ਬਠਿੰਡਾ ‘ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਗਰਗ ਦੀ ਦੁਕਾਨ ਤੇ ਦੋ ਅਣਪਛਾਤਿਆਂ ਵੱਲੋਂ ਪੈਟਰੋਲ ਬੰਬ ਬੋਤਲਾਂ ਨਾਲ ਧਮਾਕਾ ਕਰਨਾ ਨਿੰਦਣਯੋਗ ਘਟਨਾ -ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਬਠਿੰਡਾ , ਗੁਰਦਾਸਪੁਰ, 23 ਜੂਨ (ਸਰਬਜੀਤ ਸਿੰਘ)– ਅੱਜ ਬਠਿੰਡਾ ਦੇ ਭੀੜ ਭੜੱਕੇ ਵਾਲੇ ਇਲਾਕੇ ‘ਚ ਬੀ ਜੇ ਪੀ ਆਗੂ ਤਰਸੇਮ ਗਰਗ ਦੇ ਕਲੀਨਿਕ ਤੇ ਹੋਇਆ ਪੈਟਰੋਲ ਬੰਬ ਧਮਾਕੇ ਪੰਜਾਬ ਦੀ ਅਮਨ ਕਾਨੂੰਨ ਵਾਲੀ ਸਥਿਤੀ ਨੂੰ ਬਿਆਨ ਕਰਦਾ ਹੈ, ਪੁਲਸ ਨੇ ਇਸ ਸਬੰਧੀ ਸਖ਼ਤ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਜਾਂਚ ਪੜਤਾਲ ਜਾਰੀ ਹੈ, ਜਦੋਂ ਪੱਤਰਕਾਰਾਂ ਨੇ ਪੀੜਤ ਬੀ ਜੇ ਪੀ ਆਗੂ ਤਰਸੇਮ ਗਰਗ ਨੂੰ ਪੁੱਛਿਆ ਤੁਹਾਨੂੰ ਕਿਸੇ ਦਾ ਧਮਕੀ ਪੱਤਰ ਆਇਆ ਤਾਂ ਉਸ ਨੇ ਸਾਫ ਕਿਹਾ ਨਾਂ ਮੈਨੂੰ ਕਿਸੇ ਛੱਕ ਹੈ ਅਤੇ ਨਾ ਹੀ ਮੇਰੀ ਕਿਸੇ ਨਾਲ ਦੁਸ਼ਮਣੀ ਹੈ, ਪਤਾ ਲੱਗਾ ਦੋ ਵਿਅਕਤੀ ਪੈਦਲ ਚੱਲ ਕੇ ਆਏ ਜਿਨ੍ਹਾਂ ਦੇ ਹੱਥ ਵਿੱਚ ਦੋ ਪੈਟਰੋਲ ਦੀਆਂ ਭਰੀਆਂ ਬੋਤਲਾਂ ਲਫਾਫੇ ਵਿੱਚ ਪਾਈਆਂ ਹੋਈਆਂ ਸਨ ਅਤੇ ਇੱਕ ਬੋਤਲ ਉਹ ਭਾਜਪਾ ਆਗੂ ਤਰਸੇਮ ਗਰਗ ਦੇ ਕਲੀਨਿਕ ਤੇ ਸੁੱਟ ਕੇ ਭੱੱਜ ਗਏ,ਗਰਗ ਨੇ ਦੱਸਿਆ ਕਿ ਦੁਕਾਨ ‘ਚ ਸੋਣ ਵਾਲੇ ਮੈਨੂੰ ਫੋਨ ਤੇ ਦੱਸਿਆ ਕਿ ਦੋ ਵਿਅਕਤੀ ਪੈਟਰੋਲ ਦੀ ਬੋਤਲ ਸੁੱਟ ਗਏ ਹਨ ਜਿਸ ਨਾਲ ਅੱਗ ਲੱਗ ਗਈ ਹੈ,ਗਰਗ ਦੇ ਦੱਸਣ ਮੁਤਾਬਕ ਮੌਕੇ ਤੇ ਐਸ ਪੀ ਸਾਹਿਬ, ਡੀ ਐਸ ਪੀ ਅਤੇ ਹੋਰ ਪੁਲਸ ਅਧਿਕਾਰੀ ਪਹੁੰਚ ਗਏ,ਐਸ ਪੀ ਦੇ ਦੱਸਣ ਮੁਤਾਬਕ ਖਬਰ ਮਿਲੀ ਕਿ ਦੋ ਵਿਅਕਤੀ ਜੋ ਪੈਦਲ ਚੱਲ ਕੇ ਆਏ ਅਤੇ ਅਰਾਮ ਨਾਲ ਭਾਜਪਾ ਆਗੂ ਤਰਸੇਮ ਗਰਗ ਦੇ ਕਲੀਨਿਕ ਤੇ ਪੈਟਰੋਲ ਬੰਬ ਧਮਾਕਾ ਕਰਕੇ ਚਲੇ ਗਏ, ਉਹਨਾਂ ਦੱਸਿਆ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਐਫ ਆਈ ਆਰ ਦਰਜ ਕਰਕੇ ਪੁਲਸ ਦੀਆਂ ਟੀਮਾਂ ਜਾਂਚ ਵਿੱਚ ਜੁੱਟ ਗਈਆਂ ਹਨ, ਇਸ ਘਟਨਾ ਕਰਕੇ ਲੋਕਾਂ ਵਿੱਚ ਭਾਰੀ ਦਾਹਿਸਤ ਪਾਈਂ ਜਾ ਰਹੀ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਠਿੰਡੇ ‘ਚ ਭਾਜਪਾ ਆਗੂ ਤਰਸੇਮ ਗਰਗ ਦੇ ਕਲੀਨਿਕ ਤੇ ਹੋਏ ਪੈਟਰੋਲ ਬੰਬ ਧਮਾਕੇ ਦੀ ਨਿੰਦਾ, ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਕਿਨੀ ਦਿਲਵਧੀ ਗੱਲ ਹੈ ਕਿ ਦੋਸ਼ੀ ਭੀੜ ਭੜੱਕੇ ਵਾਲੇ ਬਜ਼ਾਰਾਂ ਵਿੱਚੋਂ ਪੈਦਲ ਹੀ ਦੋ ਪੈਟਰੋਲ ਦੀਆਂ ਭਰੀਆਂ ਬੋਤਲਾਂ ਲਫਾਫੇ ਵਿੱਚ ਪਾ ਕੇ ਲਿਆਏ ਅਤੇ ਤੁਰੇ ਤੁਰੇ ਜਾਂਦੇ ਵਾਰਦਾਤ ਅੰਜਾਮ ਦੇ ਕੇ ਭੱਜ ਗਏ, ਭਾਈ ਖਾਲਸਾ ਨੇ ਦੱਸਿਆ ਉਨ੍ਹਾਂ ਨੇ ਸਿਰਫ ਇੱਕ ਬੋਤਲ ਅੱਗ ਲਾ ਕੇ ਸੁੱਟੀ ਤੇ ਧਮਾਕਾ ਕਰਕੇ ਦੂਸਰੀ ਬੋਤਲ ਭਰੀ ਛੱਡ ਗਏ, ਦੱਸਿਆ ਜਾ ਰਿਹਾ ਹੈ ਜਿਥੇ ਇਹ ਧਮਾਕਾ ਹੋਇਆ ਉਸ ਦੇ ਸਹਾਮਣੇ ਆਰ ਐਸ ਐਸ ਦਾ ਦਫਤਰ ਸਝਿਤ ਹੈ ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਇਸ ਪੈਟਰੋਲ ਬੰਬ ਧਮਾਕੇ ਨਾਲ ਅੱਗ ਲੱਗਣ ਤੋਂ ਸਿਵਾਏ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਪਰ ਇਲਾਕੇ ਇਸ ਧਮਾਕੇ ਪ੍ਰਤੀ ਲੋਕਾਂ ਵਿੱਚ ਵੱਡੀ ਦਾਹਿਸਤ ਪਾਈ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ ਤਾਂ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਗੜ ਚੁੱਕੀ ਸਥਿਤੀ ਨੂੰ ਬਹਾਲ ਕੀਤਾ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਠਿੰਡਾ ‘ਚ ਭਾਜਪਾ ਆਗੂ ਤਰਸੇਮ ਗਰਗ ਦੇ ਕਲੀਨਿਕ ਤੇ ਹੋਏ ਪੈਟਰੋਲ ਬੰਬ ਧਮਾਕੇ ਦੀ ਨਿੰਦਾ ਕਰਦੀ ਹੋਈ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਨ ਦੀ ਮੰਗ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਤੋਂ ਸਖਤ ਕਦਮ ਚੁੱਕੇ ਜਾਣ, ਇਸ ਮੌਕੇ ਭਾਈ ਖਾਲਸਾ ਪ੍ਰਧਾਨ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਅਤੇ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *