ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਨੇ ਮਿਡਲ ਪ੍ਰੀਖਿਆ ਮਾਰਚ 2023 ਵਿੱਚ ਪੰਜਾਬ ਪੱਧਰ ਤੇ ਸੱਤ ਮੈਰਿਟ ਸਥਾਨ ਪ੍ਰਾਪਤ ਕੀਤੇ

ਗੁਰਦਾਸਪੁਰ

ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਵੱਲੋਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ

ਗੁਰਦਾਸਪੁਰ 29 ਅਪ੍ਰੈਲ (ਸਰਬਜੀਤ ਸਿੰਘ) –ਪੰਜਾਬ ਸਕੂਲ ਸਿੱਖਿਆ ਬੋਰਡ ਐਸ.ਏ.ਐਸ. ਨਗਰ (ਮੋਹਾਲੀ ) ਵੱਲੋਂ ਘੋਸ਼ਿਤ ਮਿਡਲ ਪ੍ਰੀਖਿਆ ਮਾਰਚ 2023 ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੇ ਸੱਤ ਵਿਦਿਆਰਥੀਆਂ ਵੱਲੋਂ ਪੰਜਾਬ ਪੱਧਰ ਤੇ ਮੈਰਿਟ ਹਾਸਲ ਕਰਕੇ ਆਪਣੇ ਅਧਿਆਪਕਾਂ , ਸਕੂਲ, ਮਾਤਾ-ਪਿਤਾ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਤੇ ਮਾਪਿਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਸਵਰੂਪ ਕੌਰ ਨੇ 592/600 ( 98.67%) , ਖੁਸ਼ਦੀਪ ਕੌਰ ਨੇ 592/600 ( 98.67%) , ਮਹਿਕਪ੍ਰੀਤ ਕੌਰ ਨੇ 592/600 ( 98.67%) , ਪ੍ਰਭਜੋਤ ਕੌਰ 591/600 ( 98.50 %) ,ਸ਼ੁਭਪ੍ਰੀਤ ਕੌਰ ਨੇ 590/600 ( 98.33%) , ਜਸਲੀਨ ਕੌਰ ਨੇ 589/600 ( 98.17%) , ਮੰਨਤ ਨੇ 587/600 ( 97.83% ) ਅੰਕ ਪ੍ਰਾਪਤ ਕਰਕੇ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: /ਐਲੀ: ਅਮਰਜੀਤ ਸਿੰਘ ਭਾਟੀਆ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਤੇ ਬੀ਼ ਐਨ.ਓ. ਜਸਵਿੰਦਰ ਸਿੰਘ ਭੁੱਲਰ ਨੇ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। *

Leave a Reply

Your email address will not be published. Required fields are marked *