾਬ ਪੁਲਿਸ ਦਾ ਇਹ ਬਿਆਨ ਹਾਸੋਹੀਣਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਪੈਦਾ ਕਰਦਾ ਤੇ ਲੋਕਾਂ ਵਿਚ ਛੰਕਾ ਪੈਦਾ ਕਰਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਪੁਲਿਸ ਆਪਣੀ ਗਲਤੀ ਦੀ ਲੋਕਾਂ ਦੀ ਕਚਹਿਰੀ ਤੋਂ ਮੁਵਾਫੀ ਮੰਗੇਣੀ ਅਤੇ ਇਹ ਦੱਸੇ ਕਿ ਫੜਿਆ ਵਿਅਕਤੀ ਸੰਦੀਪ ਬਲੇਡਾ ਨਹੀਂ ਤਾਂ ਫਿਰ ਹਵਾਈਂ ਅੱਡੇ ਬੰਗਲੋਰ ਤੋਂ ਕਾਬੂ ਕੀਤਾ ਵਿਅਕਤੀ ਕੌਣ ਸੀ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਠੇਕੇਦਾਰ ਗੁਰਮੀਤ ਸਿੰਘ ਮੱਖੂ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਆਦਿ ਆਗੂ ਹਾਜਰ ਸਨ ।


