ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)– ਐਰਤਾ ਵੱਲੋਂ ਦੋ ਦੋ ਤਿੰਨ ਤਿੰਨ ਤੇ ਚਾਰ ਚਾਰ ਬੱਚਿਆਂ ਨੂੰ ਇੱਕੋ ਹੀ ਸਮੇਂ ਜਨਮ ਦੇਣ ਬਾਰੇ ਤਾਂ ਕਈ ਵਾਰ ਸੁਣਿਆ ਤੇ ਵੇਖਿਆ ਸੀ ਪਰ ਇੱਕ ਗਊ ਵੱਲੋਂ ਦੋ ਵੱਛਿਆਂ ਨੂੰ ਜਨਮ ਦੇਣ ਵਾਲੀ ਗੱਲ ਪਹਿਲੀ ਵਾਰ ਦੇਖੀ ਹੈ ਅਤੇ ਇਸ ਨੂੰ ਵੇਖਣ ਲਈ ਕਈ ਲੋਕ ਆ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਇਸ ਗਊਸ਼ਾਲਾ ਵਿੱਚ 70/80 ਗਊਆਂ ਹਨ, ਇਸ ਕਰਕੇ ਗੁਊਆਂ ਦੀ ਵਧੀਆ ਢੰਗ ਨਾਲ ਸਾਬ ਸੰਭਾਲ ਕਰਨ ਇਸ ਨੂੰ ਸਰਕਾਰੀ ਗ੍ਰਾਂਟ ਦਿਤੀ ਜਾਣੀ ਚਾਹੀਦੀ ਹੈ ਤਾਂ ਕਿ ਇਹਨਾਂ ਬੇਜ਼ਬਾਨੇ ਪਸ਼ੂਆਂ ਨੂੰ ਪੱਠੇ ਦੱਥੇ ਦੀ ਕੋਈ ਮੁਸ਼ਕਲ ਆਵੇ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਗਊਸ਼ਾਲਾ ਵਿੱਚ ਇੱਕ ਗਊ ਵੱਲੋਂ ਦੋ ਵੱਛਿਆਂ ਨੂੰ ਦਿਤੇ ਜ਼ਨਮ ਵਾਲੇ ਕੁਦਰਤੀ ਕ੍ਰਿਸ਼ਮੇ ਨੂੰ ਦੇਖਣ ਤੋਂ ਉਪਰੰਤ ਇਸ ਨੂੰ ਕੁਦਰਤੀ ਕ੍ਰਿਸ਼ਮਾ ਦੱਸਣ ਅਤੇ ਸਰਕਾਰ ਤੋਂ ਗਊਸ਼ਾਲਾ ਨੂੰ ਸਰਕਾਰੀ ਗ੍ਰਾਂਟ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਕਿਹਾ ਸਰਕਾਰ ਧਾਰਮਿਕ ਸਥਾਨਾਂ ਲਈ ਕਰੋੜਾਂ ਰੁਪਏ ਦੇ ਬਜ਼ਟ ਪਾਸ ਕਰਦੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੇਜਬਾਨੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਸਮੂਹ ਸ਼ਹਿਰਾਂ ਤੇ ਹੋਰ ਸਥਾਨਾਂ ਤੇ ਬਣੀਆਂ ਗਊ ਸਲਾਵਾਂ ਲਈ ਸਰਕਾਰੀ ਗ੍ਰਾਂਟ ਦੇਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਸਾਭ ਸੰਭਾਲ ਕਰਨ ਵਾਲੇ ਸੇਵਾਦਾਰਾ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਭਾਈ ਖਾਲਸਾ ਨੇ ਸ਼ਹਿਰ ਦੇ ਹੋਰ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਉਹ ਰੇਲਵੇ ਸਟੇਸ਼ਨ ਮੋਗਾ ਦੇ ਸਾਹਮਣੇ ਬਣੀ ਬਾਬਾ ਨਿਰਮਲ ਦਾਸ ਅਤੇ ਸਰਬਣ ਦਾਸ ਗਊਸ਼ਾਲਾ ਦੀ ਵਧੀਆ ਸਾਂਭ ਸੰਭਾਲ ਕਰਨ ਲਈ ਮਾਇਆ,ਪੱਠਾ ਦੱਥਾ ਤੇ ਦਾਣੇ ਆਦਿ ਦੀ ਸੇਵਾ ਵੱਧ ਤੋਂ ਵੱਧ ਕਰਕੇ ਰੱਬ ਦੀ ਖੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦੇਣ।


