ਗੁਰਦਾਸਪੁਰ, 28 ਮਈ ( ਸਰਬਜੀਤ ਸਿੰਘ)– ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਿਸ਼ਤੇ ‘ਚ ਸਾਲੇ ਲਗਦੇ ਤੇ ਮਾਝੇ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ’ਚ ਬਾਹਰ ਕੱਢ ਦਿੱਤਾ ਹੈ ਅਤੇ ਇਸ ਕਾਰਨ ਪਾਰਟੀ ਵਿਰੋਧੀ ਗਤੀਵਿਧੀਆਂ ਦੱਸਿਆ ਜਾ ਰਿਹਾ ਹੈ, ਖਡੂਰ ਸਾਹਿਬ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਵਾਹ! ਸਰਦਾਰਾਂ ‘ਦਿੱਲ ਦੀ ਕਰ ਵਿਖਾਈ, ਹੁਣ ਮੈਂ ਸੀਟ ਜਿੱਤਿਆ, ਪਹਿਲਾਂ ਰੁੱਸੇ ਤੇ ਮੰਨੇ ਤੇ ਹੁਣ ਟਿਕਟ ਨਾ ਮਿਲਣ ਤੇ ਫਿਰ ਰੁੱਸੇ, ਏਵੇਂ ਕੇਵੇ ਦੇ ਅਕਾਲੀ ਦਲ ਸਰਪ੍ਰਸਤ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਦੇ ਇਸ ਫ਼ੈਸਲੇ ਨੂੰ ਪਾਰਟੀ ਵਿਰੋਧੀ ਦੱਸਿਆ ਤੇ ਨਿੰਦਾ ਕੀਤੀ,ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਪੱਤਰਕਾਰਾਂ ਨੇ ਆਦੇਸ਼ ਪ੍ਰਤਾਪ ਕੈਰੋਂ ਨੂੰ ਬਾਹਰ ਕੱਢਣ ਸਬੰਧੀ ਪੁੱਛਿਆ! ਤਾਂ ਉਨ੍ਹਾਂ ਨੇ ਕਿਹਾ, ਇਹ ਫੈਸਲਾ ਮੇਰੇ ਭਾਈਏ ਦੇ ਭਾਈਏ ਦਾ ਹੈ, ਤੋਂ ਭਾਵ ( ਬਿਕਰਮ ਦਾ ਜੀਜਾ ਸੁਖਬੀਰ ਬਾਦਲ ‘ਤੇ ਬਾਦਲ ਦਾ ਜੀਜਾ ਆਦੇਸ਼ ਪ੍ਰਤਾਪ) ਤੁਸੀਂ ਸਾਡੇ ਇਸ ਘਰ ਦੇ ਮਾਮਲੇ ਸਬੰਧੀ ਨਾਂ ਹੀ ਪੁੱਛੋ ਤਾਂ ਚੰਗਾ ਗੱਲ ਹੈ, ਪਰ ਇਸ ਸਾਰੇ ਘਟਨਾਕ੍ਰਮ ਵਾਲੇ ਮਾਮਲੇ ਨੇਂ ਸਾਬਤ ਕਰ ਦਿੱਤਾ ਹੈ ਕਿ ਬਾਦਲਕਿਆਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ’ਚ ਮਿਲ਼ੀ ਵੱਡੀ ਹਾਰ ਮੁਤਾਬਕ ਲੋਕ ਸਭਾ ਦੀਆਂ ਚੋਣਾਂ’ਚ ਵੀ ਮਿਲ਼ਣ ਵਾਲ਼ੀ ਹਾਰ ਦੀ ਸ਼ੁਰੂਆਤ ਕਰ ਹੋ ਗਈ ਹੈ, ਇਸੇ ਕਰਕੇ ਬਾਦਲਕਿਆਂ ਦੀਆਂ ਟਿਕਟਾਂ ਵੀ ਵਾਪਸ ਹੋ ਰਹੀਆਂ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬੇਨਤੀ ਕਰਦੀ ਹੈ ਕਿ ਉਹ ਪ੍ਰਵਾਰ ਵਾਦ ਨੂੰ ਛੱਡ ਕੇ ਪੰਥ ਦੇ ਵਡੇਰੇ ਹਿੱਤਾਂ ਲਈ ਲੋਕ ਸਭਾ ਦੀਆਂ ਚੋਣਾਂ’ਚ ਬਾਦਲ ਵਿਰੋਧੀ ਡੱਟ ਕੇ ਪਹਿਰਾ ਦੇਣ’ ਸਮਾਂ ਆਉਣ ਤੇ ਸਿੱਖ ਪੰਥ ਉਨ੍ਹਾਂ ਦੀ ਕਦਰ ਜ਼ਰੂਰ ਕਰੇਗਾ, ਭਾਈ ਖਾਲਸਾ ਨੇ ਕਿਹਾ ਬਾਦਲਕਿਆਂ ਨੂੰ ਆਪਣੀ ਹਾਰ ਇੰਨਾ ਚੋਣਾਂ’ਚ ਸਹਾਮਣੇ ਨਜ਼ਰ ਆ ਰਹੀ ਹੈ ਅਤੇ ਇਸ ਦੀ ਸ਼ੁਰੂਆਤ ਸੁਖਬੀਰ ਬਾਦਲ ਨੇ ਮਾਝੇ ਦੇ ਨਿਧੜਕ ਆਗੂ ਤੇ ਆਪਣੇ ਜੀਜੇ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ’ਚ ਬਾਹਰ ਕੱਢ ਕੇ ਕਰ ਦਿੱਤੀ ਹੈ।
ਭਾਈ ਖਾਲਸਾ ਨੇ ਕਿਹਾ ਲੰਮੇ ਸਮੇਂ ਤੋਂ ਪੰਥ ਨਾਲ ਗੁਦਾਰੀਆ ਕਰਨ, ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਮੁੱਢਲੀ ਪਰੰਪਰਾ ਮਰਯਾਦਾ ਨੂੰ ਢਾਹ ਲਾਉਣ ਸਮੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਗਲੀਆਂ ਨਾਲਿਆਂ ਵਿੱਚ ਰੋਲ ਕੇ ਬੇਅਦਬੀ ਕਰਨ ਵਾਲੇ ਬਾਦਲਕਿਆਂ ਦਾ ਹੁਣ ਸਿੱਖੀ ਦੀ ਸਰਗਰਮ ਸਿਆਸਤ ਤੋਂ ਅੰਤ ਹੋਣਾ ਲਗਭਗ ਤੈਅ ਹੈ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਮਿਲਨ ਵਾਲੀ ਵੱਡੀ ਹਾਰ ਤੋਂ ਬਾਅਦ ਬਾਦਲਕਿਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ ਤੇ ਸਮੂਹ ਪੰਥਕ ਹਿਤੈਸ਼ੀ ਇਹਨਾਂ ਨੂੰ ਇਤਿਹਾਸਕ ਗੁਰਦੁਆਰਿਆਂ ‘ਚ ਧੱਕੇ ਮਾਰ-ਮਾਰ ਕੇ ਬਾਹਰ ਕੱਢ ਦੇਣਗੇ ਅਤੇ ਸਿੱਖ ਕੌਮ ਨੂੰ ਪਰਵਾਰ-ਵਾਦ ਵਾਲੇ ਅਕਾਲੀ ਦਲ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਤੇ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੋਂ ਇਲਾਵਾ ਕਈ ਹੋਰ ਕਾਰਕੁੰਨ ਹਾਜਰ ਸਨ ।


