ਗੁਰਦਾਸਪੁਰ, 21 ਜਨਵਰੀ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੀ ਫੇਰੀ ਦਰਮਿਆਨ ਪਠਾਨਕੋਟ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਲ 2024 ਵਿੱਚ ਦੇਸ਼ ਵਿੱਚ ਹੋਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਦਰਮਿਆਨ ਕਾਂਗਰਸ ਪਾਰਟੀ ਬਹੁਮਤ ਹਾਸਲ ਕਰੇਗੀ ਅਤੇ ਦੇਸ਼ ਦੇ ਪ੍ਰਧਾਨਮੰਤਰੀ ਰਾਹੁਲ ਗਾਂਧੀ ਜੀ ਹੋਣਗੇ |
ਉਨ੍ਹਾਂ ਕਿਹਾ ਕਿ ਭਾਜਪਾ ਦਾ ਕੋਈ ਆਧਾਰ ਨਹੀਂ ਰਿਹਾ | ਪੰਜਾਬ ਦੇ ਕਿਸਾਨ ਭਾਜਪਾ ਤੋਂ ਪ੍ਰੇਸ਼ਾਨ ਹਨ | ਇੰਨ੍ਹਾਂ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ 2 ਸਾਲ ਤੱਕ ਦਿੱਲੀ ਦੇ ਬਾਰਡਰਾਂ ‘ਤੇ ਰੋਲਿਆ ਹੈ ਅਤੇ ਪੰਜਾਬ ਦੇ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ | ਅਜੇ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਦੀ ਕੋਈ ਹੋਰ ਮੰਗਾਂ ਮੰਨੀਆਂ ਗਈਆਂ ਹਨ | ਜਿਵੇਂ ਕਿ ਐਮ.ਐਸ.ਪੀ ਦੇਣਾ ਆਦਿ ਹੈ | ਇਸ ਕਰਕੇ ਪੰਜਾਬ ਦੇ ਕਿਸਾਨ ਕਦੇ ਵੀ ਭਾਜਪਾ ਦੇ ਹਿੱਤ ਵਿੱਚ ਵੋਟ ਨਹੀਂ ਦੇਣਗੇ | ਕਾਂਗਰਸ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਆਪਸੀ ਪਿਆਰ ਦੇ ਸਦਭਾਵਨਾ ਨੂੰ ਜੋੜਨ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨਮੰਤਰੀ ਦੀ ਸੀਟ ‘ਤੇ ਬਿਰਾਜਮਾਨ ਹੋਣਾ ਪਸੰਦ ਕਰਦੇ ਹਨ |

ਪ੍ਰਤਾਪ ਬਾਜਵਾ ਨੇ ਮਨਪ੍ਰੀਤ ਸਿੰਘ ਬਾਦਲ ‘ਤੇ ਤੰਜ ਕਸਦੇ ਹੋਏ ਕਿਹਾ ਕਿ ਇੰਨ੍ਹਾਂ ਦੇ ਤਾਏ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਹੀ ਭਾਜਪਾ ਨਾਲ ਰਲ ਕੇ ਪੰਜਾਬ ਵਿੱਚ ਸੱਤਾ ਹਾਸਲ ਕੀਤੀ ਸੀ | ਮਨਪ੍ਰੀਤ ਸਿੰਘ ਬਾਦਲ ਦਾ ਸਾਡੀ ਕਾਂਗਰਸ ਪਾਰਟੀ ਵਿੱਚ ਇਸਦਾ ਆਉਣਾ ਹੀ ਦੁੱਖਦਾਈ ਸੀ | ਜਿਸ ਕਰਕੇ ਪਾਰਟੀ ਨੂੰ ਅਜਿਹਾ ਲੋਕਾਂ ਨੇ ਆਪਣੇ ਨਿੱਜੀ ਮੁਨਫਾਦਾ ਲਈ ਵਰਤਿਆ ਹੈ | ਹੁਣ ਭਾਜਪਾ ਨੂੰ ਇਹ ਲੈ ਡੂਬੇਗਾ | ਇਸ ਲਈ ਮੇਰੀ ਰਾਹੁਲ ਗਾਂਧੀ ਨੂੰ ਅਪੀਲ ਹੈ ਕਿ ਜੋ ਲੋਕ ਪੈਰਾ ਸ਼ੂਟ ਰਾਹੀਂ ਕਾਂਗਰਸ ਵਿੱਚ ਪ੍ਰਵੇਸ਼ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿਓ ਤਾਂ ਜੋ ਕਾਂਗਰਸ ਦੀ ਸੋਚ ‘ਤੇ ਪਹਿਰਾ ਦੇਣ ਵਾਲੇ ਵਿਅਕਤੀਆਂ ਨੂੰ ਇੱਕਜੁਟ ਕਰਕੇ ਅੱਗੇ ਲੈ ਕੇ ਆਓ ਤਾਂ ਜੋ ਕਾਂਗਰਸ ਦਾ ਪੰਜਾਬ ਵਿੱਚ ਵੀ ਅਕਸ਼ ਵਧੀਆ ਬਣ ਸਕੇ | ਜਿਵੇਂ ਰਾਹੁਲ ਜੀ ਨੇ ਹੁਣ ਤੱਕ 530 ਕਿਲੋਮੀਟਰ ਯਾਤਰਾ ਕਰਕੇ ਸਿੱਧ ਕਰ ਦਿੱਤਾ ਹੈ ਕਿ ਦੇਸ਼ ਆਪਸੀ ਪਿਆਰ ਨਾਲ ਹੀ ਚੱਲ ਸਕਦਾ ਹੈ ਨਾ ਕਿ ਨਫਰਤ ਦੀ ਸਿਆਸਤ ਨਾਲ |



