ਗੁਰਦਾਸਪੁਰ, 16 ਜੁਲਾਈ (ਸਰਬਜੀਤ)- ਪਾਵਰ ਕਾਰਪੋਰੇਸ਼ਨ ਦੇ ਜੂਨੀਅਰ ਇੰਜੀਨੀਅਰਾਂ ਅਤੇ ਪਦ ਉੱਨਤ ਇੰਜੀਨੀਅਰ ਅਫਸਰਾਂ ਦੇ ਨੁਮਾਇੰਦਾ ਜੱਥੇਬੰਦੀ ਜੇਈਜ ਕੌਂਸਲ ਨੂੰ ਪੈਡਿੰਗ ਮੰਗਾਂ ਦਾ ਨਿਪਟਾਰਾ ਨਾ ਹੋਣ ਦੇ ਲੜੀਵਾਰ ਸੰਘਰਸ਼ ਪ੍ਰੋਗਰਾਮ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੇਈਜ ਕੌਸਲ ਬਾਰਡਰ ਜੋਨ ਅੰਮਿ੍ਰਤਸਰ ਦੇ ਪ੍ਰਧਾਨ ਇੰਜੀ. ਇਕਬਾਲ ਸਿੰਘ ਅਤੇ ਜਨਰਲ ਸਕੱਤਰ ਇੰਜੀ. ਵਿਮਲ ਕੁਮਾਰ, ਜਿਲਾ ਗੁਰਦਾਸਪੁਰ ਪ੍ਰਧਾਨ ਜਤਿੰਦਰ ਸ਼ਰਮਾ, ਇੰਜੀ. ਪ੍ਰੇਮ ਸਿੰਘ ਕਲੇਰ ਪ੍ਰਧਾਨ ਸ਼ਹਿਰੀ ਅੰਮਿ੍ਰਤਸਰ, ਇੰਜੀ. ਪ੍ਰਭਜੋਤ ਸਿੰਘ ਪ੍ਰਧਾਨ ਦਿਹਾਤੀ ਅੰਮਿ੍ਰਤਸਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਲੀਕੇ ਪ੍ਰੋਗਰਾਮ ਅਨੁਸਾਰ 15 ਜੁਲਾਈ ਨੂੰ ਕੇਂਦਰੀ ਵਰਕਿੰਗ ਕਮੇਟੀ ਮੈਂਬਰਾਂ ਵੱਲੋਂ ਪਾਰਵਕਾਮ ਦੇ ਮੁੱਖ ਦਫਤਰ ਪਟਿਆਲਾ ਵਿਖੇ ਇੱਕ ਰੋਜਾ ਸੰਕੇਤਕ ਰੋਸ਼ ਧਰਨਾ ਦੇ ਕੇ ਬਾਕੀ ਸੰਘਰਸ਼ ਪ੍ਰੋਗਰਾਮ ਦਾ ਐਲਾਨ ਕੀਤਾ। 15 ਜੁਲਾਈ ਤੋਂ ਨੂੰ ਸਮੂਹ ਜੇਈ ਕੌਂਸਲ ਲੀਡਰ ਅਤੇ ਮੈਂਬਰ ਸ਼ਾਮ 5 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਮੋਬਾਇਲ ਫੋਨ ਬੰਦ ਰੱਖਣਗੇ। 19 ਜੁਲਾਈ ਤੋਂ 29 ਜੁਲਾਈ ਤੱਕ ਸਟੋਰਾਂ ਅਤੇ ਮੀਟਰ ਲੈਬਾਟਰੀਆ ਦਾ ਮੁਕੰਮਲ ਬਾਇਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਿਜਲੀ ਚੋਰੀ, ਪੈਡਿੰਗ ਬਿੱਲਾਂ ਦੀ ਰਿਕਵਰੀ ਅਤੇ ਹੋਰ ਵੈਰੀਫਿਕੇਸ਼ਨਾਂ ਦਾ ਬਾਇਕਾਟ ਵੀ ਰਹੇਗਾ।
ਆਗੂਆਂ ਨੇ ਦੱਸਿਆ ਕਿ ਪਾਵਰ ਮੈਨੇਜਮੇਂਟ ਵੱਲੋਂ ਜੂਨੀਅਰ ਇੰਜੀਨੀਅਰਾਂ ਦੀਆਂ ਪੈਡਿੰਗ ਮੰਗਾਂ ਨੂੰ ਲਾਗੂ ਕਰਨ ਵਿੱਚ ਗੰਭੀਰਤਾ ਨਹੀਂ ਦਿਖਾਈ। 20-12-21 ਨੂੰ ਵਿੱਤੀ ਮਸਲਿਆ ਨਾਲ ਸਬੰਧਤ ਕਰਮਚਾਰੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਰਾਜ ਸਰਕਾਰਵੱਲੋਂ ਗਰਿਤ ਹਾਈ ਪਾਵਰ ਕਮੇਟੀ ਨੇ ਪਾਵਰ ਜੇਈਜ ਦੀ ਮੁੱਢਲੀ ਤਨਖਾਹ ਵਿੱਚ ਵਾਾ ਕਰਨ ਸਬੰਧੀ ਵਿਸਤਾਰ ਵਿੱਚ ਚਰਚਾ ਕਰਨ ਉਪਰੰਤ ਜੇਈਜ ਦੀ ਮੁੱਝਲੀ ਤਨਖਾਹ 19 ਹਜਾਰ 260 ਰੂਪਏ ਕਰਨ ਲਈ ਸਹਿਮਤੀ ਪ੍ਰਗਟਾਈ ਸੀ। ਕੌਂਸਲ ਲੀਡਰਸ਼ਿਪ ਅਨੁਸਾਰ ਜੇਕਰ ਮੈਨੇਜਮੇਂਟ ਵੱਲੋਂ ਜੇਈਜ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਜੇਈਜ ਵਿੱਚ ਵੱਧ ਰਹੇ ਰੋਸ਼ ਨੂੰ ਮੁੱਖ ਰਖਦਿਆ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।ਜਿਸਦੀ ਜਿੰਮੇਵਾਰ ਪਾਵਰਕਾਮ ਮੈਨੇਜਮੇਂਟ ਹੋਵੇਗੀ।


