ਗੁਰਦਾਸਪੁਰ, 11 ਜੁਲਾਈ (ਸਰਬਜੀਤ)–ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਲੱਖਾ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਬਲਵਿੰਦਰ ਕੌਰ ਪਤਨੀ ਕਾਹਨ ਸਿੰਘ ਵਾਸੀ ਭੈਣੀ ਪਸਵਾਲ ਨੇ ਦੱਸਿਆ ਕਿ ਦੋਸੀ ਵਰਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਭੈਣੀ ਪਸਵਾਲ ਲੋਕਾ ਤੋਂ ਕਮੇਟੀਆਂ ਪੁਵਾਉਦਾ ਸੀ। ਉਸਨੇ ਅਤੇ ਹੋਰ ਵਿਅਕਤੀਆਂ ਦੀਆਂ ਕਮੇਟੀਆਂ ਦੋਸੀ ਨੇ ਪੁਵਾਈਆ ਸਨ ਪਰ ਦੋਸੀ ਨੇ ਮਨ ਵਿੱਚ ਬਦਨੀਯਤ ਰੱਖ ਕੇ ਉਹਨਾਂ ਦੇ ਬਣਦੇ ਪੈਸੇ ਵਾਪਿਸ ਨਹੀ ਕੀਤੇ। ਇਸ ਤਰਾਂ ਦੋਸੀ ਨੇ ਉਸਦੇ 05 ਲੱਖ ਰੁਪਏ, ਅਮਰਜੀਤ ਕੋਰ ਦੇ 04 ਲੱਖ ਰੁਪਏ, ਭਾਨ ਸਿੰਘ ਨਾਲ ਦੇ 02 ਲੱਖ ਰੁਪਏ, ਬਲਦੇਵ ਸਿੰਘ ਦੇ 01 ਲੱਖ 50 ਹਜਾਰ ਰੁਪਏ ਅਤੇ ਅਨਿਲ ਕੁਮਾਰ (ਫਰਮ ਉਮ ਪ੍ਰਕਾਸ ਪ੍ਰੇਮ ਨਾਥ) ਦੇ ਕਰੀਬ 70 ਹਜਾਰ ਰੁਪਏ ਹੜੱਪ ਕਰਕੇ ਕੁੱਲ 13 ਲੱਖ 20 ਹਜਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਦੋਸ਼ੀ
ਇਸੇ ਤਰਾਂ ਮਨਜੋਤ ਸਿੰਘ ਨੇ ਦੱਸਿਆ ਕਿ ਉਸਨੂੰ ਜੇਲ ਪੁਲਸ ਵਿਭਾਗ ਵਿੱਚ ਵਾਰਡਨ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਮਨਜੀਤ ਲਾਲ ਪੁੱਤਰ ਰੁਲਦੂ ਰਾਮ ਵਾਸੀ ਪਨਿਆੜ ਨੇ 2 ਲੱਖ ਰੁਪਏ ਦੀ ਠੱਗੀ ਮਾਰੀ ਹੈ।