ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ , ਗੁਰਦਾਸਪੁਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਪੋਲਿੰਗ ਸ਼ਟੇਸ਼ਨਾ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਦਫਤਰ ਡਿਪਟੀ ਕਮਿਸ਼ਨਰ, ਜ਼ਿਲ੍ਹਾ ਕੰਪਲੈਕਸ ਗੁਰਦਾਸਪੁਰ ਵਿਖੇ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਸ਼ਪੈਸ਼ਲ ਇੰਟਸ਼ਿਵ ਰਿਵੀਜ਼ਨ (ਐਸ ਆਈ ਆਰ) ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਵਾਈ ਗਈ ਹੈ । ਰੈਸ਼ਨੇਲਾਈਜ਼ੇਸ਼ਨ ਕਰਦੇ ਸਮੇਂ ਮੈਨੂਅਲ ਆਫ ਪੋਲਿੰਗ ਸਟੇਸ਼ਨ 2020 ਅਤੇ ਉਕਤ ਪੱਤਰ ਵਿਚ ਦਰਜ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੋਲਿੰਗ ਸਟੇਸ਼ਨਾਂ ਦੀਆਂ ਤਜਵੀਜ਼ਾਂ ਤਿਆਰ ਕੀਤੀਆ ਗਈਆ ਹਨ।
ਉਹਨਾ ਦੱਸਿਆ ਕਿ ਹਰੇਕ ਪੋਲਿੰਗ ਸਟੇਸ਼ਨ ਦੀ ਕਟ ਆਫ ਲਿਮਟ 1200 ਵੋਟਰ ਰੱਖੀ ਗਈ ਹੈ। ਸ਼ਹਿਰੀ ਖੇਤਰ ਵਿਚ 4 ਤੋਂ ਵੱਧ ਅਤੇ ਪੇਂਡੂ ਖੇਤਰ ਵਿਚ 2 ਤੋਂ ਵੱਧ ਪੋਲਿੰਗ ਸਟੇਸ਼ਨ ਇੱਕ ਬਿਲਡਿੰਗ ਵਿਚ ਨਹੀਂ ਹਨ, ਪੋਲਿੰਗ ਸਟੇਸ਼ਨ ਬਣਾਉਣ ਸਮੇਂ ਸਰਕਾਰੀ ਇਮਾਰਤਾਂ (ਖਾਸ ਤੌਰ ਤੇ ਸਕੂਲਾਂ/ਕਾਲਜਾਂ) ਨੂੰ ਹੀ ਤਰਜੀਹ ਦਿੱਤੀ ਗਈ ਹੈ, ਹਰੇਕ ਪੋਲਿੰਗ ਸ਼ਟੇਸ਼ਨ ਵਿੱਚ ਵੋਟਰਾਂ ਦੀ ਸਹੂਲਤਾਂ (ਜਿਵੇਂ ਕਿ ਪੀਣ ਵਾਲਾ ਪਾਣੀ, ਰੈਂਪ, ਲੋੜੀਂਦਾ ਫਰਨੀਚਰ, ਸਹੀ ਰੋਸ਼ਨੀ, ਹੈਲਪ ਡੈਸਕ, ਸਹੀ ਸਾਈਨ ਬੋਰਡ, ਟਾਇਲਟ ਆਦਿ) ਦਾ ਪ੍ਰਬੰਧ ਹੈ, ਕਿਸੇ ਵੀ ਰਾਜਸੀ ਪਾਰਟੀ ਦਾ ਦਫਤਰ ਪੋਲਿੰਗ ਸਟੇਸ਼ਨ ਦੀ ਹੱਦ ਤੋਂ 100 ਮੀਟਰ ਦੇ ਘੇਰੇ ਵਿਚ ਨਹੀਂ ਹੈ, ਕਿਸੇ ਪੁਲਿਸ ਸਟੇਸ਼ਨ/ਹਸਪਤਾਲ/ਜੰਝ ਘਰ ਧਰਮਸ਼ਾਲਾ/ਮੰਦਿਰ ਜਾਂ ਧਾਰਮਿਕ ਸਥਾਨ ਦੇ ਅੰਦਰ ਪੋਲਿੰਗ ਸਟੇਸ਼ਨ ਦੀ ਸਥਾਪਨਾ ਨਹੀਂ ਕੀਤੀ ਗਈ। ਸਾਰੇ ਪੋਲਿੰਗ ਸਟੇਸ਼ਨ ਗਰਾਉਂਡ ਫਲੋਰ ‘ਤੇ ਹੀ ਸਥਾਪਿਤ ਹਨ,ਕੋਈ ਵੀ ਪੋਲਿੰਗ ਸਟੇਸ਼ਨ ਪੋਲਿੰਗ ਏਰੀਏ ਤੋਂ ਬਾਹਰ ਨਹੀਂ ਹੈ ,ਕਿਸੇ ਵੀ ਵੋਟਰ ਨੂੰ ਵੋਟਾਂ ਪਾਉਣ ਲਈ 2 ਕਿਲੋਮੀਟਰ ਤੋਂ ਵੱਧ ਸਫਰ ਤਹਿ ਨਹੀ ਕਰਨਾ ਪੈਂਦਾ , ਪੋਲਿੰਗ ਸਟੇਸ਼ਨਾਂ ਦੇ ਕਮਰੇ ਦਾ ਏਰੀਆ 20 ਸਕੇਅਰ ਮੀਟਰ ਤੋਂ ਘੱਟ ਨਹੀ ਹੈ ਅਤੇ ਕਮਰੇ ਦੇ 2 ਦਰਵਾਜ਼ੇ ਹਨ।
ਉਹਨਾ ਦੱਸਿਆ ਕਿ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਸਮੂਹ ਪੋਲਿੰਗ ਸਟੇਸ਼ਨਾਂ ਦੀ 100% ਵਾਸਤਵਿਕ ਪੜਤਾਲ ਕਰਵਾਈ ਗਈ ਹੈ। ਪੜਤਾਲ ਕਰਵਾਉਣ ਉਪਰੰਤ ਈ.ਆਰ.ਓ. ਪੱਧਰ ਤੇ ਰਾਜਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਕੇ ਪੋਲਿੰਗ ਸਟੇਸ਼ਨਾ ਦੀ ਤਜਵੀਜ ਤਿਆਰ ਕੀਤੀ ਗਈ ਹੈ। ਉਹਨਾ ਦੱਸਿਆ ਕਿ ਤਜਵੀਜ਼ਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਵਿਚ ਤਬਦੀਲੀਆਂ ਹੋਈਆਂ ਹਨ।
ਉਹਨਾਂ ਦੱਸਿਆ ਕਿ (4) ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ 207 ਪੋਲਿੰਗ ਬੂਥ ਸਨ ਅਤੇ ਰੈਸ਼ਨੇਲਾਈਜ਼ੇਸ਼ਨ ਕਰਨ ਉਪਰੰਤ ਗਿਣਤੀ 212 ਹੋ ਗਈ ਹੈ। ਇਸੇ ਤਰ੍ਹਾਂ (5) ਦੀਨਾਨਗਰ (ਐਸ ਸੀ) ਹਲਕੇ ਦੇ 229 ਪੋਲਿੰਗ ਬੂਥ ਸਨ ਅਤੇ ਰੈਸ਼ਨੇਲਾਈਜ਼ੇਸ਼ਨ ਕਰਨ ਉਪਰੰਤ 234 ਹੋ ਗਈ, (6 ) ਕਾਦੀਆਂ ਹਲਕੇ ਦੇ 223 ਪੋਲਿੰਗ ਬੂਥ ਸਨ ਅਤੇ ਰੈਸ਼ਨੇਲਾਈਜ਼ੇਸ਼ਨ ਕਰਨ ਉਪਰੰਤ 228 ਹੋ ਗਈ, (7) ਬਟਾਲਾ ਹਲਕੇ ਦੇ 201 ਪੋਲਿੰਗ ਬੂਥ ਸਨ ਅਤੇ ਰੈਸ਼ਨੇਲਾਈਜ਼ੇਸ਼ਨ ਕਰਨ ਉਪਰੰਤ 214 ਹੋ ਗਈ, (8) ਸ਼੍ਰੀ ਹਰਗੋਬਿਦਪੁਰ (ਐਸ ਸੀ) ਹਲਕੇ ਦੇ 226 ਪੋਲਿੰਗ ਬੂਥ ਸਨ ਅਤੇ ਰੈਸ਼ਨੇਲਾਈਜ਼ੇਸ਼ਨ ਕਰਨ ਉਪਰੰਤ 231 ਹੋ ਗਈ। (9)ਫਤਿਹਗ੍ਹੜ ਚੂੜੀਆ ਹਲਕੇ ਦੇ 226 ਪੋਲਿੰਗ ਬੂਥ ਸਨ ਅਤੇ ਰੈਸ਼ਨੇਲਾਈਜ਼ੇਸ਼ਨ ਕਰਨ ਉਪਰੰਤ 231 ਹੋ ਗਈ ਅਤੇ ਇਸੇ ਤਰ੍ਹਾਂ (10) ਡੇਰਾ ਬਾਬਾ ਨਾਨਕ ਹਲਕੇ ਦੇ 241 ਪੋਲਿੰਗ ਬੂਥ ਸਨ ਅਤੇ ਰੈਸ਼ਨੇਲਾਈਜ਼ੇਸ਼ਨ ਕਰਨ ਉਪਰੰਤ 250 ਹੋ ਗਈ ਹੈ। ਉਕਤ ਅਨੁਸਾਰ ਜ਼ਿਲ੍ਹੇ ਵਿਚ 51 ਨਵੇ ਪੋਲਿੰਗ ਸ਼ਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ 4 ਪੋਲਿੰਗ ਸ਼ਟੇਸ਼ਨ ਮਰਜ ਕੀਤੇ ਗਏ ਹਲ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਪੋਲਿੰਗ ਸ਼ਟੇਸ਼ਨਾਂ ਦੀ ਗਿਣਤੀ 1600 ਹੋ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣ ਹਲਕਾ 6-ਕਾਦੀਆਂ ਦੇ ਪੋਲਿੰਗ ਸਟੇਸ਼ਨ ਨੂੰ 105 ਵਿੱਚ ਦਰਜ ਤਿੱਬੜੀ ਮਿਲਟਰੀ ਕੈਂਟ ਦੇ ਆਰਮੀ ਪ੍ਰਸੋਨਲਤ ਮੂਵ ਹੋਣ ਕਾਰਨ ਪੋਲਿੰਗ ਸਟੇਸਨ ਨੰਬਰ 105 ਨੂੰ ਪੋਲਿੰਗ ਸਟੇਸ਼ਨ ਨੰਬਰ 104 ਵਿੱਚ ਮਰਜ ਕਰ ਦਿੱਤਾ ਗਿਆ ਹੈ।ਚੋਣ ਹਲਕਾ 10-ਡੇਰਾ ਬਾਬਾ ਨਾਨਕ ਦੇ ਪੋਲਿੰਗ ਸਟੇਸ਼ਨ ਨੰਬਰ 59 ਨੂੰ ਪੋਲਿੰਗ ਸਟੇਸ਼ਨ ਨੂੰ 58 ਵਿੱਚ ਮਰਜ ਕਰ ਦਿੱਤਾ ਗਿਆ ਹੈ।ਚੋਣ ਹਲਕਾ 7 -ਬਟਾਲਾ ਦਾ ਪੋਲਿੰਗ ਸਟੇਸਨ 27 ਨੂੰ ਪੋਲਿੰਗ ਸਟੇਸ਼ਨ ਨੰ 8 ਅਤੇ 9 ਵਿੱਚ ਮਰਜ ਕੀਤਾ ਗਿਆ ਹੈ।ਚੋਣ ਹਲਕਾ 8-ਸ੍ਰੀ ਹਰਗੋਬਿੰਦਪੁਰ (ਅ.ਜ.) ਦਾ ਪੋਲਿੰਗ ਸਟੇਸ਼ਨ ਨੰ. 219 ਤੇ 220 ਨੂੰ ਮਰਜ ਕਰ ਦਿੱਤਾ ਗਿਆ ਹੈ।
ਉਹਨਾ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਬੇਨਤੀ ਕਿ ਅਨੈਕਚਰ-1 ਅਨੁਸਾਰ ਤਜਵੀਜ਼ਾਂ ਸਬੰਧੀ ਜੇਕਰ ਸੁਝਾਓ ਦੇਣਾ ਚਾਹੁੰਦੇ ਹਨ, ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਿਤੀ 09.07.2026 (ਸ਼ੁੱਕਰਵਾਰ) ਨੂੰ ਸਵੇਰੇ 9.00 ਵਜੇ ਤੱਕ ਆਪਣੇ ਸੁਝਾਅ ਜ਼ਿਲ੍ਹਾ ਚੋਣ ਦਫਤਰ ਗੁਰਦਾਸਪੁਰ ਨੂੰ ਭੇਜੇ ਜਾਣ, ਤਾਂ ਜੋ ਸਮੇਂ ਸਿਰ ਲੋੜੀਂਦੀਆ ਸੋਧਾਂ ਕੀਤੀਆ ਜਾਣ ਸਕਣ ਤਾਂ ਜੋ ਫਾਈਨਲ ਤਜਵੀਜ਼ ਪ੍ਰਵਾਨਗੀ ਲਈ ਮੁੱਖ ਚੋਣ ਅਫਸਰ, ਪੰਜਾਬ ਨੂੰ ਭੇਜੀ ਜਾ ਸਕੇ।
ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ), ਮਨਜਿੰਦਰ ਸਿੰਘ ਚੋਣ ਤਹਿਸੀਲਦਾਰ, ਕਾਂਗਰਸ ਤੋਂ ਦਫਤਰੀ ਸੈਕਟਰੀ ਗੁਰਵਿੰਦਰ ਲਾਲ ਅਤੇ ਪੀ.ਏ. ਮਨਦੀਪ ਕੁਮਾਰ,ਬਾਜਪਾ ਦੇ ਇੰਚਾਰਜ ਰਜਤ ਗੋਇਲ,ਬਸਪਾ ਦੇ ਇੰਚਾਰਜ ਰਨਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਚੌਧਰੀ,ਅਕਾਲੀ ਦਲ ਤੋਂ ਪੀ.ਏ. ਤੇਜਬੀਰ ਸਿੰਘ, ਆਮ ਆਦਮੀ ਪਾਰਟੀ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ ਅਤੇ ਕੋਆਰਡੀਨੇਟਰ ਸ਼ੁਭਦੀਪ ਮੌਜੂਦ ਸਨ।


