ਲੁਧਿਆਣਾ, ਗੁਰਦਾਸਪੁਰ, 8 ਮਈ ( ਸਰਬਜੀਤ ਸਿੰਘ)– ਬਿਹਾਰ ਦੇ ਪਟਨਾ ਜ਼ਿਲ੍ਹਾ ਗੁਪਾਲ ਗੰਜ ਦੀ ਵਾਸੀ ਤੇ ਹੁਣ ਪੰਜਾਬ ‘ਚ ਕੋਹਾੜਾ ਲੁਧਿਆਣਾ ਵਿਖੇ ਪ੍ਰਾਈਵੇਟ ਜੌਬ ਕਰ ਰਹੀ ਰੂਬੀ ਦੇਵੀ ਕੋਹਾੜਾ ਨੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਪੁੱਤਰ ਨਿਤੀਸ਼ ਸਿੰਘ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ, ਰੂਬੀ ਦੇਵੀ ਕੋਹਾੜਾ ਜੋ ਹਿੰਦੂ ਧਰਮ ਨਾਲ ਸਬੰਧਤ ਹੈ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੂੰ ਦੱਸਿਆ ਮੈਨੂੰ ਮਾਣ ਹੈ ਕਿ ਮੈਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਦੀ ਨਿਵਾਸੀ ਹੈ ਅਤੇ ਮੈਨੂੰ ਸਿੱਖ ਧਰਮ ਨਾਲ ਗੂੜ੍ਹਾ ਪਿਆਰ ਹੈ, ਇਸੇ ਹੀ ਕਰਕੇ ਮੈਂ ਆਪਣੇ ਪੁੱਤਰ ਨੂੰ ਸਰਦਾਰ ਬਣਾਇਆ ਹੈ ਤੇ ਉਸ ਦੀ ਪੜ੍ਹਾਈ ਵੀ ਸਿੱਖੀ ਪਰੰਪਰਾਵਾਂ ਵਾਲੇ ਸਕੂਲ ਵਿੱਚ ਕਰਵਾਈ ਜਾ ਰਹੀ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਿਹਾਰ ਪਟਨਾ ਨਿਵਾਸੀ ਰੂਬੀ ਦੇਵੀ ਕੋਹਾੜਾ ਨੂੰ ਸਿੱਖੀ ਨਾਲ ਜੁੜਨ ਦੀ ਵਧਾਈ ਦਿੰਦੀ ਹੈ ਉਥੇ ਸਿੱਖ ਧਰਮ ਦੀ ਸਰਗਰਮ ਭੂਮਿਕਾ ਨਿਭਾਉਣ ਵਾਲੇ ਸੰਤਾਂ ਮਹਾਪੁਰਸ਼ਾਂ ਨੂੰ ਬੇਨਤੀ ਕਰਦੀ ਹੈ ਕਿ ਅਜਿਹੇ ਪ੍ਰਵਾਸੀ ਗਰੀਬਾਂ ਦੀ ਢੁਕਵੀਂ ਆਰਥਿਕ ਮੱਦਦ ਕੀਤੀ ਜਾਵੇ ਤਾਂ ਕਿ ਹੋਰ ਵੀ ਅਜਿਹੇ ਲੋਕ ਸਿੱਖੀ ਨਾਲ ਜੁੜ ਸਕਣ ਤਾਂ ਹੀ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ 96 ਕਰੋੜ ਖਾਲਸਾ ਤਿਆਰ ਹੋ ਸਕੇਗਾ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਟਨਾ ਬਿਹਾਰ ਦੀ ਵਸਨੀਕ ਤੇ ਕੋਹਾੜਾ ਲੁਧਿਆਣਾ ਵਿਖੇ ਪ੍ਰਾਈਵੇਟ ਜੌਬ ਕਰ ਰਹੀ ਰੂਬੀ ਦੇਵੀ ਕੋਹਾੜਾ ਵੱਲੋਂ ਆਪਣੇ ਪੁੱਤਰ ਨੂੰ ਸਿੱਖੀ ਨਾਲ ਜੋੜਨ ਦੀ ਵਧਾਈ ਦਿੰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਅੱਜ ਦੇ ਸਮੇਂ ਨੌਜਵਾਨ ਪੀੜ੍ਹੀ ਪੱਛਮੀ ਮੁਲਕਾਂ ਦੇ ਪ੍ਰਭਾਵ ਹੇਠ ਨਸ਼ਿਆਂ ਅਤੇ ਪਤਿਤਪੁਣੇ ਰਾਹੀਂ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨੂੰ ਅਲਵਿਦਾ ਕਹਿ ਕੇ ਧੜਾ ਧੜ ਧਰਮ ਪਰਵਰਤਨ ਕਰ ਰਹੀ ਹੈ ,ਜੋ ਬਹੁਤ ਹੀ ਚਿੰਤਾ ਜਨਕ ਤੇ ਸਿੱਖ ਕੌਮ ਲਈ ਵੱਡੀ ਚੁਣੌਤੀ ਵਾਲਾ ਵਿਸ਼ਾ ਬਣ ਚੁੱਕਾ ਹੈ, ਭਾਈ ਨੇ ਸਪੱਸ਼ਟ ਕੀਤਾ ਇਸ ਰੁਝਾਨ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਚਿੰਤਾ ਜ਼ਾਹਰ ਕਰਦਿਆਂ ਸਿੱਖ ਮਾਤਾਵਾਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਮੋੜਨਾ ਦੀ ਗੱਲ ਆਖੀ ਸੀ, ਭਾਈ ਖਾਲਸਾ ਨੇ ਆਖਿਆ ਇੱਕ ਹਿੰਦੂ ਧਰਮ ਨਾਲ ਸਬੰਧਤ ਬਿਹਾਰ ਪਟਨਾ ਸਾਹਿਬ ਨਿਵਾਸੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਬੱਚੇ ਨੂੰ ਸਿੱਖੀ ਨਾਲ ਜੋੜ ਸਕਦੀ ਹੈ ਤਾਂ ਪੰਜਾਬ ਵਿਚ ਵੱਸ ਰਹੀਆਂ ਸਿੱਖ ਮਾਤਾਵਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਕਿਉਂ ਪਿੱਛੇ ਰਹਿ ਰਹੀਆਂ ਹਨ, ਭਾਈ ਖਾਲਸਾ ਨੇ ਦੱਸਿਆ ਮਾਂ ਹੀ ਬੱਚੇ ਨੂੰ ਭਗਤ,ਸੰਤ ਤੇ ਵਿਦਵਾਨ ਬਣਾ ਸਕਦੀ ਹੈ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤਰ ਫ਼ਰੀਦ ਨੂੰ ਰੱਬ ਦੀ ਭਗਤੀ ਨਾਲ ਜੋੜ ਕੇ ਆਪਣੀ ਕੁੱਖ ਨੂੰ ਮਹਾਨ ਬਣਾਇਆ, ਅਜਿਹੀ ਸਿੱਖਿਆ ਹਰ ਮਾਂ ਨੂੰ ਦੇਣੀ ਚਾਹੀਦੀ ਹੈ ਜਿਸ ਨਾਲ ਉਸ ਦੀ ਕੁੱਖ ਗੁਰੂ ਦੀ ਸਿੱਖਿਆ ਅਨੁਸਾਰ ਜਨਨੀ ਜਨੇ ਤਾਂ ਭਗਤਿ ਜਨ,ਕੈ ਦਾਤਾ ਕੈ ਸੂਰ।।ਨਹੀਂ ਤਾਂ ਜਨਨੀ ਬਾਂਜ ਰਹੇ ਕਾਹੇ ਗਵਾਵੇ ਨੂਰ ।। ਭਾਈ ਖਾਲਸਾ ਨੇ ਕਿਹਾ ਗੁਰੂ ਸਾਹਿਬ ਦਾ ਫੁਰਮਾਨ ਹੈ ਕਿ ਮਾਂ ਅਜਿਹੇ ਬੱਚੇ ਨੂੰ ਜਨਮ ਦੇਵੇ ਨਹੀਂ ਤਾਂ ਉਸ ਨੂੰ ਆਪਣੀ ਸਿਹਤ ਨੂੰ ਖਰਾਬ ਨਹੀਂ ਕਰਨਾ ਚਾਹੀਦਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਬਿਹਾਰ ਪਟਨਾ ਤੋਂ ਆ ਕੇ ਆਪਣੇ ਪੁੱਤਰ ਨਿਤੀਸ਼ ਸਿੰਘ ਨੂੰ ਸਿੱਖੀ ਨਾਲ ਜੋੜਨ ਦੀ ਵਧਾਈ ਦਿੰਦੀ ਹੈ ਉਥੇ ਸਿੱਖੀ ਦੀ ਸਰਗਰਮ ਧਰਮੀ ਸਿਆਸਤ’ਚ ਕੁਦੇ ਸੰਤਾਂ ਮਹਾਪੁਰਸ਼ਾਂ ਨੂੰ ਬੇਨਤੀ ਕਰਦੀ ਹੈ ਕਿ ਅਜਿਹੇ ਲੋੜਵੰਦ ਗਰੀਬ ਪਰਵਾਰਾਂ ਦੇ ਬੱਚਿਆਂ ਦੀ ਉੱਚ ਵਿੱਦਿਆ ਲਈ ਢੁਕਵੀਂ ਮਦਦ ਕੀਤੀ ਜਾਵੇ ਤਾਂ ਕਿ ਹੋਰ ਵੀ ਲੋਕ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇ ਸਕਣ।


