ਗੁਰਦਾਸਪੁਰ,28 ਮਈ ( ਸਰਬਜੀਤ ਸਿੰਘ)– ਲੋਕ ਸਭਾ ਦੀਆਂ ਚੋਣਾਂ ਦਾ ਚੋਣ ਪ੍ਰਚਾਰ ਹੁਣ ਸਿਖਰੇ ਤੇ ਹੈਂ,। ਆਖਰੀ ਗੇੜ’ਚ 1 ਜੂਨ ਨੂੰ ਪੰਜਾਬ ਦੀਆਂ 13 ਸੀਟਾ ਤੇ ਵੋਟਾਂ ਪੈ ਰਹੀਆਂ ਹਨ, ਸਤਾਧਾਰੀ ਤੇ ਵਿਰੋਧੀ ਧਿਰ ਦੇ ਕੌਮੀ ਲੀਡਰ ਇਥੇ ਆ ਕੇ ਜਿਥੇ ਲੋਕਾਂ ਨੂੰ ਆਪਣੀ ਆਪਣੀ ਪਾਰਟੀ ਨੂੰ ਵੋਟਾਂ ਪਾਉਣ ਤੇ ਝੂਠੇ ਵਾਅਦਿਆਂ ਰਾਹੀਂ ਭਰਮਾਉਣ ਲਈ ਸਿਰਤੋੜ ਯਤਨ ਕਰਨ’ਚ ਲੱਗੇ ਹੋਏ ਹਨ,ਉਥੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਗੰਦੀ ਰਾਜਨੀਤੀ ਕਰ ਰਹੇ ਹਨ, ਜਿਨ੍ਹਾਂ ਨੂੰ ਨੱਥ ਪਾਉਣ ਦਾ ਲੋਕਾਂ ਕੋਲ ਹੁਣ ਮੌਕਾ ਹੈ ਕਿਉਂਕਿ ਵੋਟ ਪਾਉਣਾ ਦੇਸ਼ ਦੇ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਅਤੇ ਸਭ ਨੂੰ ਆਪਣੇ ਇਸ ਹੱਕ ਦਾ ਅਜ਼ਾਦੀ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ, ਪਰ ਮਨੁੱਖ ਨੂੰ ਉਸ ਉਮੀਦਵਾਰ ਨੂੰ ਹੀ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ‘ਜੋ ਜਿੱਤ ਤੋਂ ਬਾਅਦ ਲੋਕਾਂ ਦੀਆਂ ਧਾਰਮਿਕ ਸਮਾਜਿਕ ਤੇ ਸੱਭਿਆਚਾਰਕ ਭਾਵਨਾਵਾਂ ਦੇ ਨਾਲ ਨਾਲ ਜਾਨ ਮਾਲ ਦੀ ਰਾਖੀ ਕਰਨ ਯੋਗ ਹੋਵੇ ਅਤੇ ਲੋਕਾਂ ਨਾਲ਼ ਚੋਣਾ ਸਮੇਂ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੋਵੇ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਹਨਾਂ ਚੋਣਾਂ ਵਿਚ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਅਕਾਲ ਤਖ਼ਤ ਸਾਹਿਬ ਦੇ ਮੁਹਤਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਦਿੱਤੇ ਹੁਕਮਾਂ ਦੀ ਤਾਮੀਲ ਕਰਦਿਆਂ ਕਰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲ ਤਖ਼ਤ ਸਾਹਿਬ ਦੇ ਮੁਹਤਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਲੇ ਫੈਸਲੇ ਦੀ ਹਮਾਇਤ, ਸ਼ਲਾਘਾ ਤੇ ਲੋਕਾਂ ਨੂੰ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਭਾਈ ਸਾਹਿਬ ਦੇ ਇਸ ਫ਼ੈਸਲੇ ਦੀ ਸਮੂਹ ਪੰਜਾਬੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਫ਼ੈਸਲਾ ਮੰਨਿਆ ਜਾ ਰਿਹਾ ਹੈ, ਕਿਉਂਕਿ ਬੀਤੇ ਸਮੇ’ਚ ਪੰਥਕ ਮਖੌਟੇ ਰਾਹੀਂ ਸਿੱਖ ਕੌਮ,ਸਿੱਖ ਪੰਥ ਦਾ ਵੱਡਾ ਘਾਣ ਕਰਕੇ ਪ੍ਰਵਾਰਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਸਿੱਖੀ ਦੇ ਦੁਸ਼ਮਣ ਬਾਦਲ ਕੇ ਚੋਣਾਂ ਵਿੱਚ ਪੰਥਕ ਮਖੌਟੇ ਰਾਹੀਂ ਲੋਕਾਂ ਨੂੰ ਲੋਕ ਸਭਾ ਦੀਆਂ ਚੋਣਾਂ’ਚ ਗੁੰਮਰਾਹ ਕਰ ਰਹੇ ਹਨ, ਭਾਈ ਖਾਲਸਾ ਨੇ ਦੱਸਿਆ ਭਾਈ ਮੰਡ ਸਾਹਿਬ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਉਣ ਦਾ ਸਾਡਾ ਪੰਥਕ ਫਰਜ ਤੇ ਹੱਕ ਬਣਦਾ ਹੈ ਤਾਂ ਕਿ ਆਪਾਂ ਬਾਦਲਾਂ ਤੋਂ ਆਪਣੀ ਪੰਥਕ ਹੋਂਦ ਬਚਾ ਸਕੇ।
ਭਾਈ ਖਾਲਸਾ ਨੇ ਦੱਸਿਆ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਲਕਾ ਫਿਰੋਦਕੋਟ ਰਿਜ਼ਰਵ ਤੋਂ ਭਾਈ ਸਰਬਜੀਤ ਸਿੰਘ ਮਲੋਆ ਜੋਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਹਨ ਦੇ ਹੱਕ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਤੋਂ ਉਪਰੰਤ ਫਰੀਦਕੋਟ ਹਲਕੇ ਤੋਂ ਬਾਦਲ ਵਿਰੋਧੀ ਪੰਥਕ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ, ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ ਜਿਹੇ ਸਾਰੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜੋ ਬਾਦਲ ਵਿਰੋਧੀ ਹਨ, ਭਾਈ ਖਾਲਸਾ ਨੇ ਦੱਸਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਕਾਲ ਤਖ਼ਤ ਸਾਹਿਬ ਦੇ ਮੁਹਤਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਦਿੱਤੇ ਬਿਆਨ ਦੀ ਹਮਾਇਤ ਕਰਦੀ ਹੋਈ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਮਲੋਆ, ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ, ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਪੁਰਜ਼ੋਰ ਸ਼ਬਦਾਂ’ਚ ਅਪੀਲ ਕਰਦੀ ਹੈ ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਸਲਾਹਕਾਰ, ਭਾਈ ਗੁਰਜਸਪ੍ਰੀਤ ਸਿੰਘ ਮਜੀਠਾ ਭਾਈ ਸੁਖਦੇਵ ਸਿੰਘ ਖੱਸਣ ਕਪੂਰਥਲਾ ਆਦਿ ਆਗੂ ਹਾਜ਼ਰ ਸਨ ।।