ਪਾਣੀ ਕਾਰਨ ਸਕੂਲ ਵਿੱਚ ਬਣੇ ਬਾਥਰੂਮਾਂ ਦੀ ਖਸਤਾ ਹੁੰਦੀਆਂ ਜਾ ਰਹੀਆਂ ਹਨ ਕੰਧਾਂ
ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)–ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਫਸਲੀ ਵਿਭਿੰਨਤਾ ਕਰਨਾ ਹੈ। ਪਰ ਇਸਦੇ ਉਲਟ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰਦੋਬਥਵਾਲਾ ਵਿਖੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਬਾਥਰੂਮ ਉਤੇ ਲੱਗੀ ਪਾਣੀ ਦੀ ਟੈਂਕੀ ਨਾਲ ਲੱਗੇ ਪਾਈਪਾਂ ’ਚੋਂ ਵੱਗ ਰਿਹਾ ਹੈ। ਜਿਸ ਕਰਕੇ ਬਾਥਰੂਮ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ ਅਤੇ ਇਸ ਵਿੱਚ ਦਰਾੜਾ ਪੈ ਗਈਆ ਹਨ। ਜਿਸ ਨਾਲ ਕਿਸੇ ਵੀ ਸਮੇਂ ਕੋਈ ਅਣਸੁੱਖਾਵੀ ਘਟਨਾ ਹੋ ਸਕਦੀ ਹੈ। ਪਰ ਇਸ ਦੇ ਬਾਵਜੂਦ ਸਕੂਲ ਸਟਾਫ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਡੀ.ਈ.ਓ (ਪ੍ਰਾਇਮਰੀ)-
ਜਦੋਂ ਡੀ.ਈ.ਓ (ਪ੍ਰਾਇਮਰੀ) ਅਮਰਜੀਤ ਸਿੰਘ ਭਾਟੀਆ ਨਾਲ ਗੱਲ ਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਮਾਮਲਾ ਉਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ। ਸਬੰਧਿਤ ਜੇ.ਈ ਵਾਟਰ ਸਪਲਾਈ ਨੂੰ ਭੇਜ ਕੇ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ।


