ਫਰਜੀ ਕਾਲ ਕਰਕੇ 4.80 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਮਾਮਲਾ ਦਰਜ

ਗੁਰਦਾਸਪੁਰ

ਗੁਰਦਾਸਪੁਰ, 15 ਜੁਲਾਈ (ਸਰਬਜੀਤ)-ਫਰਜੀ ਕਾਲ ਕਰਕੇ 4.80 ਲੱਖ ਰੁਪਏ ਠੱਗੀ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਨਰਿੰਦਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਭੰਗਵਾਂ ਨੇ ਦੱਸਿਆ ਕਿ ਫਰਜੀ ਰਿਸਤੇਦਾਰ ਅਤੇ ਉਸਦੇ ਮਾਮੇ ਦਾ ਲੜਕਾ ਬੀਰਾ ਦੱਸ ਕੇ ਫੋਨ ਕਾਲ ਕਰਕੇ 4,80,000/-ਰੁਪਏ ਆਪਣੇ ਵੱਖ-ਵੱਖ ਖਾਤਿਆ ਵਿੱਚ ਪਵਾ ਕੇ ਉਸ ਨਾਲ ਧੋਖਾਧੜੀ ਕਰਕੇ ਟੈਕਨੀਕਲ ਤਰੀਕੇ ਨਾਲ ਆਨਲਾਈਨ ਠੱਗੀ ਮਾਰੀ ਹੈ। ਬਾਅਦ ਵਿੱਚ ਪਤਾ ਲੱਗਾ ਕਿ ਸਿੰਮਾ ਵਾਸੀ ਮਕਾਨ ਨੰ: 221/1 ਮੇਨ ਮੰਗਾਮਮਨ ਨੇੜੇ ਮੱਕਾ ਮਸਜਿਦ ਬੰਗਲੋਰ ਸਟੇਟ ਕਰਨਾਟਿਕਾ, ਅਰਜੁਨ ਕੁਮਾਰ ਪੁੱਤਰ ਬੇਦਨਾਥ ਰਾਉਤ ਵਾਸੀ ਆਸਰਾਮ ਵਰਿੰਦਾਵਨ ਵਾਰਡ ਨੰ:7 ਟਿੱਕਾ ਚਾਪਰਾ 203 ਪਚਿੰਮ ਚੈਪਰਨ ਬਿਹਾਰ, ਪਵਨ ਕੁਮਾਰ ਆਰੀਆ ਪੁੱਤਰ ਹਰੀ ਲਾਲ ਰਾਮ ਆਰੀਆ ਵਾਸੀ ਸਿਮਾਰਾਬਰਿਟ 203 ਪਚਿੰਮ ਚੈਪਰਨ ਬਿਹਾਰ, ਪਰਵੀਨ ਕੁਮਾਰ ਰਾਜ ਵਾਸੀ ਫਲੈਟ ਨੰ: 17 ਪੁਰਵਾਂਚਲ 184 ਖਜੂਰੀ ਕਲਾਂ ਭੋਪਾਲ ਮੱਧਿਆ ਪ੍ਰਦੇਸ ਨੇ ਠੱਗੀ ਮਾਰੀ ਹੈ।

Leave a Reply

Your email address will not be published. Required fields are marked *