ਨਿਊ ਸੰਤ ਨਗਰ ਇਲਾਕੇ ਵਿੱਚ ਗਟਰ ਦਾ ਪਾਣੀ ਹੋਇਆ ਓਵਰਫਲੋ, ਸੰਗਤ ‘ਚ ਭਾਰੀ ਰੋਹ

ਗੁਰਦਾਸਪੁਰ

ਗੁਰਦਾਸਪੁਰ, 21 ਜਨਵਰੀ (ਸਰਬਜੀਤ ਸਿੰਘ)–ਸ਼ਹਿਰ ਦੇ ਮੁਹੱਲਾ ਨਿਊ ਸੰਤ ਨਗਰ ਵਿੱਚ ਸੀਵਰੇਜ ਓਵਰਫਲੋ ਹੋਣ ਕਰਕੇ ਗੰਦਾ ਪਾਣੀ ਸੜਕ ‘ਤੇ ਆ ਗਿਆ ਹੈ | ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹ੍ਹਮਣਾ ਕਰਨਾ ਪੈ ਰਿਹਾ ਹੈ |
ਵਰਣਯੋਗ ਹੈ ਕਿ ਇਹ ਪੈਟਰੋਲ ਪੰਪ ਦੇ ਨਾਲ ਲੱਗਦੀ ਗਲੀ ਇਤਿਹਾਸਿਕ ਗੁਰਦੁਆਰਾ ਬਾਬਾ ਹਰੀ ਸਿੰਘ ਤਪ ਸਥਾਨ ਬਥਵਾਲਾ ਰੋਡ ਨੂੰ ਜਾਂਦੀ ਹੈ | ਸਵੇਰੇ ਅਤੇ ਸ਼ਾਮ ਨੂੰ ਦਰਸ਼ਨ ਕਰਨ ਲਈ ਗੁਰਦੁਆਰਾ ਸਾਹਿਬ ਜਾਂਦੀਆਂ ਹਨ | ਜਿਨ੍ਹਾਂ ਸੰਗਤਾਂ ਨੂੰ ਗੰਦੇ ਪਾਣੀ ਵਿੱਚੋਂ ਪ੍ਰਵੇਸ਼ ਹੋ ਕੇ ਜਾਣਾ ਪੈਂਦਾ ਹੈ | ਜਿਸ ਕਰਕੇ ਜਿੱਥੇ ਰਾਹਗੀਰ ਪ੍ਰੇਸ਼ਾਨ ਹਨ, ਉਥੇ ਸ਼ਰਧਾਵਾਨ ਲੋਕ ਵੀ ਇਸ ਸਮੱਸਿਆ ਦਾ ਸਾਹ੍ਹਮਣਾ ਕਰ ਰਹੇ ਹਨ | ਇਸ ਸਬੰਧੀ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਸੀਵਰੇਜ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ | ਪਰ ਕੋਈ ਵੀ ਅਜੇ ਤੱਕ ਇਸ ਸੀਵਰੇਜ ਦੀ ਸਫਾਈ ਕਰਨ ਵਾਸਤੇ ਨਹੀਂ ਆਇਆ | ਜਿਸ ਕਰਕੇ ਲੋਕਾਂ ਵਿੱਚ ਵਿਭਾਗ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ |
ਲੋਕਾਂ ਨੇ ਸੀਵਰੇਜ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਆਉਣ ਜਾਣ ਲਈ ਕੋਈ ਦਿੱਕਤ ਦਾ ਸਾਹ੍ਹਮਣਾ ਨਾ ਕਰਨਾ ਪਵੇ |

Leave a Reply

Your email address will not be published. Required fields are marked *