ਜਿਲਾ ਗੁਰਦਾਸਪੁਰ ਤੋਂ ਛੱਤੀ ਵਿਦਿਆਰਥੀ ਇਸ ਕਾਨਫਰੰਸ ਵਿੱਚ ਭਾਗ ਲੈਣਗੇ
ਬਟਾਲਾ, ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)– ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਵਲੌਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਪ੍ਰੋਜੈਕਟ “ਨਵੀਆਂ ਕਲਮਾਂ, ਨਵੀਂ ਉਡਾਣ “ ਤਹਿਤ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਤੇ ਮੰਚ ਉੱਤੇ ਮੌਕਾ ਦੇਣ ਲਈ 16 ਅਤੇ 17 ਨਵੰਬਰ 2024 ਨੂੰ ਅਕਾਲ ਕਾਲਜ ਮਸਤੂਆਣਾ (ਸੰਗਰੂਰ)ਵਿੱਖੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਹੋ ਰਹੀ ਹੈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਤੇ ਵਿਦੇਸ਼ਾਂ ਵਿੱਚੋਂ ਵੱਡੀ ਗਿਣਤੀ ਵਿੱਚ ਬੱਚੇ ਭਾਗ ਲੈਣ ਲਈ ਪਹੁੰਚ ਰਹੇ ਹਨ। ਉਹਨਾਂ ਦੇ ਰਹਿਣ ਅਤੇ ਖਾਣ ਪੀਣ ਦੇ ਸਾਰੇ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਚੁੱਕੇ ਹਨ। ਵੱਖ ਵੱਖ ਵਰਗਾਂ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਪਹਿਲਿਆਂ ਤਿੰਨ ਪੁਜ਼ੀਸ਼ਨਾਂ ਤੇ ਆਉਣ ਵਾਲੇ ਬੱਚਿਆਂ ਨੂੰ “ਸਵ ਸਰਦਾਰ ਅਰਜਨ ਸਿੰਘ ਬਾਠ ਯਾਦਗਾਰੀ ਅਵਾਰਡ ਤੇ ਨਕਦ ਇਨਾਮ ਦਿੱਤੇ ਜਾਣਗੇ।
ਜਿਲਾ ਗੁਰਦਾਸਪੁਰ ਤੋਂ ਟੀਮ ਇੰਚਾਰਜ ਤੇ ਮੁੱਖ ਸੰਪਾਦਕ ਸਤਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ 36 ਵਿਦਿਆਰਥੀ ,ਉਹਨਾਂ ਦੇ ਗਾਇਡ ਅਧਿਆਪਕ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹਨ। ਜਿਲਾ ਟੀਮ ਮੈਂਬਰ ਰਣਜੀਤ ਕੌਰ ਬਾਜਵਾ, ਕਮਲਜੀਤ ਕੌਰ ,ਨਵਜੋਤ ਕੌਰ ਬਾਜਵਾ ,ਗਗਨਦੀਪ ਸਿੰਘ ,ਸੁੱਖਵਿੰਦਰ ਬਾਜਵਾ ਵੱਲੋਂ ਸਿੱਖਿਆ ਵਿਭਾਗ ਦੇ ਡਿਪਟੀ ਡੀ ਈ ਓ (ਸ )ਸ ਲਖਵਿੰਦਰ ਸਿੰਘ ,ਡਿਪਟੀ ਡੀ ਈ ਓ (ਅ ) ਡਾ ਅਨਿਲ ਸ਼ਰਮਾ, ਜਿਲਾ ਭਾਸ਼ਾ ਅਫ਼ਸਰ ਡਾ ਪਰਮਜੀਤ ਸਿੰਘ ਕਲਸੀ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਸੱਦਾ ਪੱਤਰ ਦਿੱਤੇ ਹਨ। ਉਹਨਾਂ ਨੇ ਇਸ ਨਿਵੇਕਲੇ ਪ੍ਰੋਜੈਕਟ ਦੀ ਬਹੁਤ ਸ਼ਲਾਘਾ ਕੀਤੀ। ਇਸ ਪ੍ਰੋਜੈਕਟ ਤਹਿਤ ਜਿਲੇ ਦੀ ਤੀਸਰੀ ਕਿਤਾਬ ਛੱਪਣ ਲਈ ਜਾ ਚੁੱਕੀ ਹੈ। ਸਾਹਿਤ ਜਗਤ ਵਿੱਚ ਬਾਲ ਲੇਖਕਾਂ ਦੀ ਇਹ ਪਹਿਲੀ ਕਾਨਫਰੰਸ ਹੈ ਜੋ ਕਿ ਇਤਿਹਾਸਿਕ ਮੀਲ ਪੱਥਰ ਸਥਾਪਿਤ ਕਰੇਗੀ।



