ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)– ਪ੍ਰੈਸ ਨਾਲ਼ ਗੱਲ ਕਰਦਿਆਂ ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀਆਂ 5 ਸਾਲ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦੀਆਂ ਨਾਲ਼ ਬਹੁਤ ਵਾਰ ਮੀਟਿੰਗਾਂ ਕੀਤੀਆਂ ਅਤੇ ਮੰਗ ਪੱਤਰ ਦਿੱਤੇ ਪਰੰਤੂ ਕਿਸੇ ਵੱਲੋਂ ਵੀ ਉਹਨਾਂ ਦੀਆਂ ਮੰਗਾਂ ਸਬੰਧੀ ਕੋਈ ਹੱਲ ਨਹੀਂ ਕੀਤਾ ਗਿਆ । ਮਜ਼ਬੂਰ ਹੋਕੇ ਪੰਜਾਬ ਦੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇ ਰਹੇ 2500 ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਜਲੰਧਰ ਜਿਮਨੀ ਚੋਨਾਂ ਤੋਂ ਪਹਿਲਾਂ 6 ਜੁਲਾਈ ਨੂੰ ਰੈਲੀ ਕੀਤੀ ਗਈ ਸੀ ਜਿਸ ਤੋਂ ਬਾਅਦ ਸੀ ਐਮ ਦਫ਼ਤਰ ਵੱਲੋਂ ਮੁੱਖਮੰਤਰੀ ਭਗਵੰਤ ਮਾਨ ਜੀ ਨਾਲ਼ ਉਹਨਾਂ ਨੂੰ 16 ਜੁਲਾਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਪਰੰਤੂ ਸਰਕਾਰ ਵੱਲੋਂ ਵਾਦਾ ਖ਼ਿਲਾਫੀ ਕਰਦੇ ਹੋਏ ਮੀਟਿੰਗ ਤੋਂ ਇਕ ਦਿਨ ਪਹਿਲਾਂ ਮੀਟਿੰਗ ਪੋਸਟਪੋਨ ਕਰਨ ਦਾ ਪੱਤਰ ਭੇਜ ਦਿੱਤਾ ਗਿਆ ਅਤੇ ਅੱਜ 8 ਦਿਨ ਬਾਅਦ ਵੀ ਮੀਟਿੰਗ ਦੀ ਕੋਈ ਤਰੀਕ ਨਹੀ ਦਿੱਤੀ ਗਈ ਉਲਟਾ ਕੰਮ ਕਰਨ ਦੇ ਬਾਵਜੂਦ ਵਿਭਾਗ ਵੱਲੋਂ ਉਹਨਾਂ ਦਾ ਜੂਨ ਮਹੀਨੇ ਦਾ ਇੰਸੈਂਟਿਵ ਰੋਕ ਲਿਆ ਗਿਆ ਹੈ ਜਿਸ ਨਾਲ ਸਾਰੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ ਅਤੇ ਸਰਕਾਰ ਪ੍ਰਤਿ ਵਿਸ਼ਵਾਸ ਵੀ ਘਟ ਗਿਆ ਹੈ । ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੱਤਰ ਲਿਖਕੇ ਮੀਟਿੰਗ ਦੀ ਮੰਗ ਕੀਤੀ ਹੈ। ਅਗਰ ਸਰਕਾਰ ਵੱਲੋਂ ਮੀਟਿੰਗ ਦੀ ਤਰੀਕ ਜਲਦੀ ਨਾ ਦਿੱਤੀ ਗਈ ਤਾਂ ਮਜ਼ਬੂਰਨ ਸਾਨੂੰ ਪਿੰਡਾਂ ਵਿੱਚ ਸਿਹਤ ਸੇਵਾਵਾਂ ਠੱਪ ਕਰਨੀਆਂ ਪੈਣ ਗਿਆਂ ਅਤੇ ਮੁੱਖ ਮੰਤਰੀ ਜੀ ਦੀ ਰਿਹਾਇਸ਼ ਬਾਹਰ ਪੱਕਾ ਧਰਨਾ ਲਗਾਉਣਾ ਪਵੇਗਾ ਜਿਸ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ । ਆਗੂਆਂ ਨੇ ਦੱਸਿਆ ਕਿ 2500 ਸੀ ਐੱਚ ਓ ਵਿਚੋਂ 80 ਪ੍ਰਤਿਸ਼ਤ ਮਹਿਲਾ ਮੁਲਾਜ਼ਮ ਹਨ ਜੋ ਆਪਣੇ ਪਰਿਵਾਰ ਪਾਲਣ ਦੇ ਨਾਲ ਨਾਲ਼ ਲੋਕਾਂ ਨੂੰ ਸਹਿਤ ਸੇਵਾਵਾਂ ਦੇ ਰਹੀਆਂ ਹਨ ਅਤੇ ਆਪਣੇ ਹੱਕਾਂ ਪ੍ਰਤਿ ਵੀ ਸੁਚੇਤ ਅਤੇ ਜਾਗਰੂਕ ਹਨ । ਪੰਜਾਬ ਨੂੰ ਕਰੋਨਾ ਅਤੇ ਹੜ੍ਹਾਂ ਦੀ ਮਾਰ ਵਿੱਚੋਂ ਬਾਹਰ ਕੱਢਣ ਵਿੱਚ ਸੀ ਐੱਚ ਓ ਦਾ ਬਹੁਤ ਵੱਢਾ ਯੋਗਦਾਨ ਰਿਹਾ ਹੈ ਅਤੇ ਉਹਨਾਂ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਪਰਵਾਹ ਕਿਤੇ ਬਿਨਾਂ ਫ਼ਰੰਟ ਲੈਵਲ ਤੇ ਸਿਹਤ ਸੇਵਾਵਾਂ ਦਿੱਤੀਆਂ ਹਨ ।
ਆਗੂਆਂ ਨੇ ਆਪਣੀਆਂ ਮੰਗਾਂ ਦੋਹਰਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀ ਮਜੂਦਾ ਤਨਖ਼ਾਹ ਵਿੱਚ 5000/- ਰੁਪਏ ਦਾ ਵਾਧਾ ਕਰੇ ਅਤੇ ਉਹਨਾਂ ਦਾ ਪਿੱਛਲੇ 5 ਸਾਲ ਦਾ ਬਕਾਇਆ ਜਾਰੀ ਕਰੇ, ਐਨ ਐੱਚ ਐਮ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਂਗੂ ਸਿਹਤ ਬੀਮਾ ਦੇਵੇ,ਸਾਰੇ ਐੱਨਐੱਚਐੱਮ ਮੁਲਾਜ਼ਮਾ ਉੱਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਦੇ ਹੋਏ ਤਨਖਾਵਾਂ ਦੀ ਸੋਧ ਕਰੇ, 3 ਸਾਲ ਅਤੇ 5 ਸਾਲ ਵਾਲਾ ਲੋਇਲਟੀ ਬੋਨਸ ਜਾਰੀ ਕਰੇ ਅਤੇ ਜੋ ਨਵਾਂ ਇਨਸੈਂਟਿਵ ਪਰਫੋਰਮਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਉਹਨੂੰ ਬਿਨਾਂ ਸ਼ਰਤ ਵਾਪਿਸ ਲਵੇ। ਉਹਨਾਂ ਨਾਲ਼ ਜ਼ਿਲ੍ਹਾ ਮੋਹਾਲੀ ਤੋਂ ਦੀਪਸ਼ਿਖਾ , ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ ਤੇ ਨਰਿੰਦਰ ਸਿੰਘ,ਰੂਪਨਗਰ ਤੋਂ ਤਰਜਿੰਦਰ ਕੌਰ, ਫਤਿਹਗੜ੍ਹ ਸਾਹਿਬ ਤੋਂ ਸਿਮਰਨਜੀਤ ਕੌਰ , ਤਰਨ ਤਾਰਨ ਤੋਂ ਜੈਸਮੀਨ, ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਬਠਿੰਡਾ ਤੋਂ ਰਮਨਵੀਰ ਕੌਰ, ਫ਼ਾਜ਼ਿਲਕਾ ਤੋਂ ਕੁਲਦੀਪ ਸਿੰਘ , ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਗਰੂਰ ਤੋਂ ਨਿਸ਼ਾ ਅਗਰਵਾਲ, ਮਾਨਸਾ ਤੋਂ ਦਵਿੰਦਰ ਸਿੰਘ, ਸੰਜੀਵ ਗਡਾਈ, ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਫ਼ਰੀਦਕੋਟ ਤੋਂ ਸੰਦੀਪ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ, ਗੁਰਦਾਸਪੁਰ ਤੋਂ ਡਾ ਰਵਿੰਦਰ ਕਾਹਲੋਂ, ਸੂਰਜ ਪ੍ਰਕਾਸ਼, ਵਿਕਾਸ ਜੋਇਲ ਆਦੀ ਹਾਜ਼ਰ ਸਨ ।