ਬਾਬੇ ਨਾਨਕ ਦੇ ਬਟਾਲਾ ਵਿਖੇ ਵਿਆਹ ਅਤੇ ਪਾਕਿਸਤਾਨ ਵਿਚ ਜੋਤੀ ਜੋਤ ਸਮਾਗਮ ਮਨਾਉਣ ਲਈ ਨਾਨਕ ਸ਼ਾਹੀ ਕੈਲੰਡਰ ਦਾ ਕਤਲੇਆਮ ਕਰਨ ਵਾਲਾ ਸਾਧ ਲਾਣਾ ਜੁੰਮੇਵਾਰ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਬਟਾਲਾ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਸਮਾਗਮ ਅਤੇ ਇਸੇ ਦਿਨ ਪਾਕਿਸਤਾਨ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਸਮਾਗਮ ਮਨਾਏ ਜਾਣ ਲਈ 2003 ਵਿਚ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਹੋਂਦ ਵਿੱਚ ਆਏ ਨਾਨਕਸ਼ਾਹੀ ਕੈਲੰਡਰ ਦਾ ਕਤਲੇਆਮ ਕਰਵਾਉਣ ਵਾਲਾ ਸਾਧ ਲਾਣਾ ਜੁਮੇਵਾਰ ਹੈ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸਮੁੱਚੇ ਸਿੱਖ ਪੰਥ ਦੀ ਇਕੱਤਰਤਾ ਸੱਦ ਕੇ ਸਿਖਾਂ ਦੀ ਵੱਖਰੀ ਹੋਂਦ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਫਿਰ ਤੋਂ ਲਾਗੂ ਕਰਵਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਗੁਰੂ ਸਾਹਿਬਾਨਾਂ ਦੇ ਆ ਰਹੇ ਇਤਿਹਾਸਕ ਦੋ ਦੋ ਦਿਹਾੜਿਆਂ ਤੋਂ ਮੁਕਤ ਕਰਵਾਇਆ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਰਤ ਦੇ ਸ਼ਹਿਰ ਬਟਾਲਾ ਵਿਖੇ ਗੁਰੂ ਨਾਨਕ ਪਾਤਸ਼ਾਹ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਸਮੇਂ ਪਾਕਿਸਤਾਨ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਗਮ ਮਨਾਉਣ ਤੇ ਗਹਿਰੀ ਚਿੰਤਾ ਅਤੇ 2003 ਵਿਚ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਹੋਂਦ ਵਿੱਚ ਆਏਂ ਨਾਨਕ ਸ਼ਾਹੀ ਕੈਲੰਡਰ ਨੂੰ ਫਿਰ ਤੋਂ ਲਾਗੂ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਸਿੱਖ ਵਿਦਿਵਾਨ ਪੁਰੇਵਾਲ ਸਾਹਿਬ ਵਲੋਂ ਬਹੁਤ ਹੀ ਮਿਹਨਤ ਮੁਸ਼ੱਕਤ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਹੋਂਦ ਵਿੱਚ ਲਿਆਂਦਾ ਸੀ ਅਤੇ 2003 ਨੂੰ ਅਕਾਲ ਤਖ਼ਤ ਸਾਹਿਬ ਤੋਂ ਇਸ ਨੂੰ ਇਤਿਹਾਸਕ ਮਾਨਤਾ ਦੇ ਦਿੱਤੀ ਗਈ, ਭਾਈ ਖਾਲਸਾ ਨੇ ਦੱਸਿਆ ਕਾਫ਼ੀ ਸਮਾਂ ਸਿੱਖ ਜਗਤ ਨੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਸਾਹਿਬਾਨਾਂ ਦੇ ਸਾਰੇ ਇਤਿਹਾਸਕ ਦਿਹਾੜੇ ਮਨਾਉਣੇ ਸ਼ੁਰੂ ਕਰ ਦਿੱਤੇ ਸਨ, ਅਤੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ,ਕਦੇ ਹੁਣ ਵਾਂਗ ਦੋ ਦੋ ਇਤਿਹਾਸਕ ਜਨਮ ਦਿਹਾੜੇ ਨਹੀਂ ਸਨ ਆਏ,ਭਾਈ ਖਾਲਸਾ ਨੇ ਕਿਹਾ ਅਖੌਤੀ ਸੰਤ ਸਮਾਜ ਦੇ ਨਾਂ ਤੇ ਆਰ ਐਸ ਐਸ ਦੇ ਇਸ਼ਾਰੇ ਤੇ ਇਸ ਸਾਧ ਲਾਣੇ ਨੇ ਪੁਰੇਵਾਲ ਵਲੋਂ ਸੋਧ ਕੇ ਤਿਆਰ ਕੀਤਾ ਅਤੇ ਸਿਖਾਂ ਦੀ ਵੱਖਰੀ ਹੋਂਦ ਨਾਨਕਸਾਹੀ ਕੈਲੰਡਰ ਦਾ ਕਤਲੇਆਮ ਕਰਵਾ ਕੇ ਇਸ ਦੀ ਸੋਧ ਬਹਾਨੇ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰਵਾਕੇ ਬ੍ਰਾਹਮਣਵਾਦੀ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਵਾਇਆ, ਭਾਈ ਖਾਲਸਾ ਨੇ ਦੱਸਿਆ ਜਿਸ ਦੇ ਸਿੱਟੇ ਵਜੋਂ ਹੁਣ ਗੁਰੂ ਸਾਹਿਬਾਨਾਂ ਦੇ ਇਤਿਹਾਸਕ ਦਿਹਾੜੇ ਤਾਂ ਦੋ ਦੋ ਆ ਹੀ ਰਹਿ ਹਨ, ਮੱਸਿਆ ਪੂਰਨਮਾਸ਼ੀ ਤੇ ਸਂਗਰਾਦ ਦਿਹਾੜੇ ਵੀ ਦੋ ਦੋ ਆਉਂਣੇ ਸ਼ੁਰੂ ਹੋ ਗਏ ਹਨ, ਇਸ ਸਾਰੇ ਵਰਤਾਰੇ ਲਈ ਆਰ ਐਸ ਐਸ ਦਾ ਪਿਠੋ ਬਣਿਆਂ ਸਾਧ ਲਾਣਾ ਜੁਮੇਵਾਰ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੌਜਵਾਨ ਪੀੜ੍ਹੀ ਨੂੰ ਸਿੱਖੀ ਭੇਸ ਵਿੱਚ ਸਿੱਖ ਪੰਥ ਦੇ ਦੁਸ਼ਮਣ ਸਾਧ ਲਾਣੇ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੀ ਹੈ, ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕਰਦੀ ਹੈ ਕਿ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਮੁੱਚੇ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਸੱਦ ਕੇ ਸਿਖਾਂ ਦੀ ਵੱਖਰੀ ਹੋਂਦ ਅਤੇ 2003 ਵਿਚ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਹੋਂਦ ਵਿੱਚ ਆਏ ਨਾਨਕਸਾਹੀ ਕੈਲੰਡਰ ਨੂੰ ਫਿਰ ਤੋਂ ਲਾਗੂ ਕੀਤਾ ਜਾਵੇ ,ਤਾਂ ਕਿ ਸਮੁੱਚੇ ਸਿੱਖ ਜਗਤ ਨੂੰ ਗੁਰੂ ਸਾਹਿਬਾਨਾਂ ਦੇ ਇਤਿਹਾਸਕ ਜਨਮ ਤੇ ਜੋਤੀ ਜੋਤ ਦਿਹਾੜਿਆਂ ਨੂੰ ਇੱਕੇ ਦਿਨ ਮਨਾਉਣ ਦੇ ਨਾਲ ਨਾਲ ਦੋ ਦੋ ਮੱਸਿਆ, ਪੂਰਨਮਾਸ਼ੀਆਂ ਤੇ ਸੰਗਰਾਦਾਂ ਆਉਣ ਵਾਲੇ ਵਰਤਾਰੇ ਤੋਂ ਬਚਾਇਆ ਜਾ ਸਕੇ ਨੂੰ ਸਕੇ। ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਸਰਵਜੀਤ ਸਿੰਘ ਮਾਨੋਕੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *