ਭਗਤ ਸਿੰਘ ਦੇ ਜਨਮ ਦਿਹਾੜੇ ਤੋਂ ਬਾਅਦ ਨਸ਼ਾ ਵਿਰੋਧੀ ਮੁਹਿੰਮ ਕੀਤੀ ਜਾਵੇਗੀ ਹੋਰ ਤੇਜ- ਕਮੇਟੀ

ਬਠਿੰਡਾ-ਮਾਨਸਾ

ਕਿਰਾਏ ਦੇ ਲਾਇਸੰਸ ‘ਤੇ ਚੱਲ ਰਹੇ ਮੈਡੀਕਲ ਸਟੋਰਾਂ ਖਿਲਾਫ ਵੱਡੀ ਮੁਹਿੰਮ ਦਾ ਐਲਾਣ
ਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿਗ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ। ਜਿਸ ਵਿੱਚ ਨਸ਼ੇ ਖਿਲਾਫ ਚੱਰ ਰਹੇ ਪੱਕੇ ਧਰਨੇ ਨੂੰ ਇਸੇ ਤਰ੍ਹਾਂ ਚਾਲੂ ਰੱਖਣ ਦਾ ਐਲਾਣ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਰਹੇ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਪਰਮਿੰਦਰ ਸਿੰਘ ਝੋਟੇ ਦਾ ਝੂਠਾ ਪਰਚਾ ਰੱਦ ਕਰਕੇ ਵੀ ਅਹਿਸਾਨ ਕਰ ਰਹੀ ਹੈ ਪੂਰਨ ਨਸ਼ਾ ਬੰਦੀ ਲਈ ਵਿੱਢਿਆ ਸੰਘਰਸ਼ ਇਥੇ ਹੀ ਸਮਾਪਤ ਕਰਨ ਦੀਆਂ ਸਲਾਹਾਂ ਦੇ ਰਹੀ ਹੈ । ਉਨ੍ਹਾਂ ਕਿਹਾ ਨਸ਼ਾ ਵਿਰੋਧੀ ਮੋਰਚਾ ਪੂਰਨ ਨਸ਼ਾ ਬੰਦੀ ,ਮੈਡੀਕਲ ਨਸ਼ੇ ਵੇਚਣ ਦੇ ਦੋਸ਼ੀ ਮਾਨਸਾ ਮੈਡੀਕੋਜ ਤੇ ਹੋਰ ਤਸਕਰਾਂ ‘ਤੇ ਪਰਚੇ ਦਰਜ ਕਰਕੇ ਉਨ੍ਹਾਂ ਵੱਲੋਂ ਨਸ਼ਿਆਂ ਦੀ ਵਿੱਕਰੀ ਨਾਲ ਬਣਾਈਆਂ ਜਾਇਦਾਦਾਂ ਜਬਤ ਕਰਕੇ ਉਨ੍ਹਾਂ ਦੀ ਨਿਲਾਮੀ ਤੋਂ ਆਏ ਪੈਸਿਆਂ ਨੂੰ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਖਰਚਣਾ, ਤਸਕਰਾਂ ਨਾਲ ਰਲੇ ਡੀ ਐਸ ਪੀ ਸੰਜੀਵ ਗੋਇਲ ਨੂੰ ਸਸਪੈਂਡ ਕਰਕੇ। ਉਸ ਖਿਲਾਫ ਪਰਚਾ ਦਰਜ ਕਰਨਾ ਤੇ ਉਸਦੀ ਜਾਇਦਾਦ ਦੀ ਬਿਜੀਲੈਂਸ ਜਾਂਚ ਕਰਨਾ,ਪਰਮਿੰਦਰ ਝੋਟੇ ਦੀ ਰਿਹਾਈ ਅਤੇ ਉਸ ਖਿਲਾਫ ਝੂਠਾ ਪਰਚਾ ਦਰਜ ਕਰਨ ਵਾਲੇ ਏ ਐਸ ਆਈ ਅਵਤਾਰ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਂਣ ਲਈ ਵਿੱਢਿਆ ਗਿਆ ਸੀ। ਜਦੋਂ ਤੱਕ ਸਰਕਾਰ ਇਹ ਸਭ ਮੰਗਾ ਪ੍ਰਵਾਨ ਕਰਕੇ ਅਮਲ ਨਹੀਂ ਕਰਦੀ ਸੰਘਰਸ਼ ਚੱਲਦਾ ਰਹੇਗਾ। ਪਰਮਿੰਦਰ ਸਿੰਘ ਝੋਟੇ ਨੇ ਕਿਹਾ ਸਾਡੀ ਲੜਾਈ ਨਸ਼ਿਆਂ ਖਿਲਾਫ ਹੈ ਤੇ ਨਸ਼ਾ ਵਿੱਕਰੀ ‘ਚ ਲੱਗੇ ਹਰ ਵਿਆਕਤੀ ਦਾ ਵਿਰੋਧ ਸਾਡਾ ਫਰਜ ਹੈ। ਉਨ੍ਹਾਂ ਕਿਹਾ ਨਸ਼ਾ ਬੰਦੀ ਤੱਕ ਸਾਡਾ ਘਰ ਪੱਕਾ ਮੋਰਚਾ ਹੀ ਰਹੇਗਾ । ਉਨ੍ਹਾਂ ਪਿੰਡਾਂ ‘ਚ ਕੰਮ ਕਰ ਰਹੀਆਂ ਕਮੇਟੀਆਂ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਨੂੰ ਨਹੀਂ ਸਮਗਲਰਾਂ ਨੂੰ ਘੇਰੋ ਤੇ ਮਾੜੇ ਕੰਮ ਛੱਡਣ ਦੀ ਅਪੀਲ ਕਰੋ । ਉਨ੍ਹਾਂ ਕਿਹਾ ਨਸ਼ਾ ਬੰਦੀ ਸਤਯੁਗੀ ਕਾਰਜ ਹੈ। ਇਸ ਵਿੱਚ ਹਰ ਕਿਸੇ ਨੂੰ ਆਪਣਾ ਯੋਗਦਾਨ ਪਾਉਂਣਾ ਚਾਹੀਦਾ ਹੈ।


ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪਰਮਿੰਦਰ ਸਿੰਘ ਝੋਟਾ ਤੇ ਸਮੁੱਚੀ ਐਂਟੀ ਡਰੱਦ ਟਾਸਕ ਫੋਰਸ ਦੇ ਮੈਂਬਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਉਪਰੰਤ ਨਸ਼ਾ ਵਿਰੋਧੀ ਲੋਕਾਂ ਦਾ ਵੱਡਾ ਕਾਫਲਾ ਭਗਤ ਸਿੰਘ ਦੇ ਬੁੱਤ ਕੋਲ ਪੂਰਨ ਨਸ਼ਾਬੰਦੀ ਤੱਕ ਟਿਕ ਕੇ ਨਾ ਬੈਠਣ ਦਾ ਪ੍ਰਣ ਕਰੇਗਾ ਤੇ ਨਸ਼ਾ ਵਿਰੋਧੀ ਟੀਮਾਂ ਪੂਰੇ ਪੰਜਾਬ ਨੂੰ ਜਾਗਰੂਕ ਕਰਨ ਦੀ। ਮੁਹਿੰਮ ਵਿੱਢਣਗੀਆਂ। ਉਨ੍ਹਾਂ ਕਿਹਾ ਕਿਰਾਏ ‘ਤੇਲਾਇਸੰਸ ਲੈ ਕੇ ਮੈਡੀਕਲ ਨਸ਼ਾ ਵਿੱਕਰੀ ‘ਚ ਲੱਗੇ ਮੈਡੀਕਲ ਸਟੋਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀੰ । ਲੋਕ ਅਧਿਕਾਰ ਪਾਰਟੀ ਦੇ ਰੁਪਿੰਦਰ ਸਿੰਘ ਨੇ ਕਿਹਾ ਪਿੰਡਾਂ ਦੇ ਭਲੇ ਲਈ ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੋਂ ਨਸ਼ਾ ਰੋਕਣ ਦੇ ਵਾਅਦੇ ਲਿਖਤੀ ਰੂਪ ਵਿੱਚ ਲਏ ਜਾਣਗੇ। ਸੂਬੇਦਾਰ ਦਰਸਨ ਸਿੰਘ ਨੇ ਕਿਹਾ ਸਕੂਲਾਂ ਕਾਲਜਾਂ ਤੇ ਆਇਲੈਟਸ ਸੈਂਟਰਾਂ ਵਿੱਚ ਵਧ ਰਹੇ ਨਸ਼ੇ ਦੇ ਪ੍ਰਭਾਵ ਨੂੰ ਰੋਕਣ ਲਈ ਵਿਸ਼ੇ ਸੈਮੀਨਾਰ ਅਰੰਭੇ ਜਾਣਗੇ।ਇਸ ਮੌਕੇ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਮੌਕੇ ਗੁਰਸੇਵਕ ਸਿੰਘ ਜਵਾਹਰਕੇ, ਜਗਦੇਵ ਸਿੰਘ ਭੈਣੀ , ਭੀਮ ਸਿੰਘ, ਭਜਨ ਸਿੰਘ ਘੁੰਮਣ ,ਬਲਜੀਤ ਸਿੰਘ , ਬਲਵਿੰਦਰ ਘਰਾਗਣਾ,ਅਮਨ ਪਟਵਾਰੀ, ਰਤਨ ਭੋਲਾ,ਮਨੋਜ ਗੋਇਲ,ਕ੍ਰਿਸ਼ਨਾ ਕੌਰ , ਚਤਿੰਨ ਸਿੰਘ ,ਰਾਜਦੀਪ ਸਿੰਘ ਗੇਹਲੇ, ਨਛੱਤਰ ਖੀਵਾ, ਮੱਖਣ ਸਿੰਘ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *