ਗੁਰਦਾਸਪੁਰ, 8 ਮਈ ( ਸਰਬਜੀਤ ਸਿੰਘ)– ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਤੋਂ ਦੋ ਪਾਕਿਸਤਾਨੀ ਜਸੂਸ ਸ਼ੇਰ ਮਸੀਹ ਤੇ ਸੂਰਜ਼ ਮਸੀਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ ,ਇਹ ਦੋਹੇ ਅੰਮ੍ਰਿਤਸਰ ਦੇ ਕੈਟ ਏਰੀਏ ਵਿੱਚ ਫੌਜੀਆਂ ਤੇ ਏਅਰਪੋਰਟ ਦੇ ਜਹਾਜ਼ਾਂ ਦੇ ਨਾਲ ਨਾਲ ਹੋਰ ਫੌਜਾਂ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇ ਰਹੇ ਸਨ, ਇਹ ਦੋਹੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐਸ ਐਸ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਲਈ ਕੰਮ ਕਰਦੇ ਹੋਏ ਸਾਰੀ ਖੁਫੀਆ ਰੀਪੋਰਟ ਉਨ੍ਹਾਂ ਦੇ ਰਹੇ ਸਨ,ਇਸ ਸਬੰਧੀ ਪੰਜਾਬ ਪੁਲਿਸ ਮੁਖੀ ਸ੍ਰੀ ਗੌਰਵ ਯਾਦਵ ਨੇ ਪੁਸ਼ਟੀ ਕਰਦਿਆਂ ਕਿਹਾ ਇਨ੍ਹਾਂ ਦੋਹਾਂ ਜਸੂਸਾਂ ਤੇ ਪੰਜਾਬ ਪੁਲਿਸ ਵੱਲੋਂ ਰਾਸਟਰੀ ਸੁਰੱਖਿਆ ਭੇਤ ਲੀਕ ਕਰਨ ਸਬੰਧੀ ਪ੍ਰਚਾ ਦਰਜ਼ ਕਰ ਲਿਆ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਭਾਰਤੀ ਫੌਜ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਪੂਰੀ ਮੁਸਤੈਦੀ ਨਾਲ ਨਿਜੱਠਿਆ ਜਾਵੇਗਾ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ,ਇਹ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਮ੍ਰਿਤਸਰ ਅਜਨਾਲਾ ਖੇਤਰ’ਚ ਪਾਕਿਸਤਾਨ ਲਈ ਭਾਰਤੀ ਫੌਜਾਂ ਤੇ ਜਹਾਜ਼ਾਂ ਦੀ ਜਸੂਸੀ ਕਰ ਰਹੇ ਸ਼ੇਰ ਮਸੀਹ ਤੇ ਸੂਰਜ਼ ਮਸੀਹ ਜਸੂਸਾਂ ਨੂੰ ਪੰਜਾਬ ਪੁਲਿਸ ਵੱਲੋਂ ਕਾਬੂ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ, ਇਹ ਦੋਹੇ ਜਸੂਸ ਅੰਮ੍ਰਿਤਸਰ ਦੇ ਫੌਜੀ ਏਰੀਏ ਤੇ ਏਅਰਪੋਰਟ ਦੀ ਜਸੂਸੀ ਕਰਕੇ ਪਾਕਿਸਤਾਨ ਨੂੰ ਦੇ ਰਹੇ ਸਨ, ਕਿਉਂਕਿ ਇਹ ਦੋਵੇਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐਸ ਆਈ ਨਾਲ ਜੁੜੇ ਹੋਏ ਸਨ ਤੇ ਸਾਰੀ ਰੀਪੋਰਟ ਦੇ ਰਹੇ ਸਨ,ਇਸ ਸਬੰਧੀ ਪੰਜਾਬ ਪੁਲਿਸ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਫੜੇ ਗਏ ਜਸੂਸ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਦੇ ਸਰਗਰਮ ਜਾਸੂਸ ਸਨ ,ਜੋ ਫੌਜ ਦੇ ਕੈਟ ਏਰੀਏ ਤੇ ਏਅਰਪੋਰਟ ਤੋਂ ਭਾਰਤੀ ਫੌਜਾਂ ਦੀ ਜਸੂਸੀ ਕਰਕੇ ਪਾਕਿਸਤਾਨ ਨੂੰ ਦੇ ਰਹੇ ਸਨ,ਭਾਈ ਖਾਲਸਾ ਨੇ ਦੱਸਿਆ ਇਨ੍ਹਾਂ ਦੋਹਾਂ ਜਸੂਸਾਂ ਤੇ ਰਾਸ਼ਟਰੀ ਸੁਰੱਖਿਆ ਗੁਪਤ ਭੇਤ ਦੇਣ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ, ਭਾਈ ਖਾਲਸਾ ਨੇ ਦੱਸਿਆ ਇਸ ਸਬੰਧੀ ਪੰਜਾਬ ਪੁਲਿਸ ਮੁਖੀ ਸ੍ਰੀ ਗੌਰਵ ਯਾਦਵ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਸੁਰਖਿਆ ਮਾਮਲਿਆਂ ‘ਚ ਭਾਰਤੀ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੈ ਅਤੇ ਸੁਰੱਖਿਆ ਮਾਮਲਿਆਂ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਹਰ ਸਾਜ਼ਿਸ਼ ਨੂੰ ਕੁਚਲ ਕੇ ਰੱਖ ਦਿੱਤਾ ਜਾਵੇਂਗਾ।


