ਮਾਈਕਰੋ ਵਿੱਤੀ ਕੰਪਨੀਆਂ ਦੇ ਕਰਜਾਧਾਰਕਾ ਦੀਆਂ ਮੰਗਾਂ ਦੇ ਹੱਕ ਵਿੱਚ ਐਸ ਡੀ ਐਮ ਅਜਨਾਲਾ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ

ਅੰਮ੍ਰਿਤਸਰ

ਅਜਨਾਲਾ, ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)– ਅੱਜ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੀ ਅਗਵਾਈ ਵਿੱਚ ਮਾਈਕਰੋ ਵਿੱਤੀ ਕੰਪਨੀਆਂ ਦੇ ਕਰਜਾਧਾਰਕਾ ਦੀਆਂ ਮੰਗਾਂ ਦੇ ਹੱਕ ਵਿੱਚ ਐਸ ਡੀ ਐਮ ਅਜਨਾਲਾ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ। ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਸਕੱਤਰ ਕਾਮਰੇਡ ਵਿਜੇ ਸੋਹਲ, ਦਲਬੀਰ ਭੋਲਾ ਮਲਕਵਾਲ, ਮੰਗਲ ਸਿੰਘ ਧਰਮਕੋਟ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਨਿਜੀ ਵਿੱਤੀ ਕੰਪਨੀਆਂ ਨੇ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਬੜੀ ਬੁਰੀ ਤਰ੍ਹਾਂ ਕਰਜ਼ਾ ਜਾਲ ਵਿਚ ਫਸਾ ਰੱਖਿਆ ਹੈ।

ਇਨ੍ਹਾਂ ਕੰਪਨੀਆਂ ਵਲੋਂ ਕਰਜ਼ਾ ਦੇਣ ਸਮੇਂ ਕਰਜ਼ੇ ਦੀ ਫਾਈਲ ਤਿਆਰ ਕਰਨ ਦਾ ਕਰੀਬ 4000 ਰੁਪਏ ਅਤੇ ਪਹਿਲੀ ਕਿਸ਼ਤ ਦੇ ਪੈਸਿਆਂ ਦੀ ਰਕਮ ਕੱਟ ਲਈ ਜਾਂਦੀ ਹੈ ਅਤੇ ਮੋਟੇ ਵਿਆਜ਼ ਦਰਾਂ ਉਪਰ ਕਿਸ਼ਤਾਂ ਦੀ ਉਗਰਾਹੀ ਕੀਤੀ ਜਾਂਦੀ ਹੈ। ਮਜ਼ਦੂਰ ਆਪਣੀ ਗ਼ਰੀਬੀ ਕਾਰਨ ਇਕ ਕੰਪਨੀ ਦੀਆਂ ਕਿਸ਼ਤਾਂ ਦੂਸਰੀ ਕੰਪਨੀਆਂ ਤੋਂ ਕਰਜ਼ਾ ਚੁੱਕ ਕੇ ਉਤਾਰ ਰਹੇ ਹਨ ਅਤੇ ਹੁਣ 98ਫੀਸਦ ‌ਮਜਦੂਰ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਅਸਮਰਥ ਹੋ ਚੁੱਕੇ ਹਨ ਇਸ ਹਾਲਤ ਵਿੱਚ ਕੰਪਨੀਆਂ ਦੇ ਕਰਿੰਦੇ ਕਰਜਾਧਾਰਕਾ ਦੀਆਂ ਘਰੇਲੂ ਵਸਤਾਂ ਚੁਕ ਕੇ ਲੈ ਜਾਂਦੇ ਹਨ। ਆਗੂਆਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਕੰਪਨੀਆਂ ਲਈ ਕੋਈ ਨਿਯਮ ਨਹੀਂ ਤਹਿ ਕੀਤੇ ਜਿਸ ਕਾਰਨ ਕੰਪਨੀਆਂ ਬੇਰੁਜ਼ਗਾਰੀ ਦੇ ਮਾਰੇ ਪ੍ਰੀਵਾਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੀਆਂ ਹਨ। ਬੁਲਾਰਿਆਂ ਕਿਹਾ ਕਿ ਕਿ ਸਰਕਾਰ ਦੀ ਰੋਜ਼ਗਾਰ ਹੁਣ ਨੀਤੀ ਕਾਰਨ ਮਜ਼ਦੂਰ ਕਰਜ਼ਾ ਜਾਲ ਵਿਚ ਫ਼ਸੇ ਹਨ, ਉਨ੍ਹਾਂ ਮੰਗ ਕੀਤੀ ‌ਕਿ‌ ਮਾਨ ਸਰਕਾਰ ਆਪਣੀ ਚੋਣ ਗਰੰਟੀ ਅਨੁਸਾਰ ਮਜ਼ਦੂਰਾਂ ਦਾ ਵਿੱਤੀ ਕੰਪਨੀਆਂ ਦਾ ਕਰਜ਼ਾ ਆਪਣੇ ਜੁਮੇਂ ਲਵੇ, ਕੰਪਨੀਆਂ ਦੇ ਕਰਿੰਦਿਆਂ ਵੱਲੋਂ ਲੋਕਾਂ ਤੋਂ ਕਰਜ਼ੇ ਦੀ ਜਬਰੀ ਕਿਸ਼ਤਾਂ ਲੈਣੀਆਂ ਬੰਦ ਕਰਨ ਅਤੇ ਕਿਸ਼ਤ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਦਾ ਘਰੇਲੂ ਸਾਮਾਨ ਚੁੱਕਣ ਤੋਂ ਰੋਕਣ ਲਈ ਸਰਕਾਰ ਪ੍ਰਸ਼ਾਸਨ ਨੂੰ ਹਦਾਇਤਾਂ ਕਰੇ, ਕੰਪਨੀਆਂ ਦੇ ਪੈਸੇ ਅਤੇ ਉਨ੍ਹਾਂ ਦੇ ਰੋਲ ਦੀ ਸਰਕਾਰ ਪੜਤਾਲ ਕਰਵਾਏ, ਗਰੀਬ ਪਰਿਵਾਰਾਂ ਲਈ ਇਕ ਲੱਖ ਰੁਪਏ ਦੀ ਲਿਮਟ ਬੱਣਾਈ ਜਾਵੇ , ਸਰਕਾਰ ਔਰਤਾਂ ਨੂੰ ਆਪਣੀ 1000 ਰੁਪਏ ਦੀ ਗਰੰਟੀ ਨੂੰ ਮਾਰਚ 2022 ਤੋਂ ਬਕਾਇਆ ਸਮੇਤ ਲਾਗੂ ਕਰੇ। ਧਰਨੇ ਵਿੱਚ ਏਲਾਨ ਕੀਤਾ ਗਿਆ ਕਿ 14 ਦਸੰਬਰ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਮੂਹਰੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ।ਇਸ ਸਮੇਂ ਪਾਲਾ ਘੋਨੇਵਾਲ, ਕੁਲਦੀਪ ਰਾਜੂ, ਗੁਰਵਿੰਦਰ ਸਿੰਘ, ਜਸਬੀਰ ਸਿੰਘ ਤਲਵੰਡੀ ਸਿਪਾਹੀ ਮੱਲ,ਭੋਲੀ ਭਿੱਟੇਵੱਡ, ਪਰਮਜੀਤ ਕੌਰ ਦਿਆਲ ਭੱਟੀ, ਬਲਜੀਤ ਕੌਰ ਸਰਾਂ, ਕਰਮਜੀਤ ਕੌਰ ਬੋਲੀਆਂ, ਕੁਲਦੀਪ ਕੌਰ ਕੰਕੜ ਅਤੇ ਨੀਤੂ ਕੜਿਆਲ ਆਦਿ ਸ਼ਾਮਲ ਸਨ

ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਅਜਨਾਲਾ ਵਿਖੇ ਪ੍ਰਭਾਵਸ਼ਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ

Leave a Reply

Your email address will not be published. Required fields are marked *