ਮਾਨਸਾ, ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)– ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੇ ਆਰਥਿਕ ਸੰਕਟਾਂ ਵਿੱਚ ਫਸੇ ਕਿਸਾਨਾਂ , ਮਜਦੂਰਾ , ਮੁਲਾਜਮ ਤੇ ਛੋਟੇ ਕਾਰੋਬਾਰੀਆਂ ਦੀਆਂ ਤੇ ਪਾਣੀ ਫੇਰ ਦਿੱਤਾ। ਆਮ ਲੋਕਾ ਨੂੰ ਮੋਦੀ ਸਰਕਾਰ ਦੇ ਨਵੇ ਬਜਟ ਤੋ ਰਾਹਤ ਮਿਲਣ ਦੀ ਆਸ ਸੀ , ਜੋ ਪੂਰੀ ਨਹੀ ਹੋਈ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੇਦਰ ਸਰਕਾਰ ਦਾ ਬਜਟ ਅਮੀਰ ਤੇ ਗਰੀਬ ਵਿੱਚਕਾਰਲੀ ਖਾਈ ਹੋਰ ਡੂੰਘੀ ਕਰੇਗਾ , ਕੇਦਰ ਦੀ ਮੋਦੀ ਸਰਕਾਰ ਦਾ ਤੱਤਕਾਲੀ ਬਜਟ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਖੁਸ ਕਰਨ ਲਈ ਦੀ ਨੀਅਤ ਨਾਲ ਤਿਆਰ ਕੀਤਾ ਗਿਆ ਤੇ 99 ਪ੍ਰਤੀਸਤ ਆਮ ਲੋਕਾ ਨੂੰ ਆਉਣ ਵਾਲੇ ਸਮੇ ਵਿੱਚ ਹੋਰ ਆਰਥਿਕ ਦੁਰਗਤੀ ਦਾ ਸਾਹਮਣਾ ਕਰਨਾ ਪਵੇਗਾ ।