ਗੁਰਦਾਸਪੁਰ ਪੁਲਿਸ ਨੇ ਨਾਕੇ ਦੌਰਾਨ ਦਿੱਲੀ ਨੰਬਰ ਗੱਡੀ ਵਿਚੋਂ 45 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ

ਗੁਰਦਾਸਪੁਰ

ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)–ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਥਾਣਾ ਸਦਰ ਦੀ ਪੁਲਸ ਨੇ ਨਜਾਇਜ ਸ਼ਰਾਬ ਦੀਆਂ 45 ਪੇਟੀਆ ਬਰਾਮਦ ਕਰਦੇ ਹੋਏ ਇੱਕ ਮੁਲਜਮ ਨੂੰ ਕਾਬੂ ਕੀਤਾ ਗਿਆ ਹੈ।

ਥਾਣਾ ਮੁੱਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਬੱਬਰੀ ਬਾਈਪਾਸ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬਟਾਲਾ ਸਾਇਡ ਤੋਂ ਇੱਕ ਕਾਰ ਆਰਹੀ ਸੀ। ਜਿਸ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਕਾਰ ਦੀ ਤਲਾਸ਼ੀ ਦੌਰਾਨ ਨਜਾਇਜ ਸ਼ਰਾਬ ਦੀਆਂ 45 ਪੇਟੀਆ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਵੱਲੋਂ ਇਹ ਸ਼ਰਾਬ ਦੀਆਂ ਨਜਾਇਜ਼ ਬੇਟੀਆਂ ਗੁਰਦਾਸਪੁਰ ਵਿੱਚ ਹੀ ਕਿਸੇ ਤਸਕਰ ਨੂੰ ਦੇਣੀਆਂ ਸਨ ਪੁਲਿਸ ਨੇ ਨਾਕੇਬੰਦੀ ਦੌਰਾਨ ਇਸ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦਿੱਲੀ ਨੰਬਰ ਗੱਡੀ ਵੀ ਬਰਾਮਦ ਕੀਤੀ ਗਈ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਅਮਨਦੀਪ ਸਿੰਘ

Leave a Reply

Your email address will not be published. Required fields are marked *