ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨ ਕਰਨ ਜਾਣ ਵਾਲੇ ਸਾਰੇ ਸਿੱਖ਼ਾਂ ਨੂੰ ਖੁਸ਼ ਕਰਨ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਰਹੇ ਪ੍ਰਦੇਸ਼ ਦਿਹਾੜੇ ਤੋਂ ਪਹਿਲਾਂ ਹੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਹਵਾਈ ਉਡਾਣ ਸ਼ੁਰੂ ਕਰਨ ਵਾਲਾ ਇਕ ਇਤਿਹਾਸਕ ਫੈਸਲਾ ਲੈ ਕੇ ਬਹੁਤ ਹੀ ਸ਼ਲਾਘਾਯੋਗ ਤੇ ਸਮੇਂ ਦੇ ਨਾਲ ਨਾਲ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਲਿਆ ਹੈ। ਇਸ ਫੈਸਲੇ ਨਾਲ ਪੰਜਾਬ ਤੋਂ ਹਜ਼ੂਰ ਸਾਹਿਬ ਸੱਚਖੰਡ ਨਾਂਦੇੜ ਜਾਣ ਅਤੇ ਨਾਂਦੇੜ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਈ ਹੈ ਅਤੇ ਉਹ ਸਾਰੇ ਇਸ ਫੈਸਲੇ ਤੇ ਬਾਗ਼ੋਂ-ਬਾਗ ਹੋ ਗਏ ਪਏ ਹਨ ਤੇ ਮੰਗ ਕਰ ਰਹੇ ਹਨ ਕਿ ਇਸ ਉਡਾਣ ਦਾ ਕਿਰਾਇਆ ਘੱਟ ਰੱਖਿਆ ਜਾਵੇ ਤਾਂ ਕਿ ਹਰ ਮੱਦ ਵਰਗ ਨਾਲ ਸਬੰਧਤ ਲੋਕ ਇਸ ਦਾ ਲਾਭ ਪ੍ਰਾਪਤ ਕਰਨ ਯੋਗ ਬਣ ਸਕਣ, ਇਸ ਫੈਸਲੇ ਦਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮ.ਪੀ ਔਜਲਾ ਦੇ ਨਾਲ ਨਾਲ ਹਰ ਸਾਲ ਦੁਸ਼ਹਿਰੇ ਮੌਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਜਥੇਦਾਰ ਬਾਬਾ ਸੁੱਖਾ ਸਿੰਘ ਜੀ ਮੰਨਣ ਸ਼ਹੀਦੀ ਦੇਗਾਂ ਵਾਲੇ, ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਫਿਲੌਰ,ਸੰਤ ਬਾਬਾ ਜਰਨੈਲ ਸਿੰਘ ਆਲੋਵਾਲ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਦਲ, ਜਥੇਦਾਰ ਬਾਬਾ ਸੁੱਖਪਾਲ ਸਿੰਘ ਫੂਲ ਬਠਿੰਡਾ ਮਾਲਵਾ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਤੋਂ ਇਲਾਵਾ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਐਲਾਨ ਦਾ ਸਵਾਗਤ ਕੀਤਾ ਗਿਆ, ਐਮ ਪੀ ਔਜਲਾ ਨੇ ਇਹ ਖਦਸ਼ਾ ਵੀ ਜਿਤਾਇਆ ਕੇ ਚੋਣਾਂ ਨੂੰ ਲੈਕੇ ਤਾਂ ਪ੍ਰਧਾਨ ਮੰਤਰੀ ਨੇ ਇਹ ਫੈਸਲਾ ਤਾਂ ਨਹੀਂ ਲਿਆ,ਪਰ ਫਿਲਹਾਲ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਮੰਗ ਵੀ ਰੱਖੀ ਗਈ ਹੈ ਕਿ ਇਸ ਉਡਾਉਣ ਦਾ ਕਿਰਾਇਆ ਵੀ ਘੱਟ ਰੱਖਿਆ ਜਾਵੇ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਸ ਉਡਾਣ ਦਾ ਲਾਭ ਪ੍ਰਾਪਤ ਕਰ ਸਕਣਯੋਗ ਬਣ ਸਕਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਨੂੰ ਸਿੱਧੀ ਉਡਾਣ ਦਾ ਐਲਾਨ ਕੀਤੇ ਜਾਣ ਦੀ ਸ਼ਲਾਘਾ ਅਤੇ ਦਾ ਇਸ ਕਿਰਾਇਆ ਘੱਟ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਪਹਿਲਾਂ ਵੀ ਉਡਾਣ ਸ਼ੁਰੂ ਕੀਤੀ ਗਈ ਸੀ, ਪਰ ਬੰਦ ਕਰ ਦਿੱਤੀ ਜਾਂਦੀ ਰਹੀ, ਜਿਸ ਕਰਕੇ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਨੂੰ ਜਾਣ ਵਾਲੇ ਯਾਤਰੂਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਫੈਸਲੇ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਉਣ ਵਾਲੇ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਨਕਮਸਤ ਹੋ ਕੇ ਨਾਂਦੇੜ ਸਾਹਿਬ ਜਾਣ ਵਾਲੇ ਸਾਰੇ ਯਾਤਰੂਆਂ ਨੂੰ ਇੱਕ ਵੱਡੀ ਸਹੂਲਤ ਪ੍ਰਾਪਤ ਹੋ ਜਾਵੇਗੀ, ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਇੱਕ ਉਡਾਣ ਆਦਮਪੁਰ ਹਵਾਈ ਅੱਡੇ ਤੋਂ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਨੂੰ ਜਾਂਦੀ ਵੀ ਹੈ, ਪਰ ਉਹ ਰਸਤੇ’ਚ ਰੁਕ ਕੇ ਜਾਂਦੀ ਹੈ ਅਤੇ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਭਾਈ ਖਾਲਸਾ ਨੇ ਕਿਹਾ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਅਤੇ ਐਲਾਨ ਨਾਲ ਜਿਥੇ ਅਜਿਹੇ ਸਾਰੇ ਯਾਤਰੂ ਬਾਗ਼ੋਂ ਬਾਗ਼ ਹੋਏ ਪਏ ਹਨ, ਉਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਦਾ ਹਵਾਈਂ ਕਰਾਇਆ ਆਉਂਣ ਜਾਣ ਦਾ 8000 ਤੋਂ ਘੱਟ ਹੀ ਰੱਖਿਆ ਜਾਵੇ, ਤਾਂ ਕਿ ਹਰ ਇਨਸਾਨ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਸਕੇ, ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਲੈ ਗਏ ਇਸ ਫੈਸਲੇ ਦੀ ਪੁਰਜ਼ੋਰ ਸ਼ਬਦਾਂ’ਚ ਹਮਾਇਤ ਸ਼ਲਾਘਾ ਕਰਦਿਆਂ ਹੋਇਆ ਮੰਗ ਕਰਦੀ ਹੈ ਕਿ ਇਸ ਉਡਾਉਣ ਦਾ ਕਿਰਾਇਆ ਬਹੁਤ ਘੱਟ ਤੇ ਸੀਮਤ ਰੱਖਿਆ ਜਾਵੇ ਤਾਂ ਕਿ ਵੱਧ ਤੋਂ ਵੱਧ ਲਾਭ ਪਾਤਰੀ ਇਸ ਦਾ ਲਾਭ ਪ੍ਰਾਪਤ ਕਰ ਸਕਣ । ਇਸ ਵਕਤ ਭਾਈ ਖਾਲਸਾ ਨਾਲ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਜ਼ਿਲਾ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਫਿਰੋਜ਼ਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ, ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਮਨਜਿੰਦਰ ਸਿੰਘ ਖਾਲਸਾ ਅਤੇ ਭਾਈ ਸੁਰਜੀਤ ਸਿੰਘ ਕਮਾਲਕੇ, ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਤੇ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।