ਬਾਸਮਤੀ ਦੀ ਫ਼ਸਲ ਵਿੱਚ ਵੱਖ-ਵੱਖ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਉਨ੍ਹਾਂ ਦੇ ਏਕੀਕ੍ਰਿਤ ਪ੍ਰਬੰਧਨ ਬਾਰੇ ਚਰਚਾ ਕੀਤੀ
ਡੇਰਾ ਬਾਬਾ ਨਾਨਕ, ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)– ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਬਹਿਲੋਲਪੁਰ (ਬਲਾਕ ਡੇਰਾ ਬਾਬਾ ਨਾਨਕ ) ਵਿੱਚ ਬਾਸਮਤੀ ਚੌਲਾਂ ਵਿੱਚ ਏਕੀਕ੍ਰਿਤ ਕੀਟ ਪ੍ਰਬੰਧਨ ਵਿਸ਼ੇ ‘ਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਤਵਿੰਦਰ ਸਿੰਘ (ਏ.ਈ.ਓ.) ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਡਾ: ਬਲਜਿੰਦਰ ਸਿੰਘ ਭੁੱਲਰ ਖੇਤੀਬਾੜੀ ਅਫ਼ਸਰ ਨੇ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਕਿਸਾਨਾਂ ਅਤੇ ਨੌਜਵਾਨਾਂ ਦੇ ਭਲੇ ਲਈ ਸਮੇਂ-ਸਮੇਂ ‘ਤੇ ਕੇ.ਵੀ.ਕੇ ਵੱਲੋਂ ਕਰਵਾਏ ਜਾਂਦੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਡਾ: ਹਰਪਾਲ ਸਿੰਘ ਰੰਧਾਵਾ (ਪ੍ਰਿੰਸੀਪਲ ਕੀਟ-ਵਿਗਿਆਨੀ, ਆਰ.ਐੱਸ., ਜੀਐੱਸਪੀ) ਅਤੇ ਡਾ: ਰਘੁਬਿੰਦਰਾ (ਪ੍ਰਧਾਨ ਕੀਟ-ਵਿਗਿਆਨੀ, ਐੱਨ.ਸੀ.ਆਈ.ਪੀ.ਐੱਮ., ਨਵੀਂ ਦਿੱਲੀ) ਨੇ ਸ਼ਿਰਕਤ ਕੀਤੀ। ਸਹਾਇਕ ਪ੍ਰੋਫ਼ੈਸਰ ਡਾ: ਰਾਜਵਿੰਦਰ ਕੌਰ ਨੇ ਬਾਸਮਤੀ ਦੀ ਫ਼ਸਲ ਵਿੱਚ ਵੱਖ-ਵੱਖ ਕੀੜੇ-ਮਕੌੜਿਆਂ, ਬਿਮਾਰੀਆਂ ਅਤੇ ਉਨ੍ਹਾਂ ਦੇ ਏਕੀਕ੍ਰਿਤ ਪ੍ਰਬੰਧਨ ਬਾਰੇ ਚਰਚਾ ਕੀਤੀ। ਡਾ: ਅਨਿਲ ਖੋਖਰ, ਸਹਾਇਕ ਪ੍ਰੋਫ਼ੈਸਰ ਨੇ ਸਾਉਣੀ ਦੀਆਂ ਫ਼ਸਲਾਂ ਵਿੱਚ ਏਕੀਕ੍ਰਿਤ ਨਦੀਨਾਂ ਦੇ ਪ੍ਰਬੰਧਨ ਬਾਰੇ ਦੱਸਿਆ। ਡਾ: ਸਤਵਿੰਦਰਜੀਤ ਕੌਰ, ਐਸੋਸੀਏਟ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਦੀ ਸਿਹਤ ਦੀ ਮਹੱਤਤਾ ਅਤੇ ਫਸਲਾਂ ਦੇ ਉਤਪਾਦਨ ਵਿੱਚ ਸੰਤੁਲਿਤ ਖਾਦ ਦੀ ਭੂਮਿਕਾ ਬਾਰੇ ਲੈਕਚਰ ਦਿੱਤਾ। ਡਾ: ਰਘਬਿੰਦਰਾ, ਕੀਟ-ਵਿਗਿਆਨੀ ਨੇ ਟਿਕਾਊ ਖੇਤੀ ਉਤਪਾਦਨ ਅਤੇ ਕੀੜੇ-ਮਕੌੜਿਆਂ ਦੇ ਪ੍ਰਬੰਧਨ ਲਈ ਗੈਰ-ਰਸਾਇਣਕ ਤਰੀਕਿਆਂ ਬਾਰੇ ਚਰਚਾ ਕੀਤੀ। ਡਾ: ਐਚ.ਐਸ. ਰੰਧਾਵਾ ਨੇ ਸਾਰੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਉਹਨਾਂ ਦੀ ਸ਼ਮੂਲੀਅਤ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਦਾ ਪ੍ਰਸਤਾਵ ਕੀਤਾ। ਇਸ ਮੌਕੇ ਕਿਸਾਨਾਂ ਵਿੱਚ ਲਿਟਰੇਚਰ ਵੀ ਵੰਡਿਆ ਗਿਆ। ਸ਼ ਤਰਲੋਚਨ ਸਿੰਘ (ਏ.ਈ.ਓ.), ਸ. ਜਗਮੋਹਨ ਸਿੰਘ (ਏ.ਈ.ਓ.), ਸ੍ਰੀ ਪੁਨੀਤ ਢਿੱਲੋਂ (ਏ.ਐਸ.ਆਈ.) ਅਤੇ ਰਾਜ ਵਿਭਾਗ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ ਅਤੇ ਪ੍ਰੋਗਰਾਮ ਦੇ ਸੰਚਾਲਨ ਲਈ ਆਪਣਾ ਪੂਰਾ ਯਤਨ ਕੀਤਾ।


