ਗੁਰਦਾਸਪੁਰ, 6 ਮਈ ( ਸਰਬਜੀਤ ਸਿੰਘ)– ਸ਼੍ਰੀਨਗਰ ਦੇ ਅਨੰਤਨਾਗ ‘ਚ ਅੱਤਵਾਦੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਅਨੰਤਨਾਗ ਦੀਆਂ ਪਹਾੜੀਆਂ ‘ਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਜਵਾਨਾਂ ਦੀ ਗੱਡੀ ਅਚਾਨਕ ਖਾਈ ‘ਚ ਡਿੱਗ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ 8 ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਦੋਂਕਿ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ 19 ਆਰਆਰ ਅਨੰਤਨਾਗ ਵਿੱਚ ਤਾਇਨਾਤ ਲਾਂਸ ਨਾਇਕ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ।
ਉਹ ਛੁੱਟੀ ਪੂਰੀ ਕਰਕੇ ਆਪਣੀ ਯੂਨਿਟ ਵਿੱਚ ਪਰਤਿਆ ਅਤੇ ਇੱਕ ਮਹੀਨਾ ਪਹਿਲਾਂ ਉਸਨੇ ਕੱਲ੍ਹ ਸ਼ਾਮ ਨੂੰ ਆਪਣੇ ਘਰ ਵੀਡੀਓ ਕਾਲ ‘ਤੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ ਅਤੇ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਨੌਜਵਾਨ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਸ਼ਹਾਦਤ ਦਾ ਜਾਮ ਪੀ ਗਿਆ । ਛੋਟੇ ਬੱਚੇ, ਜੋ ਕਿ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ, ਦਾ ਐਤਵਾਰ ਨੂੰ ਉਸਦੇ ਪਿੰਡ ਸਰਾਵਾਂ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।