ਲੁਧਿਆਣਾ, ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਅੱਜ ਲੁਧਿਆਣਾ ‘ਚ ਤੇਜ਼ ਰਫ਼ਤਾਰ ਕਾਰ ਚਾਲਕ ਨੇ 51 ਸਾਲਾਂ ਮਹਿਲਾ ਨੂੰ ਦਰੜਿਆ ਜਿਸ ਦੀ ਸਥਾਨਕ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ,ਪੁਲਿਸ ਨੇ ਅਣਪਛਾਤੇ ਕਾਰ ਚਾਲਕ ਤੇ ਕੀਤੀ ਐਫ ਆਈ ਆਰ ਦਰਜ, ਮੁਲਜ਼ਮ ਵਾਰਦਾਤ ਤੋਂ ਬਾਅਦ ਮੌਕੇ ਤੋਂ ਫ਼ਰਾਰ, ਪੀੜਤ ਪ੍ਰਵਾਰ ਨੇ ਐਫ ਆਈ ਆਰ ਤੇ ਅਸਹਿਮਤੀ ਪ੍ਰਗਟਾਈ ਤੇ ਸਥਾਨਕ ਪੁਲਿਸ ਵੱਲੋਂ ਥਾਣੇ ‘ਚ ਸੰਯੋਗ ਨਾ ਦੇਣ ਦੇ ਦੋਸ ਲਾਏ ਹਨ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਦੁਖਦਾਈ ਘਟਨਾ ਲਈ ਪੀੜਤ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਉਥੇ ਵਾਰਦਾਤ ਸਮੇਂ ਸਥਾਨਕ ਪੁਲਿਸ ਵੱਲੋਂ ਪੀੜਤ ਪਰਿਵਾਰ ਨਾਲ ਐਫ ਆਈ ਆਰ ਦਰਜ ਕਰਵਾਉਣ ਸਮੇਂ ਦੁਰਵਿਹਾਰ ਕਰਨ ਵਾਲੀ ਨਿਭਾਈ ਭੂਮਿਕਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਲੁਧਿਆਣਾ ਦੇ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਪੀੜਤ ਪਰਿਵਾਰ ਅਨੁਸਾਰ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੁਧਿਆਣਾ ਵਿਖੇ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ 51 ਸਾਲਾਂ ਮਹਿਲਾ ਨੂੰ ਦਰੜ ਕੇ ਮੌਤ ਦੇ ਘਾਟ ਉਤਾਰਨ ਵਾਲੀ ਮੰਦਭਾਗੀ ਘਟਨਾ ਤੇ ਪੀੜਤ ਪਰਿਵਾਰ ਨਾਲ ਗਹਿਰੀ ਹਮਦਰਦੀ,ਪੀੜਤ ਪਰਿਵਾਰ ਅਨੁਸਾਰ ਐਫ ਆਈ ਆਰ ਦਰਜ ਕਰਨ ਦੀ ਐਸ ਐਸ ਪੀ ਤੋਂ ਮੰਗ ਦੇ ਨਾਲ ਨਾਲ ਦੋਸ਼ੀ ਨੂੰ ਜਲਦੀ ਗਿਰਫ਼ਤਾਰ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਘਟਨਾ ਸਵੇਰੇ 7 ਵਜੇ ਦੇ ਲਗਭਗ ਦੀ ਹੈ ਕਿ ਮਹਿਲਾ ਸੜਕ ਤੇ ਸੈਰ ਕਰਦੀ ਜਾ ਰਹੀ ਸੀ ਕਿ ਪਿਛਿਉਂ ਤੇਜ਼ ਰਫ਼ਤਾਰ ਕਾਰ ਨੇ ਉਸ ਦਰੜ ਦਿੱਤਾ ਅਤੇ 10 ਮੀਟਰ ਤੱਕ ਉਸ ਨੂੰ ਘਸੀਟ ਕੇ ਲੈ ਗਿਆ,ਪੀੜਤ ਪਰਿਵਾਰ ਦਾ ਕਹਿਣਾ ਕਿ ਮਹਿਲਾ ਲੱਗਭਗ ਮੌਕੇ ਤੇ ਖਤਮ ਹੋ ਗਈ,ਪਰ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿਥੇ ਉਸ ਦੀ ਮੌਤ ਗਈ, ਭਾਈ ਖਾਲਸਾ ਨੇ ਕਿਹਾ ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਪੁਲਿਸ ਨੂੰ ਬੰਦੇ ਦੀ ਸ਼ਨਾਖਤ ਕਰਵਾਈ ਹੈ ਪਰ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਤੇ ਪਰਚਾ ਦਰਜ ਕੀਤਾ ਹੈ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਇਹ ਦੱਸ ਕਿ ਐਫ ਆਈ ਆਰ ਦਰਜ ਨਹੀਂ ਸੀ ਕਰ ਰਹੀ ! ਅਖੇ ਕੰਪੋਮਰੇਜ ਹੋ ਗਿਆ ਹੈ ਜਦੋਂ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕੋਈ ਕੰਪੋਮਰੇਜ ਨਹੀਂ ਕਰਨਾ ਸਗੋਂ ਦੋਸ਼ੀ ਨੂੰ ਸਜ਼ਾ ਦਿਵਾਉਣੀ ਹੈ, ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਰਨ ਵਾਲੀ ਮਹਿਲਾ ਦੇ ਪ੍ਰਵਾਰਕ ਮੈਂਬਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਉਥੇ ਐਸ ਐਸ ਪੀ ਲੁਧਿਆਣਾ ਤੋਂ ਮੰਗ ਕਰਦੀ ਹੈ ਕਿ ਪੀੜਤ ਪਰਿਵਾਰ ਦੇ ਕਹਿਣ ਅਨੁਸਾਰ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰਨ ਦੀ ਲੋੜ ਤੇ ਜ਼ੋਰ ਦੇਵੇ ।


