ਗੁਰਦਾਸਪੁਰ, 15 ਜੁਲਾਈ (ਸਰਬਜੀਤ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਦੇ ਧੰਦੇ ਦੌਰਾਨ ਜੋ ਕਿਸਾਨ ਆਪਣੇ ਖੇਤਾਂ ਦੀ ਨਿਸ਼ਾਨਦੇਹੀ ਕਰਵਾਉਣਾ ਚਾਹੁੰਦੇ ਹਨ ਉਸ ਵਿੱਚ ਪਾਰਦਰਸ਼ਤਾ ਲਿਆਉਣ ਲਈਪੰਜਾਬ ਸਰਕਾਰ ਨੇ ਨਿਸ਼ਾਨਦੇਹੀ ਦਾ ਕੰਪਿਊਟਰੀਕਰਨ ਕੀਤਾ ਹੈ ਤਾਂ ਜੋ ਕੋਈ ਵੀ ਸ਼ਿਕਾਇਤ ਨਾ ਹੋ ਸਕੇ ਕਿ ਮੇਰੇ ਨਾਲ ਜਮੀਨ ਦੀ ਮਿਣਤੀ ਸਮੇਂ ਬੇਇੰਸਾਫੀ ਹੋਈ ਹੈ। ਇਵੇਂ ਕਿ ਜ਼ਿਲਾ ਗੁਰਦਾਸਪੁਰ ਦੇ ਸਮੂਹ ਕਾਨੂੰਗੋ ਨੂੰ ਕੰਪਿਊਟਰਾਇਜ਼ਡ ਨਿਸ਼ਾਨਦੇਹੀ ਕਰਨ ਲਈ ਜਲੰਧਰ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਸ ਵਿੱਚ ਗੁਰਦਾਸਪੁਰ ਦੇ ਸੀਨੀਅਰ ਕਾਨੂੰਗੋ ਨੰਦ ਲਾਲ, ਸੁਰਜੀਤ ਸਿੰਘ,ਰਮਨ ਮਹਾਜਨ, ਰਵਿੰਦਰ ਸਿੰਘ, ਦਲਜੀਤ ਰਾਏ, ਵਿਸ਼ੇਸ਼ ਤੌਰ ’ਤੇ ਇਸ ਟ੍ਰੇਨਿੰਗ ਦਾ ਕੋਰਸ ਪੂਰਾ ਕਰ ਰਹੇ ਹਨ ਤਾਂ ਜੋ ਭਵਿੱਖ ਵਿੱਚ ਜੋ ਵੀ ਨਿਸ਼ਾਨਦੇਹੀ ਕਰਨੀ ਹੋਵੇ ਉਹ ਕੰਪਿਊਟਰਾਈਜਡ ਹੀ ਕੀਤੀ ਜਾਵੇਗੀ।



