ਗੁਰਦਾਸਪੁਰ, 20 ਜੂਨ (ਸਰਬਜੀਤ)–ਥਾਣਾ ਸਿਟੀ ਪੁਲਸ ਵੱਲੋਂ ਨੌਜਵਾਨ ’ਤੇ ਹਮਲਾ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ ਕਰੀਬ 10 ਹਮਲਾਵਰਾਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।
ਗੋਰਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਸੋਹਵਾਲ ਨੇ ਦੱਸਿਆ ਕਿ ਉਹ ਬ੍ਰਦਰਜ ਕੈਟਰ ਰੈਸਟੋਰੈਂਟ ਰੰਧਾਵਾ ਕਲੌਨੀ ਵਿਖੇ ਮਿਹਨਤ ਮਜਦੂਰੀ ਕਰਦਾ ਹੈ। 17 ਜੂਨ ਨੂੰ ਉਹ ਰੈਸਟੋਰੈਂਟ ਵਿਖੇ ਹਾਜਰ ਸੀ ਕਿ ਦੋਸ਼ੀ ਸਾਹਿਬਦੀਪ ਸਿੰਘ ਇੱਕ ਲੜਕੀ ਨੂੰ ਲੈ ਕੇ ਰੈਸਟੋਰੈਂਟ ਵਿੱਚ ਆਇਆ। ਜਿਸ ’ਤੇ ਉਸਨੇ ਉਸਨੂੰ ਕਿਹਾ ਕਿ ਉਹ ਨਾਬਾਲਿਕ ਲੜਕੀ ਨੂੰ ਨਹੀ ਬੈਠਣ ਦਿੰਦੇ ਤੇ ਲੜਕੀ ਦਾ ਅਧਾਰ ਕਾਰਡ ਦਿਖਾਉਣ ਲਈ ਕਿਹਾ ਤਾਂ ਦੋਸ਼ੀ ਲੜਕੀ ਨੂੰ ਲੈ ਕੇ ਬੁੜਬੁੜ ਕਰਦਾ ਚਲਾ ਗਿਆ ਤਾਂ ਉੱਕਤ ਦੋਸ਼ੀ ਸਾਹਿਬਦੀਪ ਸਿੰਘ
ਆਪਣੇ ਸਾਥੀ ਗੁਨੁੰ ਸਰਮਾਂ ਪੁੱਤਰ ਰਜਨੀਸ ਕਾਂਤ ਵਾਸੀ ਗੋਪਾਲ ਨਗਰ, ਅਗਮ ਸਰਮਾ ਬੇਕਰੀ ਵਾਲੀ ਗਲੀ, ਕਰਨ ਰਾਜਪੂਤ ਵਾਸੀ ਫੱਤਾ ਹਾਲਵਾਈ ਦੇ ਸਾਹਮਣੇ ਵਾਲੀ ਗਲੀ, ਅਨੁਰਾਗ ਸੋਢੀ, ਲਵ ਸਰਮਾ ਵਾਸੀਆਂਨ ਗੁਰਦਾਸਪੁਰ ਅਤੇ 3/4 ਅਣਪਛਾਤੇ ਵਿਅਕਤੀਅ ਗੱਡੀ ਫੋਰਡ ਫਿਸਟਾ ਅਤੇ ਮੋਟਰਸਾਇਕਲ ਤੇ ਸਵਾਰ ਹੋ ਕੇ ਰੈਸਟੋਰੈਂਟ ਵਿਖੇ ਆਏ ਅਤੇ ਦਸਤੀ ਹਥਿਆਰ ਨਾਲ ਮਾਰ ਦੇਣ ਦੀ ਨਿਯਤ ਨਾਲ ਮੁਦਈ ਦੇ ਸਾਥੀ ਸਿਵ ਕੁਮਾਰ ਨੂੰ ਸੱਟਾ ਮਾਰ ਕੇ ਜਖਮੀ ਕਰ ਦਿੱਤਾ। ਜਦ ਉਹ ਛੁਡਾਉਣ ਲਈ ਅੱਗੇ ਹੋਇਆ ਤਾਂ ਦੋਸੀਆਂ ਨੇ ਉਸਨੂੰ ਵੀ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ।