ਸੰਸਥਾ ਵਿਚ ਕੋਰਸ ਕਰਕੇ ਨੌਜਵਾਨ ਚੰਗੀਆਂ ਕੰਪਨੀਆਂ ਵਿੱਚ ਕਰ ਸਕਦੇ ਹਨ ਨੌਕਰੀਆਂ ਹਾਸਲ

ਪੰਜਾਬ

ਗੁਰਦਾਸਪੁਰ, 19 ਜੂਨ (ਸਰਬਜੀਤ)-— ਸੀ.ਬੀ. ਏ ਇਨਫੋਟੈਕ ਦੇ ਮੈਨਿਜੰਗ ਡਾਇਰੈਕਟਰ ਇਂਜੀ. ਸੰਜੀਵ ਕੁਮਾਰ ਨੇ ਦੱਸਿਆ ਕਿ ਆਈ. ਟੀ. ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਜਿਲ੍ਹਾ ਗੁਰਦਾਸਪੁਰ ਅੰਦਰ ਮਸ਼ਹੂਰ ਆਈ. ਟੀ ਕੰਪਨੀ ਸੀ. ਬੀ. ਏ ਇਨਫੋਟੈਕ ਵੱਖ ਵੱਖ ਆਈ. ਟੀ ਨਾਲ ਸਬੰਧਤ ਕੋਰਸ ਕਰਵਾ ਰਹੀ ਹੈ ਅਤੇ ਹੁਣ ਤੱਕ ਸੈਂਕੜੇ ਵਿਦਿਆਰਥੀ ਸੀ. ਬੀ. ਏ ਇੰਨਫੋਟੈਕ ਤੋਂ ਆਪਣੇ ਕੋਰਸ ਮੁਕੰਮਲ ਕਰਕੇ ਨੌਕਰੀਆਂ ਹਾਸਲ ਕਰ ਚੁੱਕੇ ਹਨ।

ਵਰਣਨਯੋਗ ਹੈ ਕਿ ਪੂਰੇ ਜਿਲ੍ਹੇ ਅੰਦਰ ਸਿਰਫ ਸੀ.ਬੀ. ਏ ਇਨਫੋਟੈਕ ਹੀ ਇੱਕ ਅਜਿਹੀ ਸੰਸਥਾ ਹੈ ਜੋ ਆਈ. ਟੀ ਨਾਲ ਸਬੰਧਤ ਕੋਰਸ ਕਰਵਾ ਰਹੀ ਹੈ ਜਿੰਨ੍ਹਾਂ ਦੀ ਵੱਡੀਆਂ ਕੰਪਨੀਆਂ ਵਿੱਚ ਬਹੁਤ ਡਿਮਾਂਡ ਹੈੇ। ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਹ ਕੋਚਿੰਗ ਸੈਂਟਰ ਚਲਾ ਰਹੇ ਹਨ ਅਤੇ ਸਾਡਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੈ।

ਸੰਜੀਵ ਕੁਮਾਰ ਨੇ ਅੱਗੇ ਦੱਸਿਆ ਕਿ ਸੀ. ਬੀ. ਏ ਇਨਫੋਟੈਕ ਕੰਪਿਊਟਰ ਬੇਸਿਕ ਕੋਰਸ, ਵੈਬ ਡਿਵੈਲਪਮੈਂਟ, ਵੈਬ ਡਿਜਾਈਨਿੰਗ, ਸਾਫਟਵੇਅਰ, ਸੀ. ਸੀ, ਜਾਵਾ, ਡਿਜੀਟਲ ਮਾਰਕੀਟਿੰਗ, ਕਾਲਜ ਪ੍ਰੋਜੇਕਟ, ਫੈਸ਼ਨ ਡਿਜਾਈਨਿੰਗ, ਇੰਗਲ਼ਿੰਸ਼ ਸਪੀਕਿੰਗ ਕੋਰਸ, ਪਾਈਥਨ ਕੋਰਸ ਸਮੇਤ ਕਈ ਅਜਿਹੇ ਹੋਰ ਵੀ ਕੋਰਸ ਕਰਵਾਏ ਜਾਂਦੇ ਹਨ ਜੋ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸੰਸਥਾ ਵੱਲੋਂ ਬਹੁਤ ਹੀ ਘੱਟ ਫੀਸਾਂ ਉਪਰ ਵਿਦਿਆਰਥੀਆਂ ਨੂੰ ਇਹ ਕੋਰਸ ਕਰਵਾਏ ਜਾ ਰਹੇ ਹਨ ਅਤੇ ਮੈਂ ਗਾਰੰਟੀ ਦਿੰਦਾ ਹਾਂ ਕਿ ਜਿਹੜੇ ਵਿਦਿਆਰਥੀ ਇਹ ਕੋਰਸ ਮੁਕੰਮਲ ਕਰਦੇ ਹਨ ਉਨ੍ਹਾਂ ਨੂੰ ਨੌਕਰੀ ਲਈ ਪਲੇਸਮੈਂਟ ਵੀ ਦਿਵਾਈ ਜਾਵੇਗੀ। ਚਾਹਵਾਨ ਵਿਦਿਆਰਥੀ ਸੀ. ਬੀ. ਏ ਇੰਨਫੋਟੈਕ ਦੇ ਕਾਹਨੂੰਵਾਨ ਚੌਂਕ ਸਥਿਤ ਦਫ਼ਤਰ ਵਿਖੇ ਆ ਕੇ ਦਾਖਲਾ ਲੈ ਸਕਦੇ ਹਨ।

Leave a Reply

Your email address will not be published. Required fields are marked *