ਕਿਸਾਨ ਆਗੂ ਪ੍ਰੇਮ ਸਿੰਘ ਗਹਿਲਾਵਤ ਦੀ ਮੌਤ ਕਿਸਾਨ ਅੰਦੋਲਨ ਲਈ ਵੱਡਾ ਘਾਟਾ —- ਰੁਲਦੂ ਸਿੰਘ

ਮਾਲਵਾ

ਮਾਨਸਾ, ਗੁਰਦਾਸਪੁਰ, 3 ਜੁਲਾਈ (ਸਰਬਜੀਤ ਸਿੰਘ)– ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਹਰਿਆਣੇ ਦੇ ਪ੍ਰਧਾਨ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਪ੍ਰੇਮ ਸਿੰਘ ਗਹਿਲਾਵਤ ਦੀ ਅਚਾਨਕ ਮੌਤ ਦੀ ਖ਼ਬਰ ਸੁਣਦਿਆਂ ਬਾਬਾ ਬੂਝਾ ਸਿੰਘ ਭਵਨ ਵਿਖੇ ਰੁਲਦੂ ਸਿੰਘ ਮਾਨਸਾ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਕਾਮਰੇਡ ਨੱਛੱਤਰ ਸਿੰਘ ਖੀਵਾ , ਕਰਨੈਲ ਸਿੰਘ ਮਾਨਸਾ ਇੰਨਕਲਾਬੀ ਨੌਜਵਾਨ ਦੇ ਆਗੂ ਹੈਪੀ ਮਾਨ , ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸਿੰਕਦਰ ਸਿੰਘ ਘਰਾਗਣਾ, ਅਤੇ ਸੁਖਚਰਨ ਦਾਨੇਵਾਲੀਆ ਨੇ ਦੋ ਮਿੰਟ ਮੋਨ ਧਾਰਨ ਕਰਕੇ ਵਿਛੜੇ ਕਿਸਾਨ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਾਰਟੀ ਦਫਤਰ ਦਾ ਝੰਡਾ ਝੁਕਾਅ ਦਿੱਤਾ ਗਿਆ।

ਸ਼ਰਧਾਂਜਲੀ ਭੇਟ ਕਰਦਿਆਂ ਰੁਲਦੂ ਸਿੰਘ ਮਾਨਸਾ ਅਤੇ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਜਦੋਂ ਮੋਦੀ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਇੱਕ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਅੰਦਰ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੇਂਦਰੀ ਇਜਲਾਸ ਦੀ ਤਿਆਰੀ ਚੱਲ ਰਹੀ ਸੀ ਉਸ ਸਮੇਂ ਕਿਸਾਨ ਆਗੂ ਪ੍ਰੇਮ ਸਿੰਘ ਗਹਿਲਾਵਤ ਜੀ ਦਾ ਅਚਾਨਕ ਵਿਛੜ ਜਾਣਾ ਕਿਸਾਨ ਲਹਿਰ ਲਈ ਵੱਡਾ ਘਾਟਾ ਹੈ।
ਪੰਜਾਬ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਜੋ ਕਿ ਆਲ ਇੰਡੀਆ ਕਿਸਾਨ ਮਹਾਂ ਸਭਾ ਨਾਲ ਸੰਬੰਧਿਤ ਹਨ ਵੱਲੋਂ ਆਲ ਇੰਡੀਆ ਕਿਸਾਨ ਮਹਾਂ ਸਭਾ ਦਾ ਕੇਂਦਰੀ ਇਜਲੂ 20 -21 ਸਤੰਬਰ ਨੂੰ ਜਲੰਧਰ ਵਿਖੇ ਰੱਖਿਆ ਗਿਆ ਹੈ। ਇਸ ਇਜਲਾਸ ਦੀ ਤਿਆਰੀ ਸਬੰਧੀ ਰਾਜਸਥਾਨ ਦੇ ਝੁਨਝੁਨੂ ਵਿਖੇ ਮੀਟਿੰਗ ਰੱਖੀ ਗਈ ਸੀ ਕਾਮਰੇਡ ਪ੍ਰੇਮ ਸਿੰਘ ਗਹਿਲਾਵਤ ਜੀ ਜੋ ਕਿ ਸੀ ਪੀ ਆਈ ਐਮ ਐਲ ਲਿਬਰੇਸ਼ਨ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਮੀਤ ਪ੍ਰਧਾਨ , ਹਰਿਆਣਾ ਦੇ ਪ੍ਰਧਾਨ ਸਨ। ਪ੍ਰੇਮ ਸਿੰਘ ਗਹਿਲਾਵਤ ਜੀ ਆਲ ਇੰਡੀਆ ਕਿਸਾਨ ਮਹਾਂ ਸਭਾ ਦੀ 2 ਅਤੇ 3 ਜੁਲਾਈ ਨੂੰ ਰਾਜਸਥਾਨ ਦੇ ਝੁਨਝੁਨੂ ਵਿਖੇ ਹੋ ਰਹੀ ਮੀਟਿੰਗ ਵਿਚ ਸਾ਼ਾਮਿਲ ਹੋਣ ਲਈ ਗਏ ਹੋਏ ਸਨ। ਅੱਜ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪ੍ਰੇਮ ਸਿੰਘ ਜੀ ਦੀ ਹਰਟ ਅਟੈਕ ਕਾਰਨ ਮੌਤ ਹੋ ਗਈ । ਝੁਨਝੁਨੂ ਵਿਚ ਪ੍ਰੇਮ ਸਿੰਘ ਗਹਿਲਾਵਤ ਜੀ ਨੂੰ ਸ਼ਰਧਾਂਜਲੀ ਦੇਣ ਉਪਰੰਤ ਦਿੱਲੀ ਸੰਸਦੀ ਦਫਤਰ 21 ਮੀਨਾ ਬਾਗ ਲਈ ਡੈਡ ਬੌਡੀ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਅੱਜ ਰਾਤ ਡੈਡ ਬੌਡੀ ਉਥੇ ਹੀ ਰੱਖੀ ਜਾਵੇਗੀ। ਕੱਲ੍ਹ ਸਵੇਰੇ ਤੋਂ ਸ਼ਰਧਾਂਜਲੀ ਦੇਣ ਤੋਂ ਬਾਅਦ ਅੰਤਿਮ ਰਸਮਾਂ ਦਾ ਪ੍ਰੋਗਰਾਮ ਦਿੱਲੀ ਵਿਖੇ ਕੀਤਾ ਜਾਵੇਗਾ ।

Leave a Reply

Your email address will not be published. Required fields are marked *