ਕਾਂਗਰਸ ਵੱਲੋਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਕਰਕੇ ਚੰਨੀ ਧੜੇ ‘ਚ ਬਗਾਵਤ 60/65 ਕਾਂਗਰਸੀ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਦੇ ਦਿੱਤੇ ਸਾਰੇ ਅਧਿਕਾਰ ਸ਼ਲਾਘਾਯੋਗ ਸ਼ਾਬਤ ਹੋਣਗੇ – ਭਾਈ ਵਿਰਸਾ ਸਿੰਘ ਖਾਲਸਾ

ਪੰਜਾਬ

ਚੰਡੀਗੜ੍ਹ, ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਕਾਂਗਰਸ ਦਾ ਕਾਟੋ ਕਲੇਸ਼ ਆ ਰਹੀਆਂ 2027 ਪੰਜਾਬ ਵਿਧਾਨਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਕਿਉਂਕਿ ਇਸ ਵੇਲੇ ਚਰਨਜੀਤ ਚੰਨੀ ਦਾ ਧੜਾਂ ਪੂਰੀ ਤਰ੍ਹਾਂ ਚੰਨੀ ਦੀ ਅਗਵਾਈ ਹੇਠ ਇੱਕ ਮੁੱਠ ਨਜ਼ਰ ਆ ਰਿਹਾ ਹੈ ਅਤੇ ਇਸੇ ਹੀ ਕਰਕੇ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਬੀਤੇ ਕੱਲ੍ਹ ਚਰਨਜੀਤ ਚੰਨੀ ਦੀ ਰਹਾਇਸ਼ ਤੇ ਕਾਂਗਰਸ ਦੇ 60/65 ਆਗੂਆਂ ਦੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਚਰਨਜੀਤ ਚੰਨੀ ਨੂੰ ਆਪਣਾ ਲੀਡਰ ਮੰਨ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਕੋਈ ਗੱਲਬਾਤ ਕਰਨ ਦੇ ਪੂਰੇ ਅਧਿਕਾਰ ਦੇ ਦਿੱਤੇ ਗਏ, ਇਹਨਾਂ ਆਗੂਆਂ ਵਿੱਚ ਮਜੌਦਾ ਵਿਧਾਇਕ ਸਾਬਕ ਵਿਧਾਇਕ ਤੇ ਸਾਬਕ ਮੰਤਰੀ ਵੀ ਸ਼ਾਮਲ ਹਨ ਹੁਣ ਦੇਖਣਾ ਇਹ ਹੈ ਕਿ ਸ੍ਰ ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਨੂੰ ਰਾਜਾਂ ਵੜਿੰਗ ਨੂੰ ਲਾਹ ਕੇ ਆਪ ਪ੍ਰਧਾਨ ਬਣਦੇ ਹਨ ਜਾ ਨਹੀਂ ਇਹ ਤਾਂ ਸਮੇਂ ਦਾ ਭਵਿੱਖ ਤਹਿ ਕਰੇਗਾ ਪਰ ਹਾਲ ਦੀ ਘੜੀ ਕਾਂਗਰਸ ਪੂਰੀ ਤਰ੍ਹਾਂ ਕਾਂਟੋ ਕਲੇਸ਼ ਦਾ ਸਹਾਮਣਾ ਕਰ ਰਹੀ ਹੈ ਜਿਸ ਦਾ ਸਿੱਧਾ ਅਸਰ 2027 ਦੀਆਂ ਚੋਣਾਂ ‘ਚ ਕਾਂਗਰਸ ਲਈ ਖਤਰਨਾਕ ਹੋ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 60/65 ਕਾਂਗਰਸੀ ਆਗੂਆਂ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਲੀਡਰ ਮੰਨ ਕੇ ਰਾਜਾਂ ਵੜਿੰਗ ਨੂੰ ਦਿੱਤੀ ਪ੍ਰਧਾਨਗੀ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੇ ਦਿੱਤੇ ਅਧਿਕਾਰ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਦੇ ਵਿਚ ਦੋ ਰਾਵਾਂ ਨਹੀਂ ? ਕਿ ਪੰਜਾਬ ਦੇ ਲੋਕਾਂ ਵਿੱਚ ਚਰਨਜੀਤ ਸਿੰਘ ਚੰਨੀ ਹਰਮਨਪਿਆਰਾ ਬਣ ਚੁਕੇ ਹਨ ਅਤੇ ਜੇਕਰ ਕਾਂਗਰਸ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਲੜਦੀ ਹੈ ਤਾਂ ਕਾਫੀ ਹੱਦ ਤੱਕ ਜਿੱਤਣ ਦੀਆਂ ਸੰਭਾਵਨਾਵਾਂ ਵੱਧ ਸਕਦੀਆਂ ਹਨ ਅਤੇ ਦੂਸਰੇ ਪਾਸੇ ਰਾਜਾਂ ਵੜਿੰਗ ਦਾ ਗ੍ਰਾਫ ਕਾਫ਼ੀ ਡਿਗਿਆ ਹੋਇਆ ਹੈ ਅਤੇ ਪੰਜਾਬ ਇਨਚਾਰਜ ਦੀ ਸਪੋਟ ਨਾਲ ਅੱਗੇ ਵਧ ਰਿਹਾ ਹੈ ਕਿਉਂਕਿ ਲੰਮੇ ਸਮੇਂ ਤੋਂ ਰਾਜਾਂ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਹੁਣ ਲਈ ਲਹਿਰ ਚੱਲੀ ਹੋਈ ਸੀ ਪਰ ਹਾਈਕਮਾਂਡ ਨੇ ਲੋਕਾਂ ਦੀ ਰਾਏ ਨੂੰ ਅਣਗੌਲਿਆਂ ਕਰ ਕੇ ਰਾਜਾ ਵੜਿੰਗ ਨੂੰ ਫਿਰ ਪ੍ਰਧਾਨ ਬਣਾ ਦਿੱਤਾ, ਭਾਈ ਖਾਲਸਾ ਨੇ ਕਿਹਾ ਇਹ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਚਰਨਜੀਤ ਸਿੰਘ ਚੰਨੀ ਆਪਣੇ ਸਮਰਥਕਾਂ ਵੱਲੋਂ ਮਿਲੀ ਲੀਡਰਾਂ ਰਾਹੀਂ ਰਾਹੁਲ ਗਾਂਧੀ ਨੂੰ ਮਿਲ ਕੇ ਰਾਜਾ ਵੜਿੰਗ ਦੀ ਪ੍ਰਧਾਨਗੀ ਖੋਹਣ ਵਿੱਚ ਕਿੰਨੇ ਕੁ ਸਹੀ ਸਾਬਤ ਹੁੰਦੇ ਹਨ ਜਾ ਫਿਰ ਚਰਨਜੀਤ ਸਿੰਘ ਚੰਨੀ ਦਾ ਵੀ ਕੈਪਟਨ ਅਮਰਿੰਦਰ ਸਿੰਘ ਵਾਲਾ ਹਾਲ ਹੁੰਦਾ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਚਰਨਜੀਤ ਚੰਨੀ ਦੇ ਪੂਰੀ ਹੱਕ ਵਿੱਚ ਹੋਣ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਬੇਨਤੀ ਕਰਦੀ ਹੈ ਕਿ ਅਗਰ ਪੰਜਾਬ ਵਿਧਾਨ ਸਭਾ ਚੋਣਾਂ 2027 ਜਿੱਤ ਕੇ ਕਾਂਗਰਸ ਸਰਕਾਰ ਬਣਾਉਣੀ ਹੈ ਤਾਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣ ਤਾਂ ਹੀ ਕਾਂਗਰਸ ਜਿੱਤਣ ਤਕ ਪਹੁੰਚ ਸਕਦੀ ਹੈ ।

Leave a Reply

Your email address will not be published. Required fields are marked *